ਆਈ ਤਾਜਾ ਵੱਡੀ ਖਬਰ
ਇਸ ਸਦੀ ਦੇ ਵਿਚ 2020 ਅਜਿਹਾ ਸਾਲ ਹੈ ,ਜੋ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਸਾਲ ਦੇ ਵਿਚ ਬਹੁਤ ਸਾਰੀਆਂ ਫ਼ਿਲਮੀ, ਧਾਰਮਿਕ, ਰਾਜਨੀਤਿਕ ਤੇ ਖੇਲ ਜਗਤ ਦੀਆਂ ਬਹੁਤ ਸਾਰੀਆਂ ਮਹਾਨ ਹਸਤੀਆਂ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਈ। ਇਕ ਤੋਂ ਬਾਅਦ ਇਕ ਮਹਾਨ ਸ਼ਖਸੀਅਤਾਂ ਸਾਡੇ ਤੋਂ ਦੂਰ ਹੋ ਗਈਆਂ। ਆਏ ਦਿਨ ਹੀ ਇਸ ਤਰਾਂ ਦੀਆਂ ਖ਼ਬਰਾਂ ਮਿਲ ਰਹੀਆਂ ਹਨ ਉਸ ਨੂੰ ਸੁਣ ਕੇ ਬਹੁਤ ਦੁੱਖ ਹੋ ਰਿਹਾ ਹੈ।
ਕਿਉਂਕਿ ਇਸ ਸਾਲ ਦੇ ਵਿੱਚ ਇੱਕ ਤੋਂ ਬਾਅਦ ਇੱਕ ਇਹ ਮਹਾਨ ਸਖਸੀਅਤਾਂ ਸਾਡੇ ਵਿਚਕਾਰ ਨਹੀਂ ਰਹਿਣਗੀਆਂ। ਇਸ ਬਾਰੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਇਸ ਸਾਲ ਵਿਚ ਕੁਝ ਲੋਕ ਕਰੋਨਾ ਮਹਾਂਮਾਰੀ ਦੀ ਭੇਟ ਚੜ੍ਹੇ, ਕੁਝ ਸੜਕ ਹਾਦਸਿਆਂ ਤੇ ਬਿਮਾਰੀਆਂ ਕਾਰਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ। ਇਸ ਸੰਸਾਰ ਤੋਂ ਜਾਣ ਵਾਲੀਆਂ ਇਨ੍ਹਾਂ ਸ਼ਖਸੀਅਤਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ।
ਆਏ ਦਿਨ ਹੀ ਕੋਈ ਨਾ ਕੋਈ ਅਜਿਹੀ ਦੁਖਦਾਈ ਖ਼ਬਰ ਸਾਹਮਣੇ ਆ ਜਾਂਦੀ ਹੈ ਜਿਸ ਨੂੰ ਸੁਣ ਕੇ ਬਹੁਤ ਦੁੱਖ ਪਹੁੰਚਦਾ ਹੈ। ਇਸ ਸਾਲ ਰਾਜਨੀਤਿਕ ਜਗਤ ਵਿੱਚੋਂ ਬਹੁਤ ਸਾਰੀਆਂ ਸਖ਼ਸ਼ੀਅਤਾਂ ਸਾਨੂੰ ਹਮੇਸ਼ਾ ਹੀ ਛੱਡ ਕੇ ਚਲੀਆਂ ਗਈਆਂ। ਹੁਣ ਵੀ ਅਜਿਹੀ ਇਕ ਖਬਰ ਸਾਹਮਣੇ ਆਈ ਹੈ,ਜਿੱਥੇ ਸਾਬਕਾ ਮੰਤਰੀ ਅਤੇ ਚੋਟੀ ਦੇ ਮਸ਼ਹੂਰ ਲੀਡਰ ਦੀ ਹੋਈ ਅਚਾਨਕ ਮੌਤ ਕਾਰਨ, ਰਾਜਨੀਤਿਕ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਮਾਲ ਤੇ ਮੁੜ ਵਸੇਬਾ ਮੰਤਰੀ ਪੰਜਾਬ ਅਤੇ ਲੋਕ ਸਭਾ ਮੈਂਬਰ ਮੇਜਰ ਸਿੰਘ ਉਬੋਕੇ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।27 ਅਪਰੈਲ 1927 ਨੂੰ ਜਨਮੇ ਮੇਜਰ ਸਿੰਘ ਨੇ ਆਪਣਾ ਸਾਰਾ ਜੀਵਨ ਸਾਦੇ ਢੰਗ ਨਾਲ ਲੋਕ ਸੇਵਾ ਨੂੰ ਅਰਪਿਤ ਕਰਕੇ ਬਤੀਤ ਕੀਤਾ। ਸੰਨ 1997 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਟਿਕਟ ਤੇ ਲੋਕ ਸਭਾ ਮੈਂਬਰ ਚੁਣੇ ਗਏ। ਉਨ੍ਹਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਅਹੁੱਦਿਆਂ ਸਮੇਤ ਐਸ.ਜੀ.ਪੀ.ਸੀ. ਦੇ ਜਰਨਲ ਸਕੱਤਰ ਅਤੇ ਐਕਟਿੰਗ ਪ੍ਰਧਾਨ ਦੀ ਸੇਵਾ ਵੀ ਨਿਭਾਈ ਗਈ।
ਇਸ ਤੋਂ ਬਾਅਦ ਉਹ ਵਲਟੋਹਾ ਹਲਕੇ ਤੋਂ ਵਿਧਾਇਕ ਬਣੇ ਅਤੇ ਲਗਾਤਾਰ ਦੂਜੀ ਵਾਰ ਵਲਟੋਹਾ ਹਲਕੇ ਤੋਂ ਵਿਧਾਇਕ ਬਣਨ ਤੇ ਉਹ ਅਕਾਲੀ ਦਲ ਦੀ ਸਰਕਾਰ ਵਿਚ ਮਾਲ ਤੇ ਮੁੜ ਵਸੇਬਾ ਮੰਤਰੀ ਬਣੇ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਤਰਨਤਾਰਨ ਵਿਖੇ ਕੀਤਾ ਜਾਵੇਗਾ।ਸਭ ਰਾਜਨੀਤਿਕ ਦਲਾਂ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
Previous Postਹੁਣੇ ਹੁਣੇ ਆਖਰ ਹੋ ਗਈ ਓਹੀ ਗਲ੍ਹ ਜੋ ਸੋਚ ਰਹੇ ਸੀ , ਖੇਤੀ ਬਿਲਾਂ ਬਾਰੇ ਰਾਸ਼ਟਰਪਤੀ ਵਲੋਂ ਆ ਗਈ ਇਹ ਵੱਡੀ ਖਬਰ
Next Postਪੰਜਾਬ ਚੋਂ ਕੋਰੋਨਾ ਨੂੰ ਜੜੋਂ ਪੁੱਟਣ ਲਈ ਕੈਪਟਨ ਨੇ ਦਿੱਤਾ ਇਹ ਵੱਡਾ ਹੁਕਮ – ਤਾਜਾ ਵੱਡੀ ਖਬਰ