ਤਾਜਾ ਵੱਡੀ ਖਬਰ
ਪੰਜਾਬ ਦੇ ਵਿੱਚ ਸੜਕ ਹਾਦਸਿਆਂ ਰਾਹੀਂ ਰੋਜ਼ਾਨਾ ਹੀ ਕਈ ਕੀਮਤੀ ਜਾਨਾਂ ਇਸ ਦੁਨੀਆਂ ਨੂੰ ਅਲਵਿਦਾ ਆਖ ਰਹੀਆਂ ਹਨ। ਸੂਬੇ ਅੰਦਰ ਹਾਲ ਹੀ ਦੇ ਦਿਨਾਂ ਦੌਰਾਨ ਦੋ ਦਰਜਨ ਤੋਂ ਵੱਧ ਸੜਕ ਦੁਰਘਟਨਾਵਾਂ ਵੱਖ-ਵੱਖ ਜ਼ਿਲਿਆਂ ਵਿੱਚ ਦਰਜ ਕੀਤੀਆਂ ਗਈਆਂ ਹਨ। ਇਸ ਸਾਲ ਦੇ ਵਿੱਚ ਵਾਪਰੀਆਂ ਘਟਨਾਵਾਂ ਨੂੰ ਦੇਖ ਕੇ ਲੱਗਦਾ ਹੈ ਕਿ ਇਸ ਸਾਲ ਸ਼ਾਇਦ ਦੁਖਦਾਈ ਖਬਰਾਂ ਸੁਣਨ ਲਈ ਆਇਆ ਹੈ। ਨਿੱਤ ਵਾਪਰਨ ਵਾਲੇ ਇਨ੍ਹਾਂ ਹਾਦਸਿਆਂ ਤੋਂ ਇਹ ਲੱਗਦਾ ਹੈ ਕਿ ਇਸ ਸਾਲ ਦੇ ਵਿੱਚ ਦੁਖਦਾਈ ਖਬਰਾਂ ਦਾ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ।
ਜਿਨ੍ਹਾਂ ਵਿੱਚ ਹੁਣ ਤੱਕ ਬੁਹਤ ਸਾਰੇ ਲੋਕ ਆਪਣਾ ਦਮ ਤੋ-ੜ ਚੁੱਕੇ ਹਨ ਅਤੇ ਇਨ੍ਹਾਂ ਦੁਖਦਾਈ ਖਬਰਾਂ ਵਿੱਚ ਅੱਜ ਉਸ ਵੇਲੇ ਵਾਧਾ ਹੋ ਗਿਆ ਜਦੋਂ ਪੰਜਾਬ ਵਿੱਚ ਵਾਪਰਿਆ ਕਹਿਰ ਤੇ ਕਈ ਮੌਤਾਂ ਹੋਣ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਮੁਦੋਕੇ, ਬੁੱਟਰ ਕਲਾ ਰੋਡ ਤੇ ਵਾਪਰੇ ਸੜਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੋਗੇ ਜਿਲ੍ਹੇ ਦੇ ਪਿੰਡ ਰੋਕੇ ਕਲਾਂ ਦਾ ਗੁਰਮੀਤ ਸਿੰਘ ਆਪਣੇ 18 ਸਾਲਾਂ ਦੇ ਪੁੱਤ ਅਰਪਣ ਅਤੇ ਉਸ ਦੇ ਇਕ ਮਿੱਤਰ ਉਂਕਾਰ ਸਿੰਘ ਪੁੱਤਰ ਪੱਪੂ ਨਾਲ ਜਾ ਰਿਹਾ ਸੀ।
ਉਹ ਉਸ ਸਮੇਂ ਆਪਣੇ ਮੋਟਰ ਸਾਈਕਲ ਤੇ ਇਨ੍ਹਾਂ ਨੂੰ ਲੁਧਿਆਣਾ ਵਿਖੇ ਵਾਲੀਬਾਲ ਮੈਚ ਨਹੀਂ ਛੱਡਣ ਜਾ ਰਿਹਾ ਸੀ। ਜਦੋ ਇਹ ਸਭ ਮੋਟਰ ਸਾਈਕਲ ਤੇ ਸਵਾਰ ਹੋ ਕੇ ਮੱਦੋਕੇ ਬੁੱਟਰ ਕਲਾਂ ਰੋਡ ਤੇ ਪਹੁੰਚੇ ਤਾਂ ਉਸ ਸਮੇਂ ਹੀ ਇਕ ਹੋਰ ਮੋਟਰ ਸਾਈਕਲ ਜੋ ਸਾਹਮਣੇ ਤੋਂ ਆ ਰਿਹਾ ਸੀ ਉਸ ਨਾਲ ਟੱਕਰ ਹੋ ਗਈ। ਇਹ ਟੱਕਰ ਇੰਨੀ ਭਿ-ਆ-ਨ- ਕ ਸੀ ਕਿ ਸਾਹਮਣੇ ਵਾਲੇ ਮੋਟਰ ਸਾਈਕਲ ਤੇ ਸਵਾਰ ਦੋ ਨੌਜਵਾਨ ਨਿਵਾਸੀ ਬੁੱਟਰ ਕਲਾਂ ਦੇ ਜਗਜੀਤ ਸਿੰਘ 28 ਸਾਲਾ ਪੁੱਤਰ ਚਮਕੌਰ ਸਿੰਘ ਤੇ ਚਰਨਜੀਤ ਸਿੰਘ 24 ਸਾਲਾ ਪੁੱਤਰ ਦਰਸ਼ਨ ਸਿੰਘ ਦੀ
ਅਤੇ ਦੂਸਰੇ ਮੋਟਰ ਸਾਈਕਲ ਸਵਾਰ ਗੁਰਮੀਤ ਸਿੰਘ ਸਮੇਤ 3 ਦੀ ਮੌਤ ਹੋ ਗਈ ਹੈ। ਮ੍ਰਿਤਕ ਦੋਨੋਂ ਨੌਜਵਾਨ ਜਗਮੀਤ ਸਿੰਘ ਦੀ ਡੇਢ ਮਹੀਨੇ ਪਹਿਲਾਂ ਹੀ ਲੁਧਿਆਣਾ ਵਿੱਚ ਮੰਗਣੀ ਹੋਈ ਸੀ। ਚਰਨਜੀਤ ਸਿੰਘ ਜੋ ਮੋਟਰ ਸਾਈਕਲ ਤੇ ਉਸ ਨਾਲ ਸਵਾਰ ਸੀ ਉਹ ਉਸ ਦਾ ਦੋਸਤ ਸੀ। ਇਸ ਹਾਦਸੇ ਵਿਚ ਦੋਨੋਂ ਖਿਡਾਰੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਪੁਲੀਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Previous Postਹੁਣੇ ਹੁਣੇ ਪੰਜਾਬ ਚ ਕਰਫਿਊ ਦੇ ਬਾਰੇ ਚ ਆਈ ਇਹ ਵੱਡੀ ਖਬਰ – ਹੁਣ ਹੋ ਗਿਆ ਇਹ ਐਲਾਨ
Next Postਘਰ ਦੀ ਛੱਤ ਤੋਂ ਸਾਬਕਾ ਸਰਪੰਚ ਨੂੰ ਮਿਲੀ ਇਸ ਤਰਾਂ ਮੌਤ , ਸਾਰੇ ਇਲਾਕੇ ਚ ਛਾਇਆ ਸੋਗ