ਹੁਣੇ ਹੁਣੇ ਭਾਰਤ ਦੇ ਚੋਟੀ ਦੇ ਇਸ ਕ੍ਰਿਕੇਟ ਖਿਡਾਰੀ ਨੂੰ ਕਰਾਇਆ ਗਿਆ ਹਸਪਤਾਲ ਦਾਖਲ,ਹੋ ਰਹੀਆਂ ਅਰਦਾਸਾਂ

ਆਈ ਤਾਜਾ ਵੱਡੀ ਖਬਰ

ਆਏ ਦਿਨ ਹੀ ਕੋਈ ਨਾ ਕੋਈ ਅਜਿਹੀ ਖਬਰ ਸਾਹਮਣੇ ਆ ਜਾਂਦੀ ਹੈ ਜੋ ਸਭ ਨੂੰ ਝੰ-ਜੋ-ੜ ਕੇ ਰੱਖ ਦਿੰਦੀ ਹੈ। ਇਨਸਾਨ ਆਪਣੀ ਜਿੰਦਗੀ ਵਿੱਚ ਕੋਈ ਨਾ ਕੋਈ ਅਜਿਹਾ ਕੰਮ ਕਰਦਾ ਹੈ। ਜਿਸ ਲਈ ਉਸ ਦੀ ਖਾਸ ਪਹਿਚਾਨ ਬਣ ਜਾਂਦੀ ਹੈ। ਇਨਸਾਨ ਆਪਣੇ ਸਰੀਰ ਨੂੰ ਚੁਸਤ ਅਤੇ ਦਰੁਸਤ ਰੱਖਣ ਦੇ ਲਈ ਬਹੁਤ ਸਾਰੀਆਂ ਕਿਰਿਆਵਾਂ ਕਰਦਾ ਹੈ। ਇਨ੍ਹਾਂ ਦੇ ਵਿੱਚ ਯੋਗ ਆਸਣ ਤੋਂ ਲੈ ਕੇ ਵੱਖ ਵੱਖ ਤਰ੍ਹਾਂ ਦੀਆਂ ਕਸਰਤਾਂ ਸ਼ਾਮਲ ਹੁੰਦੀਆਂ ਹਨ। ਪਰ ਜ਼ਿਆਦਾਤਰ ਲੋਕ ਖੇਡਾਂ ਜ਼ਰੀਏ ਆਪਣੇ ਸਰੀਰ ਦੀ ਤੰਦਰੁਸਤੀ ਨੂੰ ਕਾਇਮ ਰੱਖਦੇ ਹਨ।

ਇਨ੍ਹਾਂ ਖੇਡਾਂ ਵਿਚੋਂ ਹੀ ਪੂਰੇ ਵਿਸ਼ਵ ਭਰ ਦੇ ਵਿਚ ਕ੍ਰਿਕਟ ਖੇਡ ਬੜੇ ਜੋਸ਼ ਅਤੇ ਜਨੂੰਨ ਨਾਲ ਖੇਡੀ ਜਾਂਦੀ ਹੈ। ਇਸ ਖੇਡ ਨਾਲ ਜੁੜੇ ਹੋਏ ਵੱਖ ਵੱਖ ਦੇਸ਼ਾਂ ਦੇ ਖਿਡਾਰੀਆਂ ਦੇ ਲੱਖਾਂ ਦੀ ਗਿਣਤੀ ਵਿਚ ਪ੍ਰਸ਼ੰਸਕ ਬਣ ਜਾਂਦੇ ਹਨ। ਜੋ ਆਪਣੇ ਪਸੰਦੀਦਾ ਖਿਡਾਰੀ ਦੇ ਵਧੀਆ ਪ੍ਰਦਰਸ਼ਨ ਉਪਰ ਖੁਸ਼ ਹੁੰਦੇ ਹਨ ਪਰ ਕਈ ਵਾਰ ਇਹਨਾਂ ਚਹੇਤਿਆਂ ਨੂੰ ਮਿਲੀ ਕਿਸੇ ਖ਼ਬਰ ਕਾਰਨ ਗਹਿਰੇ ਦੁੱਖ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਹੁਣ ਇਕ ਚੋਟੀ ਦੇ ਕ੍ਰਿਕਟ ਖਿਡਾਰੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਜਿਸ ਲਈ ਅਰਦਾਸ ਕੀਤੀ ਜਾ ਰਹੀ ਹੈ। ਇਸ ਸਮੇਂ ਇਕ ਦੁੱਖ ਭਰੀ ਖਬਰ ਭਾਰਤੀ ਟੀਮ ਦੇ ਸਾਬਕਾ ਲੈਗ ਸਪਿੰਨਰ ਬੀ. ਐਸ. ਚੰਦਰ ਸ਼ੇਖਰ ਬਾਰੇ ਆ ਰਹੀ ਹੈ। ਜਿਨ੍ਹਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਦਾਖਲ ਕਰਾਇਆ ਗਿਆ ਹੈ। ਹਸਪਤਾਲ ਵੱਲੋਂ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਇਹ ਦਿਲ ਦਾ ਹਲਕਾ ਦੌ- ਰਾ ਪੈਣ ਦੀ ਗੱਲ ਵੀ ਦੱਸੀ ਗਈ ਹੈ। ਉਹ ਆਪਣੇ ਜ਼ਮਾਨੇ ਦੇ ਬਿਹਤਰੀਨ ਲੈੱਗ ਸਪਿਨਰ ਸਨ। ਉਹ ਭਾਰਤ ਦੀ ਬਿਸ਼ਨ ਸਿੰਘ ਬੇਦੀ , ਇਰਾਪੱਲੀ ਪ੍ਰਸੰਨਾ, ਚੰਦਰਾ ਤੇ ਐਸ. ਵੈਕਟਰਾਘਵਨ ਦੀ ਮਸ਼ਹੂਰ ਸਪਿੰਨ ਚੌਕੜੀ ਦੇ ਮਹੱਤਵਪੂਰਨ ਮੈਂਬਰ ਸਨ।

ਉਨ੍ਹਾਂ ਦੇ ਬਿਮਾਰ ਹੋਣ ਦੀ ਖਬਰ ਮਿਲਦੇ ਹੀ ਉਨ੍ਹਾਂ ਦੇ ਪ੍ਰਸ਼ੰਸਕ ਉਹਨਾਂ ਦੇ ਜਲਦ ਸਿਹਤਯਾਬ ਹੋਣ ਲਈ ਦੁਆ ਕਰ ਰਹੇ ਹਨ। 1971 ਵਿਚ ਇੰਗਲੈਂਡ ਵਿਰੁਧ ਭਾਰਤ ਦੀ ਇਤਿਹਾਸਕ ਸੀਰੀਜ਼ ਜਿੱਤ ਵਿੱਚ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਹੈ। ਉਹਨਾਂ ਨੇ ਆਪਣੇ ਕੈਰੀਅਰ ਵਿਚ 58 ਟੈਸਟ ਮੈਚ ਖੇਡੇ ਹਨ। ਜਿਨ੍ਹਾਂ ਵਿੱਚ 29.74 ਦੀ ਔਸਤ ਨਾਲ 242 ਵਿਕਟਾਂ ਲਈਆਂ ਸਨ ।