ਹੁਣੇ ਹੁਣੇ ਪੰਜਾਬ ਚ ਵਾਪਰਿਆ ਇਹ ਕਹਿਰ ਸਾਰੇ ਪੰਜਾਬ ਚ ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਸਾਡੇ ਦੇਸ਼ ਵਿਚ ਵੱਖ-ਵੱਖ ਧਰਮਾ ਦੇ ਲੋਕ ਰਹਿੰਦੇ ਹਨ। ਇਸੇ ਤਰ੍ਹਾਂ ਬਹੁਤ ਸਾਰੇ ਲੋਕ ਧਾਰਮਿਕ ਭਾਵਨਾਵਾਂ ਨਾਲ ਜੁੜੇ ਹੁੰਦੇ ਹਨ। ਪਰ ਕਈ ਵਾਰੀ ਧਾਰਮਿਕ ਲੋਕ ਦੀਆ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਦੀ ਹੈ। ਕਈ ਵਾਰੀ ਇਹ ਘਟਨਾ ਕੁਦਰਤੀ ਆਫਤਾ ਵੀ ਹੋ ਸਕਦੀ ਹੈ ਅਤੇ ਕਈ ਵਾਰੀ ਇਹ ਕਿਸੇ ਧਰਮ ਦੇ ਲੋਕਾਂ ਦੀਆ ਭਾਵਨਾਵਾ ਨੂੰ ਸਿਰਫ ਠੇਸ ਪਹੁੰਚਾਉਣ ਲਈ ਹੀ ਕੀਤੀਆ ਜਾਦੀਆ ਹੈ। ਪਛਿਲੇ ਕੁਝ ਸਮੇ ਤੋ ਜਿਸ ਸੰਬੰਧਿਤ ਬਹੁਤ ਸਾਰੀਆ ਖਬਰਾਂ ਆਏ ਦਿਨ ਸਾਹਮਣੇ ਆਉਦੀਆ ਰਹਿੰਦੀਆ ਹਨ।

ਇਸੇ ਤਰ੍ਹਾਂ ਹੁਣ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਜਿਸ ਖਬਰ ਨਾਲ ਇਕਾਲੇ ਵਿਚ ਸੋਗ ਦੀ ਲਹਿਰ ਫੈਲ ਗਈ ਅਤੇ ਇਲਾਕਾ ਨਿਵਾਸਿਆ ਵਿਚ ਹਫੜਾ-ਦਫੜੀ ਫੈਲ ਗਈ।ਦਰਾਅਸਲ ਇਹ ਖਬਰ ਅੰਮ੍ਰਿਤਸਰ ਨਜਦੀਕ ਵਪਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਨੇੜੇ ਪੈਦੇ ਪਿੰਡ ਚੱਕ ਕਮਾਲ ਖਾਂ ਵਿਚ ਇਕ ਮੰਦਭਾਗੀ ਘਟਨਾ ਵਾਪਰੀ ਸੀ। ਦਰਾਅਸਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਬਿਜ਼ਲੀ ਸ਼ਾਰਟ ਸਰਕਟ ਹੋ ਗਈ। ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਅਗਨ ਭੇੰਟ ਹੋ ਗਿਆ।

ਇਸ ਮੰਦਭਾਗੀ ਖਬਰ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਦੁਪਹਿਰ ਕਰੀਬ ਦੋ ਵਜੇ ਹਲਕੀ ਬਾਰਿਸ਼ ਅਤੇ ਆਸਮਾਨੀ ਬਿਜ਼ਲੀ ਲਸ਼ਕ ਰਹੀ ਸੀ ਜਿਸ ਸਮੇ ਦੌਰਾਨ ਇਹ ਆਸਮਾਨੀ ਬਿਜਲੀ ਗੁਰਦੁਆਰਾ ਸਾਹਿਬ ਨੂੰ ਜਾਦੀ ਬਿਜਲੀ ਦੀ ਤਾਰ ਵਾਲੀ ਉਤੇ ਡਿੱਗ ਗਈ। ਜਿਸ ਕਾਰਨ ਗੁਰਦੁਆਰਾ ਸਾਹਿਬ ਦੇ ਅੰਦਰ ਪਾਲਕੀ ਸਾਹਿਬ ਕੋਲੋ ਬਿਜਲੀ ਦਾ ਸ਼ਾਰਟ ਸਰਕਟ ਹੋ ਗਿਆ। ਜਿਸ ਸ਼ਾਰਟ ਸਰਕਟ ਕਾਰਨ ਉਥੇ ਅੱਗ ਲੱਗ ਗਈ। ਜਿਸ ਅੱਗ ਕਾਰਨ ਪਾਲਕੀ ਸਾਹਿਬ ਵਿਚ ਮੌਜੂਦ ਸ੍ਰੀ ਗੁਰੂ ਗ੍ਰੰਥ ਸਾਹਿਬ ਅਗਨ ਭੇਂਟ ਹੋ ਗਿਆ।

ਜਦੋ ਇਸ ਖਬਰ ਸੰਬੰਧਿਤ ਪਿੰਡ ਵਾਸੀਆ ਨੂੰ ਪਤਾ ਲੱਗਾ ਤਾਂ ਸਾਰੇ ਪਿੰਡ ਵਾਸੀ ਅੱਗ ਉਤੇ ਕਾਬੂ ਪਾਉਣ ਲਈ ਗੁਰਦੁਆਰਾ ਸਾਹਿਬ ਪਹੁੰਚ ਗਏ ਜਿਨ੍ਹਾਂ ਵੱਲੋ ਕੁਝ ਸਮੇ ਬਾਅਦ ਅੱਗ ਉਤੇ ਕਾਬੂ ਪਾ ਲਿਆ ਗਿਆ। ਦੂਜੇ ਪਾਸੇ ਇਸ ਸੰਬੰਧਿਤ ਡੀ.ਐੱਸ.ਪੀ. ਅਟਾਰੀ ਗੁਰਪ੍ਰਤਾਪ ਸਿੰਘ ਅਤੇ ਐਸ. ਐਚ. ਓ. ਭਿੰਡੀ ਸੈਦਾ ਹਰਪਾਲ ਸਿੰਘ ਸੋਹੀ ਇਸ ਘਟਨਾ ਵਾਲੇ ਸਥਾਨ ਉਤੇ ਪਹੁੰਚੇ ਜਿਨ੍ਹਾਂ ਵੱਲੋ ਮੌਕੇ ਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ ਗਿਆ।