ਹੁਣੇ ਹੁਣੇ ਬੋਲੀਵੁਡ ਨੂੰ ਲੱਗਾ ਵੱਡਾ ਝੱਟਕਾ ਹੋਈ ਇਸ ਚੋਟੀ ਦੀ ਮਸ਼ਹੂਰ ਹਸਤੀ ਦੀ ਅਚਾਨਕ ਮੌਤ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੁਖਦਾਈ ਖਬਰਾਂ ਦਾ ਆਉਣਾ ਲਗਾਤਾਰ ਜਾਰੀ ਹੈ। ਹਰ ਰੋਜ਼ ਹੀ ਆਉਣ ਵਾਲੀਆਂ ਦੁਖਦਾਈ ਖਬਰਾਂ ਨੇ ਦੁਨੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਆਏ ਦਿਨ ਹੀ ਕੋਈ ਨਾ ਕੋਈ ਅਜਿਹੀ ਘਟਨਾ ਸਾਹਮਣੇ ਆ ਜਾਂਦੀ ਹੈ । ਜਿਸ ਨੂੰ ਸੁਣ ਕੇ ਬਹੁਤ ਦੁੱਖ ਹੁੰਦਾ ਹੈ। ਇਨੀਆ ਮਹਾਨ ਸ਼ਖ਼ਸੀਅਤਾਂ ਸਾਡੇ ਤੋਂ ਹਮੇਸ਼ਾ ਲਈ ਵਿਛੜ ਜਾਣਗੀਆਂ ,ਕਿਸੇ ਨੇ ਸੋਚਿਆ ਵੀ ਨਹੀਂ ਸੀ। ਦੇਸ਼ ਦੇ ਫਿਲਮੀ ਜਗਤ, ਖੇਡ ਜਗਤ, ਸੰਗੀਤ ਜਗਤ,ਧਾਰਮਿਕ ਜਗਤ ਅਤੇ ਰਾਜਨੀਤਿਕ ਜਗਤ , ਮਨੋਰੰਜਨ ਜਗਤ,ਵਿੱਚੋਂ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

ਜਿਨ੍ਹਾਂ ਵਿਚੋਂ ਕੁਝ ਖਬਰਾਂ ਮਨ ਨੂੰ ਖੁਸ਼ੀ ਦੇਣ ਵਾਲੀਆਂ ਹੁੰਦੀਆਂ ਹਨ ਅਤੇ ਕੁਝ ਦੇ ਆਉਣ ਨਾਲ ਦੇਸ਼ ਅੰਦਰ ਮਾਹੌਲ ਸੋਗਮਈ ਬਣ ਜਾਂਦਾ ਹੈ। ਕਿਉਂਕਿ ਕਈ ਸਖਸ਼ੀਅਤਾਂ ਆਪਣੀ ਸੰਸਾਰਕ ਯਾਤਰਾ ਨੂੰ ਪੂਰਾ ਕਰ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਨਿਵਾਜ਼ੀਆ ਹਨ। ਜਿਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਹੁਣ ਬੌਲੀਵੁੱਡ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਾ ਹੈ ਇਕ ਮਸ਼ਹੂਰ ਹਸਤੀ ਦੀ ਹੋਈ ਮੌਤ ਨਾਲ ਫਿਰ ਤੋਂ ਸੋਗ ਦੀ ਲਹਿਰ ਛਾ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਸਿੱਧ ਪਰਦੇ ਦੇ ਲਿਖਾਰੀ , ਸੰਵਾਦ ਲੇਖਕ ਅਤੇ ਨਿਰਦੇਸ਼ਕ ਸਾਗਰ ਸਰਹੱਦੀ ਦਾ ਦਿਹਾਂਤ ਹੋਣ ਦਾ ਦੁਖਦਾਈ ਸਮਾਚਾਰ ਸਾਹਮਣੇ ਆਇਆ ਹੈ। ਉਨ੍ਹਾਂ ਦਾ ਜਨਮ 11 ਮਈ 1933 ਨੂੰ ਬਾਫਾ, ਪਾਕਿਸਤਾਨ ਵਿੱਚ ਹੋਇਆ ਸੀ। ਉਹ ਆਪਣਾ ਪਿੰਡ ਐਬਟਾਬਾਦ ਨੂੰ ਛੱਡ ਕੇ ਦਿੱਲੀ ਦੇ ਕਿੰਗਸਵੇ ਵਿੱਚ ਆ ਕੇ ਵਸੇ ਸਨ ਤੇ ਫਿਰ ਮੁੰਬਈ ਦੇ ਇੱਕ ਪਛੜੇ ਕਸਬੇ ਵਿੱਚ। ਜਿਥੋਂ ਉਹਨਾਂ ਨੇ ਬੜੀ ਮਿਹਨਤ ਨਾਲ ਆਪਣਾ ਸਫ਼ਰ ਸ਼ੁਰੂ ਕੀਤਾ,ਤੇ ਇਕ ਵਧੀਆ ਆਪਣਾ ਕਰੀਅਰ ਬਣਾਇਆ ਸੀ। ਉਹ 88 ਵਰ੍ਹਿਆਂ ਦੇ ਸਨ। ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ।

ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਨੇ ਖਾਣਾ ਪੀਣਾ ਵੀ ਬੰਦ ਕਰ ਦਿੱਤਾ ਸੀ। ਉਨ੍ਹਾਂ ਦਾ ਦਿਹਾਂਤ ਉਨ੍ਹਾਂ ਦੇ ਮੁੰਬਈ ਦੇ ਸਿਓਨ ਖੇਤਰ ਵਿੱਚ ਸਥਿਤ ਘਰ ਵਿੱਚ ਹੋਇਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ 11 ਤੋਂ 12 ਵਜੇ ਦੇ ਦਰਮਿਆਨ ਕੀਤਾ ਜਾਵੇਗਾ। ਉਨ੍ਹਾਂ ਨੇ ਫਿਲਮ ਨੂਰੀ (1979) ਬਣਾਈ; ਸਿਲਸਿਲਾ (1981), ਚਾਂਦਨੀ (1989), ਰੰਗ (1993), ਜ਼ਿੰਦਾਗੀ (1976); ਕਰਮਯੋਗੀ, ਕਹੋ ਨਾ ਪਿਆਰ ਹੈ, ਵਿਆਪਰ, ਬਾਜ਼ਾਰ ਅਤੇ ਚੌਸਰ ਵਰਗੀਆਂ ਹਿੱਟ ਫਿਲਮਾਂ ਲਈ ਸਕ੍ਰਿਪਟ ਲਿਖੀਆਂ ਸਨ। ਉਨ੍ਹਾਂ ਨੂੰ ਵੱਧ ਪ੍ਰਸਿਧੀ ਯਸ ਚੋਪੜਾ ਦੀ ਕਭੀ ਫਿਲਮ ਤੋਂ ਮਿਲੀ ਸੀ ਜਿਸ ਵਿਚ ਰਾਗੀ ਅਤੇ ਅਮਿਤਾਬ ਬੱਚਨ ਸਨ। ਸਾਗਰ ਸਰਹਦੀ ‘ਕਭੀ ਕਭੀ’, ‘ਚਾਂਦਨੀ’ ਅਤੇ ‘ਸਿਲਸਿਲਾ’ ਵਰਗੀਆਂ ਸੁਪਰਹਿੱਟ ਫਿਲਮਾਂ ਲਈ ਜਾਣਿਆ ਜਾਂਦਾ ਸੀ। ਫਿਲਮ ਜਗਤ ਦੀਆਂ ਬਹੁਤ ਸਾਰੀਆਂ ਸਖ਼ਸ਼ੀਅਤਾਂ ਵੱਲੋਂ ਉਨ੍ਹਾਂ ਦੇ ਦੇਹਾਂਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।