ਆਈ ਤਾਜਾ ਵੱਡੀ ਖਬਰ
ਦੇਸ਼ ਦੇ ਕਈ ਹਿੱਸਿਆਂ ਵਿੱਚ ਇਸ ਵੇਲੇ ਮਾਨਸੂਨ ਕਾਫੀ ਸਰਗਰਮ ਹੋਇਆ ਪਿਆ l ਜਿਸ ਕਾਰਨ ਕਈ ਥਾਵਾਂ ਦੇ ਉੱਪਰ ਭਾਰੀ ਮੀਂਹ ਪੈਂਦਾ ਪਿਆ l ਉਥੇ ਹੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾ, ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਲਗਾਤਾਰ ਮੀਹ ਪੈਣ ਦੇ ਕਾਰਨ ਮੌਸਮ ਕਾਫੀ ਸੁਹਾਵਨਾ ਹੋਇਆ ਪਿਆ ਹੈ l ਬੀਤੇ ਦਿਨੀ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਵਿੱਚ ਪਏ ਮੀਂਹ ਦੇ ਕਾਰਨ ਜਿੱਥੇ ਪੰਜਾਬੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਪ੍ਰਸ਼ਾਸਨ ਦੀ ਵੀ ਪੋਲ ਖੋਲ ਦਿੱਤੀ ।
ਇਸੇ ਵਿਚਾਲੇ ਹੁਣ ਪੰਜਾਬ ਦੇ ਕਈ ਜ਼ਿਲਿਆਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਹੈ l ਦਰਅਸਲ ਪੰਜਾਬ ਵਿਚ ਦੋ ਦਿਨ ਮੌਸਮ ਸੁਸਤ ਰਹਿਣ ਤੋਂ ਬਾਅਦ ਮਾਨਸੂਨ ਮੁੜ ਸਰਗਰਮ ਹੋਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਹੁਣ ਲਗਾਤਾਰ ਅਲਰਟ ਜਾਰੀ ਕੀਤੇ ਜਾ ਰਹੇ ਹਨ l ਇਸੇ ਵਿਚਾਲੇ ਸੂਬੇ ਦੇ ਤਿੰਨ ਜ਼ਿਲ੍ਹਿਆਂ ‘ਚ ਮੌਸਮ ਵਿਭਾਗ ਵੱਲੋਂ ਅੱਜ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਕਾਰਨ ਹੁਣ ਪੰਜਾਬ ਦੇ ਕੇ ਜਿਲਿਆਂ ਦੇ ਵਿੱਚ ਭਾਰੀ ਮੀਂਹ ਪਵੇਗਾ । ਜਿਹੜੇ ਇਲਾਕਿਆਂ ਲਈ ਅਲਰਟ ਜਾਰੀ ਕੀਤਾ ਗਿਆ ਹੈ, ਇਹ ਤਿੰਨੇ ਹਿਮਾਚਲ ਦੇ ਪਹਾੜੀ ਇਲਾਕਿਆਂ ਦੇ ਨਾਲ ਲੱਗਦੇ ਹਨ, ਇਨ੍ਹਾਂ ਵਿਚ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਸ਼ਾਮਲ ਹਨ। ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਪਮਾਨ ਦੀ ਤਾਂ , ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ‘ਚ ਤਾਪਮਾਨ ‘ਚ 4.4 ਡਿਗਰੀ ਦਾ ਵਾਧਾ ਹੋਇਆ l ਜਿਸ ਨਾਲ ਤਾਪਮਾਨ ਆਮ ਦੇ ਮੁਕਾਬਲੇ ਪਹੁੰਚ ਗਿਆ l ਮੋਹਾਲੀ ਵਿਚ ਸਭ ਤੋਂ ਵੱਧ ਤਾਪਮਾਨ 34.6 ਡਿਗਰੀ ਦਰਜ ਕੀਤਾ ਗਿਆ l ਜ਼ਿਕਰਯੋਗ ਹੈ ਕੀ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਮੌਨਸੂਨ ਸੁਸਤ ਦਿਖਾਈ ਦਿੰਦਾ ਪਿਆ ਸੀ ਜਿਸ ਕਾਰਨ ਪੰਜਾਬੀ ਖਾਸੇ ਪਰੇਸ਼ਾਨ ਸੀ ਪਰ ਬੀਤੇ ਦਿਨੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪਏ ਮੀਂਹ ਦੇ ਕਾਰਨ ਪੰਜਾਬ ਦਾ ਮੌਸਮ ਕਾਫੀ ਠੰਡਾ ਹੋ ਚੁੱਕਿਆ ਹੈ ਤੇ ਲੋਕਾਂ ਨੇ ਵੀ ਸਕੂਨ ਦਾ ਸਾਹ ਲਿਆ ਹੈ ਤੇ ਇਸੇ ਵਿਚਾਲੇ ਹੁਣ ਮੌਸਮ ਵਿਭਾਗ ਦੇ ਵੱਲੋਂ ਮੌਸਮ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
Previous Postਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਤੋਂ ਸੰਗਤਾਂ ਲਈ ਆਈ ਵੱਡੀ ਅਹਿਮ ਖਬਰ
Next Postਪੰਜਾਬ ਦੇ ਸਤਲੁਜ ਦਰਿਆ ਚ ਪਾਣੀ ਵੱਧਣ ਬਾਰੇ ਆਈ ਵੱਡੀ ਖਬਰ - ਮੰਡਰਾ ਸਕਦਾ ਵੱਡਾ ਖ਼ਤਰਾ