ਆਈ ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਇਸ ਸਾਲ ਬਹੁਤ ਸਾਰੀਆਂ ਪ੍ਰਸਿੱਧ ਹਸਤੀਆਂ ਇਸ ਸੰਸਾਰ ਨੂੰ ਅਲਵਿਦਾ ਕਹਿ ਗਈਆਂ। ਜਿਸ ਵਿੱਚ ਖੇਡ ਜਗਤ, ਧਾਰਮਿਕ ਜਗਤ, ਰਾਜਨੀਤਿਕ ਜਗਤ, ਸਾਹਿਤਕ ਜਗਤ ਅਤੇ ਫਿਲਮੀ ਜਗਤ ਤੋਂ ਪ੍ਰਸਿੱਧ ਸ਼ਖਸੀਅਤਾਂ ਸ਼ਾਮਲ ਸਨ। ਇੱਥੇ ਬੜੇ ਦੁੱਖ ਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਇਸ ਸੂਚੀ ਵਿੱਚ ਬਾਲੀਵੁੱਡ ਜਗਤ ਤੋਂ ਇੱਕ ਹੋਰ ਨਾਮ ਲਿਖਿਆ ਜਾ ਚੁੱਕਾ ਹੈ।
ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਮਾਤਾ ਅਤੇ ਨਿਰਦੇਸ਼ਕ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਮਾਤਾ ਅਤੇ ਨਿਰਦੇਸ਼ਕ ਸੁਦਰਸ਼ਨ ਰਤਨ ਦਾ ਦੇਹਾਂਤ ਹੋ ਗਿਆ। ਉਹ ਬੀਤੇ ਕਾਫ਼ੀ ਸਮੇਂ ਤੋਂ ਕੋਰੋਨਾ ਵਾਇਰਸ ਤੋਂ ਪੀੜਤ ਸਨ। । ਉਹ ਮਾਨਵ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਸਨ ਜਿਸ ਵਿੱਚ ਅਦਾਕਾਰਾ ਮਾਧੁਰੀ ਦੀਕਸ਼ਿਤ ਅਤੇ ਅਦਾਕਾਰ ਸ਼ੇਖਰ ਸੁਮਨ ਨੇ ਅਹਿਮ ਭੂਮਿਕਾ ਨਿਭਾਈ ਸੀ।
ਸੁਦਰਸ਼ਨ ਰਤਨ ਦੀ ਹੋਈ ਮੌਤ ਉੱਪਰ ਪੂਰੇ ਬਾਲੀਵੁੱਡ ਨੇ ਗਹਿਰਾ ਸ਼ੋਕ ਪ੍ਰਗਟ ਕੀਤਾ ਹੈ। ਆਪਣੀ ਫਿਲਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਦੀ ਹੋਈ ਮੌਤ ਉੱਪਰ ਸ਼ੇਖਰ ਸੁਮਨ ਨੇ ਭਾਵਨਾਤਮਕ ਟਵੀਟ ਵਿੱਚ ਲਿਖਿਆ- ਮੈਂ ਕੋਰੋਨਾ ਕਾਰਨ ਆਪਣੇ ਇੱਕ ਦੋਸਤ ਸੁਦਰਸ਼ਨ ਰਤਨ ਨੂੰ ਗੁਆ ਦਿੱਤਾ ਹੈ। ਉਸਨੇ ਮੇਰੀ ਦੂਜੀ ਫਿਲਮ ਨੂੰ ਮਾਧੁਰੀ ਦੀਕਸ਼ਿਤ ਨਾਲ ਨਿਰਦੇਸ਼ਤ ਕੀਤਾ। ਉਹ ਇਨ੍ਹਾਂ ਮਾੜੇ ਦਿਨਾਂ ਵਿੱਚ ਬਿਮਾਰ ਪੈ ਗਏ ਜੋ ਕਿ ਬਹੁਤ ਹੀ ਮੰ-ਦ-ਭਾ- ਗਾ ਸੀ।
ਪਰ ਉਹ ਇਮਾਨਦਾਰ ਸਨ। ਅਸੀਂ ਲਗਾਤਾਰ ਸੰਪਰਕ ਵਿੱਚ ਸੀ। ਅਸੀਂ ਇੱਕ ਦੂਜੇ ਨੂੰ ਬੁਲਾਉਂਦੇ ਸੀ ਅਤੇ ਅਕਸਰ ਘਰ ਵਿੱਚ ਮਿਲਦੇ ਸੀ। ਅਸੀਂ ਤੁਹਾਨੂੰ ਹਮੇਸ਼ਾ ਯਾਦ ਰੱਖਾਂਗੇ ਪਿਆਰੇ ਦੋਸਤ। ਰੱਬ ਤੁਹਾਡੀ ਆਤਮਾ ਨੂੰ ਸ਼ਾਂਤੀ ਬਖਸ਼ੇ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਸੁਦਰਸ਼ਨ ਰਤਨ ਨੇ ਮਾਧੁਰੀ ਦੀਕਸ਼ਿਤ ਅਤੇ ਸ਼ੇਖਰ ਸੁਮਨ ਨਾਲ ਫਿਲਮ ਮਾਨਵ (1986) ਬਣਾਈ ਸੀ। ਉਸਨੇ 1996 ਵਿੱਚ ਰਿਲੀਜ਼ ਹੋਈ ਫਿਲਮ ‘ਹਾਹਾਕਾਰਾ’ ਦੀ ਕਹਾਣੀ ਵੀ ਲਿਖੀ ਸੀ। ਉਹ ਇਸਦੇ ਨਿਰਦੇਸ਼ਕ ਅਤੇ ਨਿਰਮਾਤਾ ਵੀ ਸਨ। ਇਸ ਫਿਲਮ ਵਿੱਚ ਮਾਧੁਰੀ ਅਤੇ ਸ਼ੇਖਰ ਸੁਮਨ ਤੋਂ ਇਲਾਵਾ ਸੁਧੀਰ ਪਾਂਡੇ, ਸ਼ਫੀ ਇਮਾਨਦਾਰ, ਨੀਲਿਮਾ ਅਜ਼ੀਮ ਅਤੇ ਜੌਨੀ ਲੀਵਰ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ।
Previous Postਪੰਜਾਬ ਚ ਹੁਣੇ ਹੁਣੇ ਦੀਵਾਲੀ ਬਾਰੇ ਹੋਇਆ ਇਹ ਵੱਡਾ ਐਲਾਨ
Next Postਪੰਜਾਬ: ਵਿਆਹ ਦੀਆਂ ਖੁਸ਼ੀਆਂ ਤੋਂ ਵਾਪਿਸ ਆ ਰਹਿਆਂ ਨਾਲ ਹੋ ਗਿਆ ਮੌਤ ਦਾ ਤਾਂਡਵ ਛਾਇਆ ਸੋਗ