ਆਈ ਤਾਜਾ ਵੱਡੀ ਖਬਰ
ਪਿਛਲੇ ਮਹੀਨੇ ਤੋਂ ਹੀ ਮੌਸਮ ਵਿਚ ਤਬਦੀਲੀ ਦੇਖੀ ਜਾ ਰਹੀ ਹੈ। ਕਿਉਂਕਿ ਫਰਵਰੀ ਦੇ ਅਖੀਰ ਵਿਚ ਹੀ ਸਰਦੀ ਦੇ ਜਾਣ ਅਤੇ ਗਰਮੀ ਦੇ ਆਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ। ਅਪ੍ਰੈਲ ਵਿੱਚ ਮਹਿਸੂਸ ਹੋਣ ਵਾਲੀ ਗਰਮੀ ਲੋਕਾਂ ਵੱਲੋਂ ਫਰਵਰੀ ਦੇ ਆਖਰੀ ਹਫਤੇ ਹੀ ਮਹਿਸੂਸ ਕੀਤੀ ਜਾਣ ਲੱਗੀ ਸੀ। ਜਿਸ ਨੂੰ ਵੇਖਦੇ ਹੋਏ ਲੋਕਾਂ ਵੱਲੋਂ ਮਈ , ਜੂਨ ਦੇ ਮਹੀਨੇ ਨੂੰ ਲੈ ਕੇ ਚਿੰਤਾ ਵੀ ਵਧ ਗਈ ਸੀ। ਉਥੇ ਹੀ ਪਹਾੜੀ ਖੇਤਰਾਂ ਵਿੱਚ ਹੋਣ ਵਾਲੀ ਬਰਫਬਾਰੀ ਅਤੇ ਕਈ ਖੇਤਰਾਂ ਵਿਚ ਹਲਕੀ ਬਾਰਸ਼ ਕਾਰਨ ਫਿਰ ਤੋਂ ਮੌਸਮ ਵਿੱਚ ਤਬਦੀਲੀ ਦੇਖੀ ਗਈ ਸੀ।
ਉਥੇ ਹੀ ਮੌਸਮ ਵਿਭਾਗ ਵੱਲੋਂ ਸਮੇਂ ਸਮੇਂ ਜਾਣਕਾਰੀ ਮੁਹਇਆ ਕਰਵਾਈ ਜਾਂਦੀ ਹੈ। ਤਾਂ ਜੋ ਬਹੁਤ ਸਾਰੇ ਕਾਰੋਬਾਰੀ ਅਤੇ ਕਿਸਾਨ ਫਸਲਾਂ ਸਬੰਧੀ ਅਹਤਿਆਤ ਵਰਤ ਸਕਣ। ਹੁਣ ਪੰਜਾਬ ਦੇ ਮੌਸਮ ਸਬੰਧੀ ਵੱਡਾ ਅਲਾਟ ਜਾਰੀ ਹੋਇਆ ਹੈ। ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ 22 ਅਤੇ 23 ਮਾਰਚ ਨੂੰ ਭਾਰੀ ਬਰਸਾਤ, ਗੜ੍ਹੇਮਾਰੀ ਤੇ ਤੇਜ ਹਨੇਰੀ ਦਾ ਸਾਹਮਣਾ ਕਰਨਾ ਪਵੇਗਾ। ਭਾਰਤ ਦੇ ਹੀਟਵੈਵ ਦੇ ਹਲਾਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਆਈ ਐਮ ਡੀ ਨੇ ਕਿਹਾ ਕਿ ਅਗਲੇ 5 ਦਿਨਾਂ ਦੇ ਦੌਰਾਨ ਦੇਸ਼ ਵਿਚ ਕੋਈ ਹੀਟਵੇਵ ਦੀ ਸੰਭਾਵਨਾ ਨਹੀਂ ਹੈ।
ਆਉਣ ਵਾਲੇ ਤਿੰਨ ਚਾਰ ਦਿਨਾਂ ਦੌਰਾਨ ਮੱਧ ਅਤੇ ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਤੂਫਾਨ ਅਤੇ ਅਸਮਾਨੀ ਬਿਜਲੀ ਦੀ ਸੰਭਾਵਨਾ ਦੱਸੀ ਗਈ ਹੈ। ਪੰਜਾਬ, ਦਿੱਲੀ ,ਹਰਿਆਣਾ ਅਤੇ ਭਾਰਤ ਦੇ ਕਈ ਉੱਤਰੀ ਰਾਜਾਂ ਵਿੱਚ ਤੇਜ਼ ਹਨੇਰੀ ਅਤੇ ਗੜ੍ਹੇਮਾਰੀ ਤੇ ਭਾਰੀ ਬਰਸਾਤ ਹੋ ਸਕਦੀ ਹੈ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਵਿਚ ਵੀ ਭਾਰੀ ਹਨੇਰੀ ਅਤੇ ਬਰਸਾਤ ਹੋ ਸਕਦੀ ਹੈ। ਚੰਡੀਗੜ੍ਹ , ਪੰਜਾਬ ਅਤੇ ਕੁਝ ਹੋਰ ਹਿੱਸਿਆਂ ਵਿੱਚ ਵੀ ਕੱਲ ਰਾਤ ਤੋ ਹੀ ਰੁਕ-ਰੁਕ ਕੇ ਹਲਕੀ ਤੇ ਦਰਮਿਆਨੀ ਬਰਸਾਤ ਹੋ ਰਹੀ ਹੈ ਤੇ ਨਾਲ ਹੀ ਹਨ੍ਹੇਰੀ ਚੱਲ ਰਿਹਾ ਹੈ,
ਜੋ ਹੁਣ ਵੀ ਕੁਝ ਹਿੱਸਿਆਂ ਵਿਚ ਜਾਰੀ ਹੈ। ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ 22 ਮਾਰਚ ਨੂੰ ਪੰਜਾਬ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਪੰਜਾਬ ਵਿਚ ਕੁਝ ਥਾਵਾਂ ਤੇ ਭਾਰੀ ਗੜੇਮਾਰੀ ਵੀ ਹੋ ਸਕਦੀ ਹੈ। 22 ਅਤੇ 23 ਮਾਰਚ ਨੂੰ ਪੰਜਾਬ ,ਹਰਿਆਣਾ, ਚੰਡੀਗੜ੍ਹ ,ਦਿੱਲੀ, ਪੱਛਮੀ ਉੱਤਰ ਪ੍ਰਦੇਸ਼ , ਰਾਜਸਥਾਨ ਵਿੱਚ ਭਾਰੀ ਬਰਸਾਤ ਤੇ ਤੇਜ਼ ਹਨੇਰੀ ਹੋ ਸਕਦੀ ਹੈ। ਉਥੇ ਹੀ ਇਹ ਹੋਣ ਵਾਲੀ ਬਰਸਾਤ ਝੱਖੜ ਅਤੇ ਗੜੇਮਾਰੀ ਫਸਲਾਂ ਲਈ ਬਹੁਤ ਹੀ ਜਿਆਦਾ ਨੁ-ਕ-ਸਾ-ਨ-ਦਾ-ਇ-ਕ ਹੈ। ਆਉਣ ਵਾਲੇ ਮੌਸਮ ਨੂੰ ਲੈ ਕੇ ਕਿਸਾਨ ਬਹੁਤ ਹੀ ਜ਼ਿਆਦਾ ਚਿੰਤਾ ਵਿੱਚ ਹਨ।
Previous Postਹੁਣੇ ਹੁਣੇ ਬੋਲੀਵੁਡ ਨੂੰ ਲੱਗਾ ਵੱਡਾ ਝੱਟਕਾ ਹੋਈ ਇਸ ਚੋਟੀ ਦੀ ਮਸ਼ਹੂਰ ਹਸਤੀ ਦੀ ਅਚਾਨਕ ਮੌਤ , ਛਾਇਆ ਸੋਗ
Next Postਕਿਸਾਨ ਸੰਘਰਸ਼ ਤੇ ਏਨੇ ਸਮੇਂ ਤੋਂ ਚੁੱਪ ਬੈਠੇ ਅਕਸ਼ੇ ਵਲੋਂ ਹੁਣ ਆਇਆ ਇਹ ਟਵੀਟ ਸਾਰੇ ਪਾਸੇ ਹੋ ਗਈ ਚਰਚਾ