ਆਈ ਤਾਜਾ ਵੱਡੀ ਖਬਰ
ਪੰਜਾਬ ਅੰਦਰ ਮੌਸਮ ਲਗਾਤਾਰ ਬਦਲਦਾ ਹੋਇਆ ਦਿਖਾਈ ਦਿੰਦਾ ਪਿਆ ਹੈ, ਕਿਉਂਕਿ ਦਸੰਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਹੁਣ ਮੌਸਮ ਦੇ ਵਿੱਚ ਵੀ ਕਾਫੀ ਤਬਦੀਲੀਆਂ ਨਜ਼ਰ ਆ ਰਹੀਆਂ ਹਨ। ਬੇਸ਼ੱਕ ਹਰ ਰੋਜ਼ ਧੁੱਪ ਨਿਕਲਣ ਦੇ ਨਾਲ ਦਿਨ ਵੇਲੇ ਥੋੜੀ ਗਰਮੀ ਦਾ ਅਹਿਸਾਸ ਹੁੰਦਾ ਹੈ , ਪਰ ਸਵੇਰ ਤੇ ਰਾਤ ਸਮੇਂ ਠੰਡ ਦਾ ਪੂਰਨ ਅਹਿਸਾਸ ਹੁੰਦਾ ਹੈ। ਦੂਜੇ ਪਾਸੇ ਮੌਸਮ ਵਿਭਾਗ ਦੇ ਵੱਲੋਂ ਵੀ ਲਗਾਤਾਰ ਪੰਜਾਬ ਦੇ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤੇ ਜਾ ਰਹੇ ਹਨ । ਇਸੇ ਵਿਚਾਲੇ ਹੁਣ ਵੱਡੀ ਖਬਰ ਪੰਜਾਬ ਦੇ ਮੌਸਮ ਦੇ ਨਾਲ ਜੁੜੀ ਹੋਈ ਸਾਂਝੀ ਕਰਾਂਗੇ ਕਿ ਹੁਣ ਪੰਜਾਬ ਦੇ ਵਿੱਚ ਮੀਹ ਪੈਣ ਬਾਰੇ ਮੌਸਮ ਵਿਭਾਗ ਦੇ ਵੱਲੋਂ ਭਵਿੱਖਵਾਣੀ ਜਾਰੀ ਕਰ ਦਿੱਤੀ ਗਈ । ਮੌਸਮ ਵਿਭਾਗ ਮੁਤਾਬਕ ਹੁਣ ਪੰਜਾਬ ਦੇ ਵਿੱਚ ਜਲਦ ਹੀ ਮੀਂਹ ਪਵੇਗਾ। ਜਿਸ ਦੇ ਨਾਲ ਕੜਾਕੇ ਦੀ ਠੰਡ ਪਵੇਗੀ ਤੇ ਲੋਕਾਂ ਨੂੰ ਇਸ ਠੰਡ ਦੇ ਵਿੱਚ ਖਾਸੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮੌਸਮ ਵਿਭਾਗ ਦੇ ਮੁਤਾਬਕ ਸੂਬੇ ‘ਚ ਜਲਦੀ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਵਿਭਾਗ ਮੁਤਾਬਕ 8 ਦਸੰਬਰ ਤੱਕ ਪੰਜਾਬ ਤੇ ਚੰਡੀਗੜ੍ਹ ਦੇ ਕਈ ਇਲਾਕਿਆਂ ‘ਚ ਮੀਂਹ ਪੈ ਸਕਦਾ ਹੈ। ਮੀਰ ਪੈਣ ਦੇ ਨਾਲ ਪੰਜਾਬ ਦੇ ਮੌਸਮ ਦੇ ਵਿੱਚ ਹੁਣ ਠੰਡ ਵੀ ਵਧੇਗੀ ਤੇ ਧੁੰਦ ਵੀ ਪਵੇਗੀ । ਦਰਅਸਲ ਇਕ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ, ਜੋ ਕਿ 7 ਦਸੰਬਰ ਨੂੰ ਐਕਟੀਵੇਟ ਹੋ ਜਾਵੇਗਾ ਅਤੇ 8 ਤਾਰੀਖ਼ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਪੰਜਾਬ ‘ਚ ਲਗਾਤਾਰ ਸੁੱਕੀ ਠੰਡ ਪੈ ਰਹੀ ਹੈ ਤੇ ਲੋਕਾਂ ਨੂੰ ਸਿਹਤ ਸੰਬਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਹੁਣ ਪੰਜਾਬ ਦੇ ਵਿੱਚ ਮੀਂਹ ਪਵੇਗਾ ਤੇ ਇਸ ਦੇ ਚਲਦੇ ਲੋਕਾਂ ਨੂੰ ਜਿਹੜੀਆਂ ਸਿਹਤ ਸਬੰਧੀ ਸਮੱਸਿਆਵਾਂ ਤੋਂ ਵੀ ਰਾਹਤ ਮਿਲੇਗੀ । ਦੂਜੇ ਪਾਸੇ ਮੌਸਮ ਵਿਭਾਗ ਦੇ ਵੱਲੋਂ ਪਹਾੜੀ ਇਲਾਕਿਆਂ ਦੇ ਵਿੱਚ ਵੀ ਬਰਫਬਾਰੀ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
Previous Postਧੀ ਦੀ ਡੋਲੀ ਨਾਲ ਉੱਠੀ ਪਿਤਾ ਦੀ ਅਰਥੀ , ਮਾਤਮ ਚ ਬਦਲੀਆਂ ਖੁਸ਼ੀਆਂ
Next Postਪੰਜਾਬ ਚ ਕੱਲ ਦੀ ਛੁੱਟੀ ਦਾ ਹੋਇਆ ਐਲਾਨ , ਬੰਦ ਰਹਿਣਗੇ ਸਕੂਲ ਤੇ ਦਫ਼ਤਰ