ਤਾਜਾ ਵੱਡੀ ਖਬਰ
ਜਦੋਂ ਵੀ ਕੋਈ ਮਨੁੱਖ ਇਸ ਧਰਤੀ ਦੇ ਉੱਪਰ ਜਨਮ ਲੈਂਦਾ ਹੈ ਤਾਂ ਉਸ ਦੇ ਬਚਪਨ ਨੂੰ ਜਵਾਨੀ ਨਾਲ ਜੋੜਨ ਵਾਲਾ ਇੱਕ ਅਹਿਮ ਸਫਰ ਹੁੰਦਾ ਹੈ ਜਿਸ ਵਿੱਚ ਵਿੱਦਿਆ ਇਕ ਅਹਿਮ ਕੜੀ ਹੁੰਦੀ ਹੈ। ਇਹ ਜਿੰਨੀ ਮਜ਼ਬੂਤ ਹੋਵੇਗੀ ਉੰਨਾ ਹੀ ਉਸ ਵਿਅਕਤੀ ਦਾ ਭਵਿੱਖ ਮਜ਼ਬੂਤ ਹੋਵੇਗਾ। ਇਸ ਵਿੱਦਿਆ ਰੂਪੀ ਚਾਨਣ ਨੂੰ ਹਾਸਲ ਕਰਨ ਦੇ ਲਈ ਇਨਸਾਨ ਕਈ ਸਾਲ ਆਪਣੀ ਜ਼ਿੰਦਗੀ ਦੇ ਗੁਜ਼ਾਰ ਦਿੰਦਾ ਹੈ। ਉਸ ਤੋਂ ਬਾਅਦ ਜਾ ਕੇ ਕਿਤੇ ਇਕ ਰੌਸ਼ਨੀ ਦੀ ਕਿਰਨ ਉਸ ਦੀ ਹਨੇਰ ਰੂਪੀ ਜ਼ਿੰਦਗੀ ਵਿੱਚ ਉਜਾਲਾ ਕਰ ਦਿੰਦੀ ਹੈ।
ਇਸ ਉਜਾਲੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਤਾਰਨ ਦੇ ਲਈ ਵਿਦਿਆ ਪ੍ਰਾਪਤੀ ਦੇ ਰਾਹ ਵਿਚ ਕਈ ਤਰ੍ਹਾਂ ਦੇ ਪੜਾਅ ਹੁੰਦੇ ਹਨ। ਜਿਸ ਦੌਰਾਨ ਕਈ ਤਰ੍ਹਾਂ ਦੇ ਬਦਲਾਅ ਵੀ ਕੀਤੇ ਜਾਂਦੇ ਹਨ। ਕੋਰੋਨਾ ਕਾਲ ਦੇ ਘਰਦੇ ਹੋਏ ਅਸਰ ਨੂੰ ਦੇਖ ਕੇ ਸੂਬੇ ਅੰਦਰ ਵਿਦਿਆਰਥੀਆਂ ਦੇ ਮਾਂ-ਬਾਪ ਦੇ ਸਮਰਥਨ ਨਾਲ ਮਸਕੂਲਾਂ ਨੂੰ ਇਕ ਵਾਰ ਮੁੜ ਤੋਂ ਖੋਲ੍ਹਿਆ ਗਿਆ ਸੀ। ਹੁਣ ਇਨ੍ਹਾਂ ਸਕੂਲਾਂ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੀ ਪੜ੍ਹਾਈ ਦੀ ਸਮਾਂ ਸਾਰਨੀ ਵਿੱਚ ਤਬਦੀਲੀ ਕੀਤੀ ਗਈ ਹੈ।
ਇਸ ਤਬਦੀਲੀ ਬਾਰੇ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਸੂਬੇ ਦੇ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ ਸਿੱਖਿਆ ਵਿਭਾਗ ਵੱਲੋਂ ਬਦਲਿਆ ਗਿਆ ਹੈ ਜੋ ਕਿ 22 ਫਰਵਰੀ 2021 ਤੋਂ ਜਾਰੀ ਕਰ ਦਿੱਤਾ ਜਾਵੇਗਾ। ਇਸ ਸਬੰਧੀ ਸਿੱਖਿਆ ਮੰਤਰੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਸੋਮਵਾਰ ਤੋਂ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਰਹੇਗਾ ਜਦ ਕਿ ਮਿਡਲ, ਹਾਈ, ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 3:20 ਤੱਕ ਹੋਵੇਗਾ।
ਕੈਬਨਿਟ ਮੰਤਰੀ ਨੇ ਆਖਿਆ ਕਿ ਇਹ ਫ਼ੈਸਲਾ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ ਅਤੇ ਇਹ ਸਲਾਨਾ ਇਮਤਿਹਾਨਾਂ ਤੋਂ ਪਹਿਲਾਂ ਅੰਤਮ ਦੁਹਰਾਈ ਦਾ ਸਮਾਂ ਹੈ। ਜ਼ਿਕਰਯੋਗ ਹੈ ਕਿ ਪੰਜਾਬ ਅੰਦਰ ਹੁਣ ਸਾਰੇ ਸਕੂਲਾਂ ਦੇ ਵਿੱਚ ਮਾਪਿਆਂ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਲਈ ਭੇਜਿਆ ਜਾਣਾ ਸ਼ੁਰੂ ਕਰ ਦਿੱਤਾ ਗਿਆ ਹੈ। ਹੌਲੀ ਹੌਲੀ ਸਕੂਲਾਂ ਵਿੱਚ ਮਾਹੌਲ ਪਹਿਲਾਂ ਵਰਗਾ ਹੁੰਦਾ ਦਿਖਾਈ ਦੇ ਰਿਹਾ ਹੈ।
Home ਤਾਜਾ ਖ਼ਬਰਾਂ ਹੁਣੇ ਹੁਣੇ ਪੰਜਾਬ ਦੇ ਸਾਰੇ ਸਕੂਲਾਂ ਲਈ ਸਰਕਾਰ ਨੇ ਬਦਲ ਦਿੱਤਾ ਸਮਾਂ – ਹੁਣ ਏਨੇ ਤੋਂ ਏਨੇ ਵਜੇ ਤੱਕ ਲੱਗਣਗੇ ਸਕੂਲ
ਤਾਜਾ ਖ਼ਬਰਾਂ
ਹੁਣੇ ਹੁਣੇ ਪੰਜਾਬ ਦੇ ਸਾਰੇ ਸਕੂਲਾਂ ਲਈ ਸਰਕਾਰ ਨੇ ਬਦਲ ਦਿੱਤਾ ਸਮਾਂ – ਹੁਣ ਏਨੇ ਤੋਂ ਏਨੇ ਵਜੇ ਤੱਕ ਲੱਗਣਗੇ ਸਕੂਲ
Previous Postਆਖਰ ਅਮਰੀਕਾ ਤੋਂ ਆ ਗਈ ਇਹ ਵੱਡੀ ਖਬਰ – ਇੰਡੀਆ ਵਾਲਿਆਂ ਚ ਛਾ ਗਈ ਖੁਸ਼ੀ ਦੀ ਲਹਿਰ
Next Postਹੁਣੇ ਹੁਣੇ ਕੈਪਟਨ ਅਮਰਿੰਦਰ ਸਿੰਘ ਨੇ ਮੀਟਿੰਗ ਕਰ ਕੇ 8 ਮਾਰਚ ਲਈ ਕਰਤਾ ਇਹ ਵੱਡਾ ਐਲਾਨ