ਆਈ ਤਾਜਾ ਵੱਡੀ ਖਬਰ
ਦੇਸ਼ ਭਰ ਦੇ ਵਿੱਚ ਇਸ ਵੇਲੇ ਕੁਦਰਤ ਦੀ ਕਰੋਪੀ ਨੂੰ ਮਿਲਦੀ ਪਈ ਹੈ ਜਿਸ ਕਾਰਨ ਲੋਕ ਖਾਸੇ ਪਰੇਸ਼ਾਨ ਦਿਖਾਈ ਦੇ ਰਹੇ ਹਨ, ਕਿਉਂਕਿ ਇਸ ਦੇ ਵਿੱਚ ਲੋਕਾਂ ਦਾ ਬਹੁਤ ਜਿਆਦਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਪਿਆ ਹੈ। ਇਸੇ ਵਚਾਲੇ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ ਕਿ ਭੁਚਾਲ ਦੇ ਝਟਕਿਆਂ ਦੇ ਕਾਰਨ ਧਰਤੀ ਕੰਬ ਉੱਠੀ ਹੈ l ਜਿਸ ਕਾਰਨ ਲਗਾਤਾਰ ਪੰਜ ਘੰਟਿਆਂ ਦੇ ਵਿੱਚ ਤਿੰਨ ਵਾਰ ਝਟਕੇ ਮਹਿਸੂਸ ਕੀਤੇ ਗਏ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਉੱਤਰ ਤੋਂ ਉੱਤਰ-ਪੂਰਬ ਤੱਕ ਭਾਰਤ ਭੂਚਾਲ ਨਾਲ ਹਿੱਲ ਗਿਆ। ਸਵੇਰੇ 4:15 ਵਜੇ ਸ਼ੁਰੂ ਹੋਏ ਭੂਚਾਲ ਦੇ ਝਟਕੇ ਲਗਾਤਾਰ ਜਾਰੀ ਹਨ। ਸਵੇਰੇ ਪਹਿਲੇ ਦੋ ਝਟਕੇ ਉੱਤਰ-ਪੂਰਬੀ ਸੂਬੇ ਮਨੀਪੁਰ ਵਿੱਚ ਮਹਿਸੂਸ ਕੀਤੇ ਗਏ ਅਤੇ ਕਰੀਬ 9.15 ਵਜੇ ਹਰਿਆਣਾ ਦੇ ਮਹਿੰਦਰਗੜ੍ਹ ਵਿੱਚ ਝਟਕੇ ਮਹਿਸੂਸ ਕੀਤੇ ਗਏ ।
ਜਿਸ ਕਾਰਨ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ l ਜਿਨ੍ਹਾਂ ਸੂਬਿਆਂ ‘ਚ ਭੂਚਾਲ ਆਇਆ ਉਥੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਕਿਤੇ ਵੀ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਹੈ। ਉਧਰ ਰਾਸ਼ਟਰੀ ਭੂਚਾਲ ਕੇਂਦਰ ਨੇ ਕਿਹਾ ਹੈ ਕਿ ਪਹਿਲਾ ਭੂਚਾਲ ਸਵੇਰੇ ਕਰੀਬ 4.15 ਵਜੇ ਆਇਆ। ਰਿਐਕਟਰ ਸਕੇਲ ‘ਤੇ ਇਸ ਦੀ ਤੀਬਰਤਾ 3 ਸੀ। ਮਨੀਪੁਰ ਦੇ ਕੰਗਪੋਕਪਾਈ ਖੇਤਰ ਵਿੱਚ ਆਏ ਇਸ ਭੂਚਾਲ ਦੀ ਡੂੰਘਾਈ ਕਰੀਬ 15 ਕਿਲੋਮੀਟਰ ਸੀ। ਇਹ 25.08 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 94.13 ਪੂਰਬੀ ਦੇਸ਼ਾਂਤਰ ‘ਤੇ ਆਇਆ। ਖੁਸ਼ਕਿਸਮਤੀ ਨਾਲ ਕਿਧਰੇ ਵੀ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਦੂਜਾ ਭੂਚਾਲ ਸਵੇਰੇ 7:15 ਵਜੇ ਆਇਆ। ਰਿਐਕਟਰ ਸਕੇਲ ‘ਤੇ ਇਸ ਦੀ ਤੀਬਰਤਾ 3.2 ਸੀ। ਮਨੀਪੁਰ ਦੇ ਚੁਰਾਚੰਦਪੁਰ ਇਲਾਕੇ ਵਿੱਚ ਆਏ ਇਸ ਭੂਚਾਲ ਦੀ ਡੂੰਘਾਈ ਕਰੀਬ 13 ਕਿਲੋਮੀਟਰ ਸੀ। ਚੂਰਾਚੰਦਪੁਰ ਉਹ ਇਲਾਕਾ ਹੈ ਜਿੱਥੇ ਸਭ ਤੋਂ ਵੱਧ ਹਿੰਸਾ ਹੋਈ ਹੈ। ਭੁਚਾਲ ਦੀਆਂ ਖਬਰਾਂ ਤੋਂ ਬਾਅਦ ਹੁਣ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ, ਕਿਉਂਕਿ ਆਏ ਦਿਨ ਹੀ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿੱਥੇ ਕੁਦਰਤ ਦੀ ਕਰੋਪੀ ਦੇ ਕਾਰਨ ਬਹੁਤ ਜਿਆਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ।
Previous Postਪੰਜਾਬ ਵਾਸੀਆਂ ਨੂੰ ਲਗਾਤਾਰ ਆਈਆਂ 3 ਛੁੱਟੀਆਂ , ਲੋਕਾਂ ਚ ਛਾਈ ਖੁਸ਼ੀ
Next Postਹੁਣੇ ਹੁਣੇ ਪੰਜਾਬੀ ਗਾਇਕ ਨੇ ਕੀਤੀ ਆਤਮਹੱਤਿਆ - ਤਾਜਾ ਵੱਡੀ ਖਬਰ