ਹੁਣੇ ਹੁਣੇ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਣ ਬਾਰੇ ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਠੰਡ ਦਾ ਪ੍ਰਕੋਪ ਲਗਾਤਾਰ ਜਾਰੀ ਹੈ ਉੱਥੇ ਹੀ ਬੱਚਿਆਂ ਦੇ ਸਕੂਲ ਜਾਣ ਨੂੰ ਲੈ ਕੇ ਮਾਪਿਆਂ ਵਿਚਕਾਰ ਚਿੰਤਾ ਵੀ ਵੇਖੀ ਜਾ ਰਹੀ ਹੈ। ਕਿਉਂਕਿ ਵਧੇਰੇ ਧੁੰਦ ਦੇ ਚਲਦਿਆਂ ਹੋਇਆਂ ਅਤੇ ਸੀਤ ਲਹਿਰ ਕਾਰਨ ਮਾਪੇ ਆਪਣੇ ਬੱਚਿਆਂ ਦੀ ਸਿਹਤ ਪ੍ਰਤੀ ਚਿੰਤਤ ਹਨ। ਹੁਣ ਪੰਜਾਬ ਵਿੱਚ ਕੱਲ ਤੋਂ ਸਕੂਲਾਂ ਦੇ ਖੋਲੇ ਜਾਣ ਦੇ ਸਮੇਂ ਨੂੰ ਲੈ ਕੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਵੱਲੋਂ ਜਿੱਥੇ ਸਰਦੀ ਦੇ ਵਿੱਚ ਵਾਧੇ ਨੂੰ ਦੇਖਦੇ ਹੋਏ 7 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ। ਉੱਥੇ ਹੀ ਪੰਜਾਬ ਵਿੱਚ ਕੱਲ ਤੋਂ ਸਕੂਲ ਖੁੱਲਣ ਜਾ ਰਹੇ। ਦਿੱਲੀ ,ਹਰਿਆਣਾ ਤੇ ਚੰਡੀਗੜ੍ਹ ਵਿੱਚ ਜਿੱਥੇ 15 ਜਨਵਰੀ ਤੱਕ ਛੁੱਟੀਆਂ ਕੀਤੀਆਂ ਗਈਆਂ ਹਨ ਉੱਥੇ ਹੀ ਪੰਜਾਬ ਸਰਕਾਰ ਵੱਲੋਂ ਵੀ ਛੁੱਟੀਆਂ ਵਿੱਚ ਵਾਧੇ ਦੀ ਖਬਰ ਦੀ ਉਡੀਕ ਕੀਤੀ ਜਾ ਰਹੀ ਸੀ। ਪਰ ਹੁਣ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਛੁੱਟੀਆਂ ਦੇ ਵਾਧੇ ਨੂੰ ਲੈ ਕੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਹੈ ਆਈ ਹੈ । ਉੱਥੇ ਹੀ ਇਸ ਸਬੰਧੀ ਪ੍ਰਾਈਵੇਟ ਸਕੂਲਾਂ ਵੱਲੋਂ ਗਰੁੱਪਾਂ ਵਿੱਚ ਮੈਸੇਜ ਪਾ ਕੇ ਕੱਲ ਤੋਂ ਸਕੂਲ ਦੇ ਸਮੇਂ ਦੀ ਜਾਣਕਾਰੀ ਸਾਂਝੀ ਕੀਤੀ ਗਈ। ਜਿੱਥੇ ਕੱਲ 8 ਜਨਵਰੀ ਨੂੰ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਖੁੱਲਣ ਦਾ ਸਮਾਂ ਬਦਲ ਦਿੱਤਾ ਗਿਆ ਹੈ। ਜਿੱਥੇ ਵੱਡੇ ਬੱਚੇ ਸਵੇਰੇ 10 ਵਜੇ ਤੋਂ 3 ਵਜੇ ਤੱਕ ਸਕੂਲ ਜਾਣਗੇ। ਉੱਥੇ ਹੀ ਛੋਟੇ ਬੱਚਿਆਂ ਵਾਸਤੇ ਸਕੂਲ ਦਾ ਸਮਾਂ ਸਵੇਰੇ 10:30 ਤੋਂ ਲੈ ਕੇ 1:30 ਵਜੇ ਤੱਕ ਕੀਤਾ ਗਿਆ ਹੈ। ਜਿੱਥੇ ਵੱਡੇ ਬੱਚਿਆਂ ਨੂੰ 3 ਵਜੇ ਛੁੱਟੀ ਹੋਵੇਗੀ ਅਤੇ ਛੋਟੇ ਬੱਚਿਆਂ ਨੂੰ 1:30 ਵਜੇ ਛੁੱਟੀ ਕਰ ਦਿੱਤੀ ਜਾਵੇਗੀ। ਪੰਜਾਬ ਵਿੱਚ ਜਿੱਥੇ ਠੰਡ ਲਗਾਤਾਰ ਵੱਧ ਰਹੀ ਹੈ ਅਤੇ ਮੌਸਮ ਵਿਭਾਗ ਵੱਲੋਂ ਵੀ ਆਉਣ ਵਾਲੇ ਦਿਨਾਂ ਵਿੱਚ ਠੰਡ ਚ ਹੋਰ ਵਾਧਾ ਹੋਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਇਸ ਸਭ ਦੇ ਚਲਦਿਆਂ ਹੋਇਆਂ ਪ੍ਰਾਈਵੇਟ ਸਕੂਲਾਂ ਵੱਲੋਂ ਆਮ ਦਿਨਾਂ ਵਾਂਗ ਸਕੂਲਾਂ ਨੂੰ ਖੋਲਿਆ ਜਾ ਰਿਹਾ ਹੈ ਅਤੇ ਸਮੇਂ ਚ ਤਬਦੀਲੀ ਕੀਤੀ ਗਈ ਹੈ। ਉੱਥੇ ਹੀ ਪੰਜਾਬ ਸਰਕਾਰ ਵੱਲੋਂ ਛੁੱਟੀਆਂ ਚ ਵਾਧਾ ਕੀਤੇ ਜਾਣ ਦੀਆਂ ਕਿਆਸਰਾਈਆਂ ਵੀ ਲਗਾਈਆਂ ਜਾ ਰਹੀਆਂ ਹਨ। ਕਿਉਂਕਿ ਪੰਜਾਬ ਵਿੱਚ ਇਸ ਸਮੇਂ ਬਹੁਤ ਜਿਆਦਾ ਧੁੰਦ ਪੈ ਰਹੀ ਹੈ ਅਤੇ ਸੀਤ ਲਹਿਰ ਦੇ ਵਾਧੇ ਦੇ ਚਲਦਿਆਂ ਹੋਇਆਂ ਅਧਿਆਪਕਾਂ ਬੱਚਿਆਂ ਅਤੇ ਮਾਪਿਆਂ ਵਿੱਚ ਚਿੰਤਾ ਵੀ ਵੇਖੀ ਜਾ ਰਹੀ ਹੈ।