ਹੁਣੇ ਹੁਣੇ ਪੰਜਾਬ ਸਮੇਤ ਇਹਨਾਂ ਰਾਜਾਂ ਲਈ ਜਾਰੀ ਹੋਇਆ ਮੌਸਮ ਦਾ ਇਹ ਵੱਡਾ ਅਲਰਟ – ਹੋ ਜਾਵੋ ਸਾਵਧਾਨ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੀ ਸ਼ੁਰੂ ਆਤ ਦੇ ਵਿੱਚ ਜਿੱਥੇ ਲੋਕਾਂ ਨੂੰ ਕੜਾਕੇ ਦੀ ਠੰਢ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਗਹਿਰੀ ਧੁੰਦ ਦੇ ਰਹਿਣ ਕਾਰਨ ਲੋਕਾਂ ਨੂੰ ਆਉਣ ਜਾਣ ਵਿਚ ਭਾਰੀ ਮੁ-ਸ਼-ਕ-ਲਾਂ ਪੇਸ਼ ਆਈਆਂ। ਕੁਝ ਦਿਨ ਪਹਿਲਾਂ ਮੌਸਮ ਦੀ ਤਬਦੀਲੀ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਹੁਣ ਠੰਢ ਦਾ ਅਸਰ ਘਟ ਰਿਹਾ ਹੈ। ਪਰ ਕੁਝ ਦਿਨ ਪਹਿਲਾਂ ਹੀ ਪਹਾੜਾਂ ਵਿਚ ਹੋਈ ਬਰਫ ਬਾਰੀ ਅਤੇ ਬਰਸਾਤ ਕਾਰਨ ਇਸ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਆਮ ਹੀ ਦੇਖਿਆ ਗਿਆ। ਤੇ ਲੋਕਾਂ ਨੂੰ ਮੁੜ ਸੀਤ ਲਹਿਰ ਦਾ ਸਾਹਮਣਾ ਕਰਨਾ ਪਿਆ , ਜਿਸ ਨਾਲ ਠੰਢ ਨੇ ਆਪਣੇ ਹੋਣ ਦਾ ਅਹਿਸਾਸ ਸਭ ਲੋਕਾਂ ਨੂੰ ਕਰਵਾ ਦਿੱਤਾ।

ਉੱਥੇ ਹੀ ਮੌਸਮ ਵਿਭਾਗ ਵੱਲੋਂ ਸਮੇਂ-ਸਮੇਂ ਤੇ ਜਾਣਕਾਰੀ ਦਿੱਤੀ ਜਾਂਦੀ ਹੈ। ਹੁਣ ਪੰਜਾਬ ਦੇ ਕੁਝ ਰਾਜਾਂ ਲਈ ਮੌਸਮ ਸਬੰਧੀ ਵੱਡਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਦੇਸ਼ ਦੇ ਕਈ ਸੂਬਿਆਂ ਵਿੱਚ ਮੌਸਮ ਖ਼ਰਾਬ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਜਿਸ ਕਾਰਨ ਪੰਜਾਬ, ਹਰਿਆਣਾ, ਦਿੱਲੀ ਤੇ ਉੱਤਰ ਪ੍ਰਦੇਸ਼ ਸਮੇਤ ਕਈ ਹੋਰ ਰਾਜਾਂ ਵਿੱਚ ਗ-ੜੇ-ਮਾ-ਰੀ ਅਤੇ ਮੀਂਹ ਪੈਣ ਕਾਰਨ ਮੁੜ ਤੋਂ ਠੰਢ ਵਧ ਸਕਦੀ ਹੈ। ਉੱਤਰ ਪ੍ਰਦੇਸ਼ ਦੇ ਕਈ ਇਲਾਕਿਆਂ ਵਿੱਚ ਗੜੇ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਪੂਰਬੀ ਅਫਗਾਨਿਸਤਾਨ ਅਤੇ ਉਸਦੇ ਨਾਲ ਲੱਗਦੇ ਪਾਕਿਸਤਾਨ ਦੇ ਇਲਾਕਿਆਂ ਵਿੱਚ ਵੀ ਪੱਛਮੀ ਗ-ੜ-ਬ-ੜੀ ਕਾਰਨ ਉੱਤਰ ਪ੍ਰਦੇਸ਼ ਦੇ ਮੌਸਮ ਉੱਤੇ ਵੀ ਅਸਰ ਵੇਖਿਆ ਜਾ ਰਿਹਾ ਹੈ। ਸ਼ਿਮਲੇ ਵਿੱਚ ਵੀ ਵੀਰਵਾਰ ਨੂੰ ਭਾਰੀ ਬਰਫਬਾਰੀ ਹੋਈ ਜਿਸ ਕਾਰਨ ਪਹਾੜੀ ਇਲਾਕਿਆਂ ਵਿਚ ਹੋਈ ਬਰਫ ਬਾਰੀ ਦੇ ਕਾਰਨ ਮੈਦਾਨੀ ਖੇਤਰਾਂ ਵਿੱਚ ਠੰਢ ਵਧ ਗਈ ਹੈ। ਸ਼ਿਮਲਾ ਦੇ ਵਿੱਚ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਤੇ ਅਜੇ ਸ਼ਿਮਲੇ ਅੰਦਰ ਮੌਸਮ ਕੁਝ ਦਿਨ ਹੋਰ ਇਸ ਤਰ੍ਹਾਂ ਹੀ ਬਰਕਰਾਰ ਰਹੇਗਾ। ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ,

ਉਤਰਾਖੰਡ ਤੇ ਲਦਾਖ ਵਿੱਚ ਆਉਣ ਵਾਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਪੈ ਸਕਦਾ ਹੈ ਅਤੇ ਇਸ ਤੋਂ ਬਿਨਾਂ ਭਾਰੀ ਬਰਫ ਬਾਰੀ ਵੀ ਹੋ ਸਕਦੀ ਹੈ। ਪੰਜਾਬ, ਹਰਿਆਣਾ ,ਦਿੱਲੀ ,ਬਿਹਾਰ, ਮੱਧ ਪ੍ਰਦੇਸ਼ ,ਛਤੀਸਗੜ ਅਤੇ ਉੱਤਰ ਪ੍ਰਦੇਸ਼ ਵਿਚ ਵੀ ਬਿਜਲੀ ਕੜਕਣ ਦੇ ਨਾਲ ਨਾਲ ਹਲਕੀ ਤੇ ਦਰਮਿਆਨੀ ਬਰਸਾਤ ਹੋ ਸਕਦੀ ਹੈ। ਭਾਰਤ ਦੇ ਬਹੁਤ ਸਾਰੇ ਰਾਜਾਂ ਅੰਦਰ ਮੁੜ ਤੋਂ ਠੰਡ ਨੇ ਜ਼ੋਰ ਫੜ ਲਿਆ ਹੈ।