ਹੁਣੇ ਹੁਣੇ ਪੰਜਾਬ ਦੇ ਸਕੂਲਾਂ ਚ ਸਰਦੀ ਦੀਆਂ ਛੁੱਟੀਆਂ ਏਨੀ ਤਰੀਕ ਤੱਕ ਵਧੀਆਂ

ਸਰਦੀ ਵਿੱਚ ਵਾਧੇ ਨੂੰ ਵੇਖਦੇ ਹੋਏ ਜਿੱਥੇ ਲੋਕਾਂ ਦਾ ਘਰ ਤੋਂ ਬਾਹਰ ਜਾਣਾ ਮੁਸ਼ਕਿਲ ਹੋਇਆ ਹੈ। ਉੱਥੇ ਹੀ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਛੁੱਟੀਆਂ ਦੇ ਆਦੇਸ਼ ਵੀ ਜਾਰੀ ਕੀਤੇ ਗਏ ਸਨ ਜੋ ਕਿ 24 ਦਸੰਬਰ ਤੋਂ ਲੈ ਕੇ 31 ਦਸੰਬਰ ਤੱਕ ਕੀਤੀਆਂ ਗਈਆਂ ਸਨ। ਪਰ ਬੀਤੇ ਕੁਝ ਦਿਨਾਂ ਤੋਂ ਹੋਣ ਵਾਲੀ ਬਰਸਾਤ ਅਤੇ ਧੁੰਦ ਦੇ ਚਲਦਿਆਂ ਹੋਇਆਂ ਠੰਡ ਵਿੱਚ ਕਾਫੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਠੰਡ ਦੇ ਵਾਧੇ ਨੂੰ ਲੈ ਕੇ ਵਿਦਿਆਰਥੀ ਉਨਾਂ ਦੇ ਮਾਪੇ ਅਤੇ ਅਧਿਆਪਕ ਵੀ ਚਿੰਤਾ ਵਿੱਚ ਨਜ਼ਰ ਆ ਰਹੇ ਸਨ। ਜਿਨਾਂ ਦੀ ਚਿੰਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਠੰਡ ਦੇ ਵਾਧੇ ਦੇ ਚਲਦਿਆਂ ਹੋਇਆਂ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਕੀਤੀਆਂ ਗਈਆਂ ਛੁੱਟੀਆਂ ਵਿੱਚ ਵਾਧੇ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸਰਦੀਆਂ ਦੀਆਂ ਛੁੱਟੀਆਂ ਦੇ ਵਿੱਚ ਕੁਝ ਦਿਨਾਂ ਦਾ ਵਾਧਾ ਕੀਤਾ ਗਿਆ ਹੈ। ਜਿਸ ਬਾਰੇ ਪੰਜਾਬ ਸਰਕਾਰ ਵੱਲੋਂ ਜਾਣਕਾਰੀ ਵੀ ਮੁਹਈਆ ਕਰਵਾ ਦਿੱਤੀ ਗਈ ਹੈ ਕਿ ਹੁਣ ਕਿੰਨੀ ਤਰੀਕ ਤੱਕ ਇਹ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ ਅਤੇ ਕਿਸ ਦਿਨ ਨੂੰ ਮੁੜ ਤੋਂ ਸਕੂਲ ਖੋਲੇ ਜਾਣਗੇ। ਜਾਣਕਾਰੀ ਦੇ ਮੁਤਾਬਕ ਜਿੱਥੇ ਕੱਲ ਕਿਆਸਰਾਈਆ ਲਗਾਈਆਂ ਜਾ ਰਹੀਆਂ ਸਨ ਕਿ ਪੰਜਾਬ ਸਰਕਾਰ ਵੱਲੋਂ ਛੁੱਟੀਆਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਉੱਥੇ ਹੀ ਹੁਣ ਪੰਜਾਬ ਸਰਕਾਰ ਵੱਲੋਂ ਸਰਦੀਆਂ ਦੀਆਂ ਛੁੱਟੀਆਂ ਵਿੱਚ ਵਾਧਾ ਕਰਦੇ ਹੋਏ ਇਹ ਛੁੱਟੀਆਂ 7 ਜਨਵਰੀ 2025 ਤੱਕ ਵਧਾ ਦਿੱਤੀਆਂ ਗਈਆਂ ਹਨ। ਦੱਸ ਦਈਏ ਕਿ ਪਹਿਲਾਂ 31 ਦਸੰਬਰ ਤੱਕ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੇ ਅਨੁਸਾਰ ਛੁੱਟੀਆਂ ਕੀਤੀਆਂ ਗਈਆਂ ਸਨ। ਪਰ ਹੁਣ ਇਹਨਾਂ ਛੁੱਟੀਆਂ ਵਿੱਚ 7 ਜਨਵਰੀ ਤੱਕ ਵਾਧਾ ਕਰ ਦਿੱਤਾ ਗਿਆ ਹੈ ਜਿਸ ਦੇ ਸਿੱਖਿਆ ਵਿਭਾਗ ਵੱਲੋਂ ਹੁਕਮ ਵੀ ਜਾਰੀ ਕਰ ਦਿੱਤੇ ਗਏ। ਜਿਸ ਦੇ ਮੁਤਾਬਿਕ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲ 8 ਜਨਵਰੀ ਤੋਂ ਮੁੜ ਖੋਲੇ ਜਾਣਗੇ ਵਿਦਿਆਰਥੀ ਅਤੇ ਅਧਿਆਪਕ 8 ਜਨਵਰੀ ਤੋਂ ਮੁੜ ਸਕੂਲ ਵਿੱਚ ਆਉਣਗੇ। ਪੰਜਾਬ ਸਰਕਾਰ ਵੱਲੋਂ ਇਹ ਫੈਸਲਾ ਬੱਚਿਆਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਤੇ ਠੰਡ ਦੇ ਵਾਧੇ ਦੇ ਚਲਦਿਆਂ ਹੋਇਆਂ ਲਿਆ ਗਿਆ ਹੈ। ਛੁੱਟੀਆਂ ਵਿੱਚ ਵਾਧਾ ਕੀਤੇ ਜਾਣ ਨੂੰ ਲੈ ਕੇ ਜਾਣਕਾਰੀ ਜਾਰੀ ਕਰਦੇ ਹੋਏ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਗਿਆ ਹੈ ਕਿ “ਮਾਣਯੋਗ ਮੁੱਖ ਮੰਤਰੀ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਪੰਜਾਬ ਦੇ ਸਾਰੇ ਸਰਕਾਰੀ, ਏਡਿਡ ਮਾਨਤਾ ਪ੍ਰਾਪਤ ਸਕੂਲ ਅਤੇ ਸਾਰੇ ਹੀ ਗੈਰ ਸਰਕਾਰੀ ਸਕੂਲ 7 ਜਨਵਰੀ ਤੱਕ ਬੰਦ ਰਹਿਣਗੇ, ਕਿਉਂਕਿ 7 ਜਨਵਰੀ ਤੱਕ ਛੁੱਟੀਆਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ।