ਆਈ ਤਾਜਾ ਵੱਡੀ ਖਬਰ
ਹੁਣ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜੋ ਪੰਜਾਬ ਨਾਲ ਜੁੜੀ ਹੋਈ ਹੈ। 18 ਫਰਵਰੀ ਤੋਂ 25 ਫਰਵਰੀ ਲਈ ਇੱਕ ਵੱਡਾ ਐਲਾਨ ਹੋ ਗਿਆ ਹੈ।ਇਹ ਖ਼ਬਰ ਸੁਣਨ ਤੋਂ ਬਾਅਦ ਚਰਚਾ ਵੀ ਸ਼ੁਰੂ ਹੋ ਗਈ ਹੈ। ਵਿਭਾਗ ਦੇ ਬੁਲਾਰੇ ਵਲੋਂ ਵੱਧ ਜਾਣਕਾਰੀ ਇਹ ਜੋ ਖ਼ਬਰ ਸਾਹਮਣੇ ਆ ਰਹੀ ਹੈ ਇਸਤੇ ਦਿੱਤੀ ਗਈ ਹੈ। ਹੁਣ ਪੰਜਾਬ ਦੇ ਲੋਕਾਂ ਨੇ ਇਸਤੇ ਵਿਚਾਰ ਕਰਨੇ ਸ਼ੁਰੂ ਕਰ ਦਿੱਤੇ ਨੇ। ਕੁੱਲ ਇੱਕ ਹਫ਼ਤੇ ਲਈ ਇਹ ਜੋ ਐਲਾਨ ਹੈ ਉਹ ਕੀਤਾ ਗਿਆ ਹੈ।ਦਰਅਸਲ ਜਲ ਸਰੋਤ ਵਿਭਾਗ ਵਲੋਂ ਇੱਕ ਵੱਡਾ ਐਲਾਨ ਸਾਹਮਣੇ ਆਇਆ ਹੈ, ਵਿਭਾਗ ਨੇ ਹਾੜੀ ਦੀਆਂ ਫਸਲਾਂ ਵਾਸਤੇ 18 ਤੋਂ 25 ਫਰਵਰੀ ਤਕ ਪਾਣੀ ਜਾਰੀ ਕਰਨ ਦਾ ਐਲਾਨ ਕੀਤਾ ਹੈ।
ਨਹਿਰਾਂ ਚ ਪਾਣੀ ਛੱਡਣ ਦਾ ਐਲਾਨ ਵਿਭਾਗ ਵਲੋਂ ਹੋਇਆ ਹੈ। ਇਹਨਾਂ ਚ ਸਰਹਿੰਦ ਕੈਨਾਲ ਨਹਿਰਾਂ ਸ਼ਾਮਿਲ ਨੇ ਜਿਨ੍ਹਾਂ ਵਿੱਚ ਸਿੱਧਵਾਂ ਬ੍ਰਾਂਚ,ਬਠਿੰਡਾ ਬ੍ਰਾਂਚ, ਬਿਸਤ ਦੋਆਬ ਕੈਨਾਲ, ਅਬੋਹਰ ਬ੍ਰਾਂਚ ਅਤੇ ਪਟਿਆਲਾ ਫੀਡਰ ਕ੍ਰਮਵਾਰ ਸ਼ਾਮਿਲ ਨੇ। ਪਹਿਲੀ,ਦੂਜੀ,ਤੀਜੀ, ਚੋਥੀ ਅਤੇ ਪੰਜਵੀਂ ਤਰਜੀਹ ਦੇ ਅਧਾਰ ਤੇ ਇਹ ਚੱਲਣ ਵਾਲਿਆਂ ਨੇ।
ਉੱਥੇ ਹੀ ਵਿਭਾਗ ਦੇ ਬੁਲਾਰੇ ਵਲੋਂ ਵੀ ਵੱਧ ਜਾਣਕਾਰੀ ਸਾਂਝੀ ਕੀਤੀ ਗਈ ਹੈ,ਉਹਨਾਂ ਵਲੋਂ ਦੱਸਿਆ ਗਿਆ ਹੈ ਕਿ ਭਾਖੜਾ ਮੇਨ ਲਾਈਨ ਚ ਜੋ ਸਿੱਧੀਆਂ ਨਹਿਰਾਂ ਹਨ ਉਹਨਾਂ ਨੂੰ ਪਹਿਲੀ ਤਰਜੀਹ ਤੇ ਪਾਣੀ ਦਿੱਤਾ ਜਾਵੇਗਾ,ਯਾਨੀ ਕਿ ਜਿਹੜੀਆਂ ਗਰੁੱਪ ਏ ਚ ਹਨ ਉਹਨਾਂ ਨੂੰ ਪਹਿਲਾਂ ਮਹੱਤਤਾ ਦਿੱਤੀ ਜਾਵੇਗੀ।ਉਥੇ ਹੀ ਹੁਣ ਜੇਕਰ ਗੱਲ ਕੀਤੀ ਜਾਵੇ ਦੂਜੀ ਤਰਜੀਹ ਤੇ ਪਾਣੀ ਮਿਲਣ ਵਾਲਿਆਂ ਨਹਿਰਾਂ ਦੀ ਤੇ ਉਹਨਾਂ ਵਿੱਚ ਪਟਿਆਲਾ ਮਾਈਨਰ, ਅਤੇ ਘੱਗਰ ਬ੍ਰਾਂਚ ਸ਼ਾਮਿਲ ਹਨ।ਇਹਨਾਂ ਨੂੰ ਦੂਜੀ ਤਰਜੀਹ ਤੇ ਪਾਣੀ ਦਿੱਤਾ ਜਾਵੇਗਾ ਇਹ ਗਰੁੱਪ ਬੀ ਚ ਸ਼ਾਮਿਲ ਹਨ।
ਇਹਨਾਂ ਨੂੰ ਬਾਕੀ ਬਚਿਆ ਹੋਇਆ ਪਾਣੀ ਦਿੱਤਾ ਜਾਵੇਗਾ।ਜਿਕਰਯੋਗ ਹੈ ਕਿ ਗਰੁੱਪ ਏ ਦੀਆਂ ਨਹਿਰਾਂ ਨੂੰ ਪਹਿਲ ਦੇ ਅਧਾਰ ਤੇ ਪਾਣੀ ਦਿੱਤਾ ਜਾਵੇਗਾ, ਜਦਕਿ ਗਰੁੱਪ ਬੀ ਦੀਆਂ ਨਹਿਰਾਂ ਨੂੰ ਬਾਅਦ ਚ ਪਾਣੀ ਮਿਲੇਗਾ, ਇਹ ਸਾਰੀ ਜਾਣਕਾਰੀ ਬੁਲਾਰੇ ਵਲੋਂ ਦਿੱਤੀ ਗਈ ਹੈ। ਉੱਥੇ ਹੀ ਜੇਕਰ ਗਲ ਕੀਤੀ ਜਾਵੇ ਅੱਪਰ ਬਾਰੀ ਦੋਆਬ ਕੈਨਾਲ ਵਿਚੋਂ ਨਿਕਲਦੀ ਲਾਹੌਰ ਬ੍ਰਾਂਚ ਅਤੇ ਇਸ ਵਿਚੋਂ ਨਿਕਲਦੇ ਰਜਬਾਹਿਆਂ ਨੂੰ ਪਹਿਲ ਦੇ ਆਧਾਰ ਤੇ ਪਾਣੀ ਮਿਲੇਗਾ ਅਤੇ ਬਾਅਦ ਚ ਬਾਕੀ ਰਜਬਾਹਿਆਂ ਅਤੇ ਕਸੂਰ ਬ੍ਰਾਂਚ , ਮੇਨ ਬ੍ਰਾਂਚ ਲੋਅਰ ਨੂੰ ਪਾਣੀ ਦਿੱਤਾ ਜਾਵੇਗਾ। ਸੌ ਇਹ ਇਸ ਸਮੇਂ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜੌ ਖੇਤੀਬਾੜੀ ਨਾਲ ਜੁੜੀ ਹੋਈ ਹੈ।
Previous Postਅੰਮ੍ਰਿਤਸਰ ਦੇ ਕੇਂਦਰ ਤੋਂ ਆਏ ਭੁਚਾਲ ਤੋਂ ਬਾਅਦ – ਹੁਣ ਇਥੇ ਆਇਆ ਭੁਚਾਲ , ਘਰਾਂ ਚੋ ਭੱਜ ਕੇ ਲੋਕ ਨਿਕਲੇ ਬਾਹਰ
Next Postਲਗਣ ਜਾ ਰਿਹਾ ਜ਼ੋਰ ਦਾ ਝਟੱਕਾ – ਮੋਬਾਈਲ ਵਰਤਣ ਵਾਲਿਆਂ ਲਈ ਆਈ ਇਹ ਵੱਡੀ ਖਬਰ