ਹੁਣੇ ਹੁਣੇ ਪੰਜਾਬ ਦੇ ਮੌਸਮ ਦੀ ਆਈ ਤਾਜਾ ਜਾਣਕਾਰੀ – ਇਹੋ ਜਿਹਾ ਰਹੇਗਾ ਪੰਜਾਬ ਦਾ ਮੌਸਮ

ਆਈ ਤਾਜਾ ਵੱਡੀ ਖਬਰ

ਗਿਆਨ ਨਿਰੰਤਰ ਹੀ ਵੱਧਦਾ ਰਹਿੰਦਾ ਹੈ ਇਹ ਸਮੇਂ ਦੇ ਅਨੁਸਾਰ ਕਦੇ ਵੀ ਇੱਕ ਜਗ੍ਹਾ ਦੇ ਉਤੇ ਟਿਕ ਕੇ ਨਹੀਂ ਰਹਿੰਦਾ। ਜੇਕਰ ਇਨਸਾਨ ਆਪਣੇ ਆਪ ਨੂੰ ਸਮੇਂ ਅਤੇ ਤਕਨੀਕ ਦੇ ਹਿਸਾਬ ਦੇ ਨਾਲ ਨਵੀਂ ਆਉਂਦੀ ਜਾਣਕਾਰੀ ਨੂੰ ਆਪਣੇ ਅੰਦਰ ਸਮਾਉਂਦਾ ਰਹਿੰਦਾ ਹੈ ਤਾਂ ਉਹ ਕਦੇ ਵੀ ਕਿਸੇ ਕਿਸਮ ਦੀ ਲਾ-ਪ੍ਰ-ਵਾ-ਹੀ ਨਹੀਂ ਕਰ ਸਕਦਾ। ਇਸ ਬਦਲਦੇ ਹੋਏ ਸਮੇਂ ਦੇ ਨਾਲ ਮੌਸਮ ਦੀ ਬਦਲ ਰਿਹਾ ਹੈ ਅਤੇ ਨਿਰੰਤਰ ਹੀ ਤਾਪਮਾਨ ਦੇ ਵਿਚ ਬਦਲਾਵ ਵੀ ਦੇਖਿਆ ਜਾ ਰਿਹਾ ਹੈ। ਪੰਜਾਬ ਵਿੱਚ ਠੰਡ ਤੋਂ ਥੋੜੀ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਪਰ ਅਜੇ ਵੀ ਸਵੇਰ ਅਤੇ ਸ਼ਾਮ ਸੰਘਣਾ ਕੋਹਰਾ ਪੈ ਰਿਹਾ ਹੈ।

ਅੰਮ੍ਰਿਤਸਰ ਦੇ ਵਿਚ ਇਸ ਦੇ ਕਾਰਨ ਪਾਰਾ ਅਜੇ ਵੀ ਆਮ ਨਾਲੋਂ ਹੇਠਾਂ ਹੈ ਪਰ ਮੌਸਮ ਵਿਭਾਗ ਵੱਲੋਂ ਜਾਣਕਾਰੀ ਮਿਲੀ ਹੈ ਕਿ ਹੁਣ ਤਾਪਮਾਨ ਅੱਗੇ ਨਾਲੋਂ ਹੌਲੀ ਹੌਲੀ ਵਧੇਗਾ। ਇਸ ਨਵੇਂ ਸਾਲ ਦੀ ਸ਼ੁਰੂਆਤ ਤੋਂ ਲੈ ਕੇ 15 ਫ਼ਰਵਰੀ ਦੇ ਵਿਚਾਲੇ ਆਮ ਨਾਲੋਂ 63% ਮੀਂਹ ਘੱਟ ਪਿਆ ਹੈ। ਫਿਲਹਾਲ ਮੌਸਮ ਦੇ ਵਿੱਚ ਬਾਰਸ਼ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਪੰਜਾਬ ਦੇ ਵਿਚ 21 ਅਤੇ 22 ਫਰਵਰੀ ਨੂੰ ਹਲਕੀ ਬੱਦਲ ਵਾਈ ਹੋਵੇਗੀ ਜਿਸ ਦੇ ਨਾਲ ਉੱਤਰੀ ਕੁੱਝ ਨੀਵੇਂ ਸ਼ਹਿਰਾਂ ਦੇ ਵਿਚ ਹਲਕੀ ਬੂੰਦਾ ਬਾਂਦੀ ਹੋ ਸਕਦੀ ਹੈ।

ਮੌਸਮ ਵਿਭਾਗ ਨੇ ਇਸ ਬਦਲ ਰਹੇ ਮੌਸਮ ਨੂੰ ਵੇਖਦੇ ਹੋਏ ਕਿਸਾਨਾਂ ਨੂੰ ਖੜ੍ਹੀਆਂ ਫਸਲਾਂ ਦੇ ਵਿੱਚ ਨਮੀ ਬਣਾ ਕੇ ਰੱਖਣ ਦਾ ਸੁਝਾਅ ਦਿੱਤਾ ਹੈ ਅਤੇ ਨਾਲ ਹੀ ਕੀੜੇ ਮਕੌੜੇ ਵਧਣ ਦੀ ਸੰਭਾਵਨਾ ਜ਼ਾਹਰ ਕਰਦੇ ਹੋਏ ਫਸਲਾਂ ਦੀ ਵਧੇਰੇ ਨਿਗਰਾਨੀ ਰੱਖਣ ਦੀ ਵੀ ਗੱਲ ਆਖੀ ਹੈ। ਕਣਕ ਦੀ ਫਸਲ ਦੇ ਵਿਚ ਜੇਕਰ ਐਫੀਡ ਸੰ-ਕ੍ਰ-ਮ-ਣ ਜ਼ਿਆਦਾ ਵਧੇ ਤਾਂ 20 ਗ੍ਰਾਮ ਇੱਕਤਾਰਾ ਪ੍ਰਤੀ ਸੌ ਲੀਟਰ ਪਾਣੀ ਵਿੱਚ ਮਿਲਾ ਕੇ ਇੱਕ ਏਕੜ ਦੀ ਦਰ ਨਾਲ ਛਿੜਕਾਅ ਕਰਨਾ ਚਾਹੀਦਾ ਹੈ।

ਉਥੇ ਹੀ ਜੇਕਰ ਸਰੋਂ ਦੀ ਫਸਲ ਦੇ ਸਫੇਦ ਰੋਲੀ ਦੀ ਬਿਮਾਰੀ ਹੈ ਤਾਂ ਇਸ ਤੋਂ ਬਚਾਅ ਵਾਸਤੇ 250 ਗ੍ਰਾਮ ਰੀਡੋਮਿਲ ਗੋਲਡ ਨੂੰ 200 ਲਿਟਰ ਪਾਣੀ ਦੇ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਵਿਚ ਛਿੜਕਣਾ ਚਾਹੀਦਾ ਹੈ। ਇਸਦੇ ਨਾਲ ਹੀ ਮਾਹਿਰਾਂ ਵੱਲੋਂ ਸੂਰਜਮੁਖੀ ਦੀ ਬਿਜਾਈ ਜਲਦੀ ਕਰਨ ਦੀ ਗੱਲ ਆਖੀ ਹੈ ਇਸ ਦੀ ਚੰਗੀ ਪੈਦਾਵਾਰ ਵਾਸਤੇ ਕਿਸਾਨ ਪੀ ਐਸ ਐਚ-569 ਬੀਜ ਦੀ ਚੋਣ ਕਰ ਸਕਦੇ ਹਨ।