ਆਈ ਤਾਜਾ ਵੱਡੀ ਖਬਰ
ਜਦੋਂ ਤੋਂ ਕਰੋਨਾ ਨੇ ਪੂਰੇ ਵਿਸ਼ਵ ਵਿੱਚ ਪੈਰ ਪਸਾਰੇ ਹਨ। ਉਸ ਸਮੇਂ ਤੋਂ ਹੀ ਸਾਰੀ ਦੁਨੀਆਂ ਆਰਥਿਕ ਮੰਦੀ ਨਾਲ ਜੂਝ ਰਹੀ ਹੈ। ਇਸ ਉਨ੍ਹਾਂ ਦਾ ਸਭ ਤੋਂ ਬੱਚਿਆਂ ਦੀ ਪੜ੍ਹਾਈ ਉਪਰ ਪਿਆ ਹੈ। ਜਿਸ ਕਾਰਨ ਮਾਰਚ 2020 ਤੋਂ ਵੀ ਸਕੂਲਾਂ ਨੂੰ ਬੰਦ ਕੀਤਾ ਗਿਆ ਹੈ। ਉਸ ਤੋਂ ਬਾਅਦ ਅਕਤੂਬਰ ਤੋਂ 9ਵੀਂ ਤੋਂ ਲੈ ਕੇ ਬਾਰ੍ਹਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਸਕੂਲ ਆਉਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਬਾਕੀ ਸਭ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਕਰੋਨਾ ਕਾਲ ਦੇ ਦੌਰਾਨ ਬੱਚਿਆਂ ਦੇ ਮਾਪੇ ਉਨ੍ਹਾਂ ਦੀ ਪੜ੍ਹਾਈ ਨੂੰ ਲੈ ਕੇ ਬਹੁਤ ਚਿੰ-ਤਿ-ਤ ਹਨ।
ਹੁਣ ਪੰਜਾਬ ਦੇ ਵਿਦਿਆਰਥੀਆਂ ਲਈ ਅਪ੍ਰੈਲ ਦੇ ਬਾਰੇ ਇਕ ਹੋਰ ਐਲਾਨ ਹੋ ਗਿਆ ਹੈ। ਪੰਜਾਬ ਵਿਚ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਆਮ ਗਿਆਨ ਦੇ ਪੱਧਰ ਦੀ ਜਾਂਚ ਕੀਤੀ ਜਾਵੇਗੀ। ਇਸ ਸਬੰਧੀ ਜਾਂਚ ਦਾ ਮੁਲੰਕਣ ਵਿਦਿਆਰਥੀਆਂ ਦੇ ਗਿਆਨ ਬਾਰੇ ਅਪ੍ਰੈਲ ਵਿੱਚ ਕੀਤਾ ਜਾਵੇਗਾ। ਸਿੱਖਿਆ ਵਿਭਾਗ ਵੱਲੋਂ ਇਹ ਮੁਲੰਕਣ ਅਪ੍ਰੈਲ ਵਿੱਚ ਕਰਵਾਏ ਜਾਣ ਬਾਰੇ ਦੱਸਿਆ ਗਿਆ ਹੈ ਕਿ ਇਹ 3 ਅਪਰੈਲ 2021 ਵਿੱਚ ਪਹਿਲੇ ਸ਼ਨੀਵਾਰ ਨੂੰ ਹੀ ਵਿਦਿਆਰਥੀਆਂ ਨੂੰ ਮੌਕ ਟੈਸਟ ਲੈ ਕੇ ਕਰਵਾਇਆ ਜਾਵੇਗਾ ਇਸ ਤਰ੍ਹਾਂ ਹੀ 17 ਅਪ੍ਰੈਲ ਨੂੰ ਦੂਜਾ ਅਤੇ 24 ਅਪ੍ਰੈਲ ਨੂੰ ਤੀਜਾ ਤੇ ਫਾਈਨਲ ਟੈਸਟ ਹੋਵੇਗਾ।
ਇਹਨਾਂ ਟੈਸਟਾਂ ਦੇ ਜ਼ਰੀਏ ਬੱਚਿਆਂ ਵਿੱਚ ਆਮ ਗਿਆਨ ਦੀ ਜਾਣਕਾਰੀ ਮਿਲ ਸਕੇਗੀ ਅਤੇ ਬੱਚਿਆਂ ਨੂੰ ਇਸ ਲਈ ਉਤਸ਼ਾਹਿਤ ਵੀ ਕੀਤਾ ਜਾਵੇਗਾ। ਇਸ ਪ੍ਰਾਜੈਕਟ ਬਾਰੇ ਜਾਣਕਾਰੀ ਮਿਲਦੇ ਹੀ ਬੱਚਿਆਂ ਅਤੇ ਮਾਪਿਆਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ ਜਿਸਦੇ ਨਾਲ ਬੱਚਿਆਂ ਦੇ ਗਿਆਨ ਵਿੱਚ ਵਾਧਾ ਹੋਵੇਗਾ। ਇਨ੍ਹਾਂ ਸਬੰਧੀ ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿੱਚ ਸਧਾਰਨ ਗਿਆਨ ਦੇ ਵਿਸਥਾਰ ਲਈ ਸੀਟ ਅਤੇ ਸਲਾਈਡਾਂ ਭੇਜੀਆਂ ਜਾ ਰਹੀਆਂ ਹਨ। ਇਹ ਟੈਸਟ ਉਡਾਣ ਪ੍ਰੋਜੈਕਟ ਦੇ
ਤਹਿਤ ਕਰਵਾਏ ਜਾ ਰਹੇ ਹਨ। ਜਿਸ ਦਾ ਮਕਸਦ ਬੱਚਿਆਂ ਵਿੱਚ ਉਨ੍ਹਾਂ ਦੇ ਸਧਾਰਨ ਗਿਆਨ ਨੂੰ ਉੱਚਾ ਚੁੱਕਣ ਅਤੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਕਰਨਾ ਹੈ। ਅਪਰੈਲ ਵਿਚ ਹੋਣ ਵਾਲੇ ਇਨ੍ਹਾਂ ਟੈਸਟਾਂ ਲਈ ਸਿੱਖਿਆ ਵਿਭਾਗ ਵੱਲੋਂ ਰੋਡ ਮੈਪ ਤਿਆਰ ਕੀਤੇ ਜਾ ਰਹੇ ਹਨ। ਇਨ੍ਹਾਂ ਟੈਸਟਾਂ ਲਈ ਰੋਜ਼ਾਨਾ ਹੀ ਛੇਵੀਂ ਤੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਇਹਨਾਂ ਟੈਸਟਾਂ ਸਬੰਧੀ ਤਿਆਰੀ ਕਰਵਾਈ ਜਾ ਰਹੀ ਹੈ।
Previous Postਪੰਜਾਬ ਚ ਇਥੇ ਵਾਪਰਿਆ ਕਹਿਰ ਹੋਇਆ ਮੌਤ ਦਾ ਤਾਂਡਵ, ਛਾਇਆ ਸਾਰੇ ਇਲਾਕੇ ਚ ਸੋਗ
Next Postਕਿਸਾਨਾਂ ਨੇ ਦਿੱਲੀ ਬੈਠਿਆ ਕਨੇਡਾ ਚ ਲਗਾਤਾ ਇਹ ਜੁਗਾੜ, ਵੱਡੇ ਵੱਡੇ ਰਹਿ ਗਏ ਦੇਖਦੇ