ਹੁਣੇ ਹੁਣੇ ਪੰਜਾਬ ਦੇ ਸਾਬਕਾ ਮੰਤਰੀ ਦੀ ਹੋਈ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ 

ਇਨੀਂ ਦਿਨੀਂ ਪੰਜਾਬ ਦਾ ਮੌਸਮ ਕਾਫੀ ਸੁਹਾਵਨਾ ਹੋਇਆ ਪਿਆ ਹੈ l ਮੌਸਮ ਦੇ ਵਿੱਚ ਕੁਝ ਠੰਡਕ ਮਹਿਸੂਸ ਹੁੰਦੀ ਪਈ ਹੈ l ਦੂਜੇ ਪਾਸੇ ਪੰਜਾਬ ਸਿਆਸਤ ਦਾ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਕਾਫੀ ਭਖੀ ਹੋਈ ਦਿਖਾਈ ਦਿੰਦੀ ਪਈ ਹੈ। ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸਿਆਸੀ ਲੀਡਰ ਇੱਕ ਦੂਜੇ ਨੂੰ ਘੇਰਦੇ ਪਏ ਹਨ l ਜਿਸ ਕਾਰਨ ਪੰਜਾਬ ਸਿਆਸਤ ਦਾ ਮਾਹੌਲ ਕਾਫੀ ਗਰਮ ਹੋਇਆ ਪਿਆ ਹੈ l ਇਸੇ ਵਿਚਾਲੇ ਪੰਜਾਬ ਸਿਆਸਤ ਨਾਲ ਜੁੜੀ ਹੋਈ ਇੱਕ ਬੇਹਦ ਹੀ ਬੁਰੀ ਖਬਰ ਸਾਂਝੀ ਕਰਾਂਗੇ ਕਿ ਪੰਜਾਬ ਦੇ ਸਾਬਕਾ ਮੰਤਰੀ ਦੀ ਅਚਾਨਕ ਮੌਤ ਹੋ ਗਈ l ਜਿਸ ਕਾਰਨ ਪੰਜਾਬ ਭਰ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਇਸ ਸੰਸਾਰ ਨੂੰ ਅੱਜ ਹਮੇਸ਼ਾ ਹਮੇਸ਼ਾ ਦੇ ਲਈ ਅਲਵਿਦਾ ਆਖ ਗਏ ਉਹ 74 ਸਾਲਾਂ ਦੀ ਉਮਰ ਦੇ ਵਿੱਚ ਇਸ ਸੰਸਾਰ ਤੋ ਹਮੇਸ਼ਾ ਦੇ ਲਈ ਰੁਖਸਤ ਹੋ ਗਏ । ਦੱਸ ਦਈਏ ਸੁਰਜੀਤ ਸਿੰਘ ਕੋਹਲੀ ਲੰਬਾ ਸਮਾਂ ਪਟਿਆਲਾ ਸ਼ਹਿਰ ਵਿਚ ਅਕਾਲੀ ਸਿਆਸਤ ਦਾ ਧੁਰਾ ਰਹੇ। ਕਾਫੀ ਲੰਬੇ ਸਮੇਂ ਤੋਂ ਉਹ ਬਿਮਾਰ ਚਲਦੇ ਪਏ ਸਨ ਤੇ ਇਸੇ ਬਿਮਾਰੀ ਦੇ ਕਾਰਨ ਅੱਜ ਉਨਾਂ ਦਾ ਦੇਹਾਂਤ ਹੋ ਗਿਆ ਹੁਣ ਲਗਾਤਾਰ ਸਿਆਸਤ ਨਾਲ ਜੁੜੀਆਂ ਹੋਈਆਂ ਸ਼ਖਸ਼ੀਅਤਾਂ ਦੇ ਵੱਲੋਂ ਉਹਨਾਂ ਦੀ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਵੱਡੇ ਲੜਕੇ ਅਜੀਤ ਪਾਲ ਸਿੰਘ ਕੋਹਲੀ ਵਿਧਾਇਕ ਪਟਿਆਲਾ ਸ਼ਹਿਰੀ ਤੇ ਗੁਰਜੀਤ ਸਿੰਘ ਕੋਹਲੀ ਸੀਨੀਅਰ ਭਾਜਪਾ ਆਗੂ ਨੇ ਦੱਸਿਆ ਕਿ ਸ. ਕੋਹਲੀ ਦੀ ਸੰਖੇਪ ਬਿਮਾਰੀ ਤੋਂ ਬਾਅਦ ਅੱਜ ਸਵਰਗਵਾਸ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ ਕਦੋਂ ਹੋਵੇਗਾ, ਇਸ ਬਾਰੇ ਉਨ੍ਹਾਂ ਦੇ ਬੇਟੇ ਗੁਰਜੀਤ ਸਿੰਘ ਕੋਹਲੀ ਦੇ ਵਿਦੇਸ਼ ਤੋਂ ਪਰਤਣ ਬਾਅਦ ਹੀ ਤੈਅ ਦੱਸਿਆ ਜਾ ਰਿਹਾ ਹੈ। ਸੋ ਇਸ ਸ਼ਖਸੀਅਤ ਦੇ ਜਾਣ ਦੇ ਨਾਲ ਪੰਜਾਬ ਸਿਆਸਤ ਨੂੰ ਇੱਕ ਅਜਿਹਾ ਘਾਟਾ ਹੋਇਆ ਹੈ, ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ l ਸੋ ਸਿਆਸਤ ਨਾਲ ਜੁੜਿਆਂ ਹੋਈਆਂ ਸ਼ਖਸ਼ੀਅਤਾਂ ਦੇ ਵੱਲੋਂ ਜਿੱਥੇ ਉਹਨਾਂ ਦੀ ਮੌਤ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਉੱਥੇ ਹੀ ਪਰਿਵਾਰ ਪ੍ਰਤੀ ਹਮਦਰਦੀ ਦੀ ਪ੍ਰਗਟ ਕੀਤੀ ਜਾ ਰਹੀ ਹੈ।