ਹੁਣੇ ਹੁਣੇ ਪੰਜਾਬ ਦੇ ਇਹਨਾਂ ਜਿਲਿਆਂ ਚ ਮੀਂਹ ਦਾ ਜਾਰੀ ਹੋਇਆ ਅਲਰਟ

ਆਈ ਤਾਜਾ ਵੱਡੀ ਖਬਰ

ਬੇਸ਼ੱਕ ਪੰਜਾਬ ਦੇ ਅੰਦਰ ਮੌਨਸੂਨ ਕਾਫੀ ਸੁਸਤ ਹੋ ਚੁੱਕਿਆ ਹੈ l ਪਰ ਹੁਣ ਪੰਜਾਬ ਦੇ ਮੌਸਮ ਦਾ ਮਿਜ਼ਾਜ ਬਦਲਣ ਵਾਲਾ ਹੈ l ਇਸਦਾ ਕਾਰਨ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਹੁਣ ਪੰਜਾਬ ਦੇ ਕਈ ਜਿਲਿਆਂ ਦੇ ਵਿੱਚ ਭਾਰੀ ਮੀਹ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਹੈ। ਜਿਸ ਕਾਰਨ ਅੱਜ ਪੰਜਾਬ ਦੇ ਕਈ ਜਿਲਿਆਂ ਦੇ ਵਿੱਚ ਬੱਦਲਵਾਈ ਰਹੇਗੀ ਤੇ ਕਈ ਥਾਵਾਂ ਦੇ ਉੱਪਰ ਠੰਡੀਆਂ ਹਵਾਵਾਂ ਚੱਲਣਗੀਆਂ, ਪਰ ਬਹੁਤ ਸਾਰੇ ਜਿਲਿਆਂ ਦੇ ਵਿੱਚ ਭਾਰੀ ਮੀਂਹ ਪਵੇਗਾ l ਪੰਜਾਬ ਦੇ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਸੂਬੇ ਦੇ ਚਾਰ ਜਿਲਿਆਂ ਦੇ ਵਿੱਚ ਅੱਜ ਭਾਰੀ ਮੀਂਹ ਪਵੇਗਾ l ਆਈਐਮਡੀ ਯਾਨੀ ਕਿ ਮੌਸਮ ਵਿਭਾਗ ਅਨੁਸਾਰ ਹਿਮਾਚਲ ਦੇ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਵਿਚ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਸ਼ਾਮਲ ਹਨ, ਜਿੱਥੇ ਅੱਜ ਹਲਕੀ ਦੋ ਦਰਮਿਆਨੀ ਬਾਰਿਸ਼ ਦਰਜ ਕੀਤੀ ਜਾ ਸਕਦੀ । ਇਹ ਵੀ ਕਿਹਾ ਜਾ ਰਿਹਾ ਹੈ ਕਿ ਅੱਜ ਦੁਪਹਿਰ ਤੋਂ ਮੌਸਮ ‘ਚ ਬਦਲਾਅ ਦੇਖਣ ਨੂੰ ਮਿਲੇਗਾ, ਜਿਸ ਕਾਰਨ ਮੌਸਮ ਕਾਫੀ ਸੁਹਾਵਨਾ ਹੋਵੇਗਾ । ਦੂਜੇ ਪਾਸੇ ਜਲੰਧਰ ਤੋਂ ਇਲਾਵਾ ਪੰਜਾਬ ਦੇ ਕਈ ਇਲਾਕਿਆਂ ‘ਚ ਸਵੇਰ ਤੋਂ ਹੀ ਬੱਦਲ ਛਾਏ ਹੋਏ ਹਨ, ਜਦਕਿ ਕਈ ਇਲਾਕਿਆਂ ਵਿਚ ਹਲਕੀ ਬੁੰਦਾਬਾਂਦੀ ਹੋਈ ਹੈ, ਪਰ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਇਸ ਅਲਰਟ ਤੇ ਕਾਰਨ ਅੱਜ ਬਹੁਤ ਸਾਰੇ ਜਿਲ੍ਹਿਆਂ ਦੇ ਵਿੱਚ ਮੌਸਮ ਵਿੱਚ ਕਾਫੀ ਬਦਲਾਵ ਦੇਖਣ ਨੂੰ ਮਿਲਦਾ ਪਿਆ ਹੈ । ਅੱਜ ਇਹਨਾਂ ਜਿਲਿਆਂ ਵਿੱਚ ਮੀਂਹ ਤੋਂ ਬਾਅਦ ਤਾਪਮਾਨ ਦੇ ਵਿੱਚ ਵੀ ਕਾਫੀ ਫਰਕ ਦਿਖਾਈ ਦਵੇਗਾ l ਉਧਰ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਸਤੰਬਰ ਮਹੀਨੇ ਵਿਚ ਪੰਜਾਬ ਅੰਦਰ ਔਸਤ ਤੋਂ ਘੱਟ ਮੀਂਹ ਦਰਜ ਕੀਤਾ ਗਿਆ ਹੈ। ਸੋ ਤੁਸੀਂ ਵੀ ਕਮੈਂਟਾਂ ਦੇ ਵਿੱਚ ਜਰੂਰ ਆਪਣੀ ਫੀਡਬੈਕ ਲਿਖ ਕੇ ਭੇਜ ਸਕਦੇ ਹੋ ਕਿ ਇਸ ਵੇਲੇ ਤੁਹਾਡੇ ਜਿਲੇ ਦਾ ਕੀ ਹਾਲ ਬਣਿਆ ਹੋਇਆ ਹੈ , ਤੇ ਮੌਸਮ ਕਿੰਨਾ ਕੁ ਸੁਹਾਵਣਾ ਹੋਇਆ ਪਿਆ ਹੈ।