ਆਈ ਤਾਜਾ ਵੱਡੀ ਖਬਰ
ਕਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਦੇ ਕਾਰਨ ਜਿੱਥੇ ਇਹ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਉਥੇ ਇਸ ਵਾਇਰਸ ਦੇ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੇ ਗਈਆ ਹਨ। ਇਸੇ ਤਰ੍ਹਾਂ ਜੇਕਰ ਇਸ ਸਮੇਂ ਬਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਇਰਸ ਦੇ ਕਾਰਨ ਬਹੁਤ ਸਾਰੀਆਂ ਪ੍ਰਸਿੱਧ ਹਸਤੀਆਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈਆਂ ਹਨ ਜਿਸ ਕਾਰਨ ਬਾਲੀਵੁੱਡ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਕੀ ਸੁਣਾਵਾਂ ਮਾਂ ਦੀਆਂ ਪ੍ਰਸਿੱਧ ਹਸਤੀਆਂ ਇਸ ਕਰੋਨਾ ਵਾਇਰਸ ਦੀ ਚਪੇਟ ਵਿਚ ਆ ਚੁੱਕੀਆਂ ਹਨ। ਇਸੇ ਤਰ੍ਹਾਂ ਹੁਣ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਤੋਂ ਬਾਅਦ ਬਾਲੀਵੁੱਡ ਵਿਚ ਸੋਗ ਦੀ ਲਹਿਰ ਫ਼ੈਲ ਗਈ।
ਦਰਅਸਲ ਹੁਣ ਇਹ ਖਬਰ ਬਾਲੀਵੁੱਡ ਦੇ ਪ੍ਰਸਿੱਧ ਆਰਟ ਡਾਇਰੈਕਟਰ ਨਾਲ ਸਬੰਧਿਤ ਆ ਰਹੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਆਰਟ ਡਾਇਰੈਕਟਰ ਮਾਰੂਤੀ ਰਾਓ ਕਾਲੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ ਉਨ੍ਹਾਂ ਦੀ ਉਮਰ 92 ਸਾਲਾਂ ਦੀ ਸੀ। ਦੱਸ ਦਈਏ ਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਹੋਣ ਕਾਰਨ ਹਸਪਤਾਲ ਦੇ ਵਿਚ ਜ਼ੇਰੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਪਰ ਅਚਾਨਕ ਸਿਹਤ ਖ਼ਰਾਬ ਹੋਣ ਕਾਰਨ ਉਹ ਜ਼ਿੰਦਗੀ ਅਤੇ ਮੌਤ ਦੀ ਜੰ-ਗ ਵਿਚ ਹਾਰ ਗਏ ਅਤੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।
ਆਪਣੇ ਅੰਤਿਮ ਸਾਹ ਮੁੰਬਈ ਦੇ ਹੋਲੀ ਫੈਮਲੀ ਹਸਪਤਾਲ ਵਿਚ ਲਏ। ਦੱਸ ਦਈਏ ਕਿ ਮਾਰੂਤੀਰਾਓ ਕਾਲੇ ਸੌ ਤੋਂ ਵੱਧ ਫਿਲਮਾਂ ਦੇ ਕਲਾ ਨਿਰਦੇਸ਼ਕ ਰਹਿ ਚੁੱਕੇ ਹਨ। ਦੱਸ ਦਈਏ ਕਿ ਉਹਨਾਂ ਨੇ ਬਾਲੀਵੁੱਡ ਵਿਚ ਸ਼ੁਰੂਆਤ ਇਕ ਤਰਖਾਣ ਵਜੋਂ ਕੰਮ ਕਰਨ ਲਈ ਕੀਤੀ ਸੀ। ਜਾਣਕਾਰੀ ਦੇ ਅਨੁਸਾਰ ਉਹ ਫ਼ਿਲਮ ਮੁਗ਼ਲ-ਏ-ਆਜ਼ਮ ਨਾਲ ਇਕ ਤਰਖਾਣ ਵਜੋਂ ਜੁੜੇ ਸਨ। ਉਨ੍ਹਾਂ ਨੇ ਇਹ ਤਰਖਾਣ ਵਾਲਾ ਕੰਮ ਕਈ ਫ਼ਿਲਮਾਂ ਦੇ ਲਈ ਕੀਤਾ ਹੈ।
ਪਰ ਇਸ ਤੋਂ ਬਾਅਦ ਉਨ੍ਹਾਂ ਨੇ ਸਹਾਇਕ ਆਰਟ ਨਿਰਦੇਸ਼ਕ ਵਜੋਂ ਬਾਲੀਵੁੱਡ ਵਿੱਚ ਕੰਮ ਕੀਤਾ। ਉਨ੍ਹਾਂ ਦੇ ਇੱਕ ਸਹਾਇਕ ਆਰਟ ਨਿਰਦੇਸ਼ਕ ਵਜੋਂ ਅਮਿਤਾਭ ਬੱਚਨ ਅਤੇ ਰਿਸ਼ੀ ਕਪੂਰ ਦੀ ਅਜੂਬਾ, ਮਿਥੁਨ ਚਕਰਵਤੀ ਦੀ ਕਮਾਂਡੋ ਅਤੇ ਰਾਜ ਕੁਮਾਰ ਅਤੇ ਦਲੀਪ ਕੁਮਾਰ ਦੀ ਸੌਦਾਗਰ ਫ਼ਿਲਮਾਂ ਵਿਚ ਕੰਮ ਕੀਤਾ। ਅੱਜ ਉਨ੍ਹਾਂ ਦੇ ਅਚਾਨਕ ਚਲੇ ਜਾਣ ਤੇ ਹਰ ਕੋਈ ਉਨ੍ਹਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ।
Previous Postਅੰਤਰਾਸ਼ਟਰੀ ਹਵਾਈ ਯਾਤਰੀਆਂ ਲਈ ਆਈ ਵੱਡੀ ਖੁਸ਼ਖਬਰੀ – ਇਥੇ ਹੋ ਗਿਆ ਇਹ ਐਲਾਨ
Next Postਹੁਣੇ ਹੁਣੇ ਪੰਜਾਬ ਚ ਟਰਾਂਸਪੋਰਟ ਮੰਤਰੀ ਨੇ ਕਰਤਾ ਇਹ ਵੱਡਾ ਐਲਾਨ, ਇਹਨਾਂ ਲੋਕਾਂ ਚ ਛਾਈ ਖੁਸ਼ੀ ਦੀ ਲਹਿਰ