ਹੁਣੇ ਹੁਣੇ ਪੰਜਾਬ ਚ ਬਦਲਿਆ ਸਕੂਲਾਂ ਦਾ ਸਮਾਂ , 1 ਤਰੀਕ ਤੋਂ ਏਨੇ ਵਜੇ ਖੁੱਲਣਗੇ ਸਕੂਲ

ਪੰਜਾਬ ‘ਚ 1 ਅਪ੍ਰੈਲ ਤੋਂ ਬਦਲਿਆ ਸਕੂਲਾਂ ਦਾ ਸਮਾਂ – ਹੁਣ 8 ਤੋਂ 2 ਵਜੇ ਤੱਕ ਹੋਵੇਗੀ ਕਲਾਸ

ਨਵੇਂ ਵਿਦਿਆਕ ਸੈਸ਼ਨ ਦੀ ਸ਼ੁਰੂਆਤ ਨਾਲ ਹੀ ਪੰਜਾਬ ਵਿੱਚ ਸਾਰੇ ਸਕੂਲਾਂ ਦੀ ਟਾਈਮਿੰਗ ‘ਚ ਤਬਦੀਲੀ ਕੀਤੀ ਗਈ ਹੈ। 1 ਅਪ੍ਰੈਲ 2025 ਤੋਂ ਲਾਗੂ ਹੋਣ ਵਾਲੇ ਨਵੇਂ ਸਮਾਂ ਅਨੁਸਾਰ, ਪ੍ਰਾਇਮਰੀ ਤੋਂ ਲੈ ਕੇ ਸੀਨੀਅਰ ਸੈਕੰਡਰੀ ਤੱਕ ਦੇ ਸਕੂਲ ਹੁਣ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਚੱਲਣਗੇ।

ਇਹ ਹੁਕਮ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ ਤੇ ਇਹ 30 ਸਤੰਬਰ ਤੱਕ ਲਾਗੂ ਰਹੇਗਾ। ਹਾਲਾਤਾਂ ਅਨੁਸਾਰ, ਜੇ ਗਰਮੀ ਜ਼ਿਆਦਾ ਹੋ ਜਾਂ ਕੋਈ ਐਮਰਜੈਂਸੀ ਬਣਦੀ ਹੈ, ਤਾਂ ਸਰਕਾਰ ਇਸ ‘ਚ ਫੇਰਬਦਲ ਕਰ ਸਕਦੀ ਹੈ।

ਪੁਰਾਣੀ ਟਾਈਮਿੰਗ ਮੁਤਾਬਕ, ਸਾਰੇ ਸਕੂਲ 8:30 ਵਜੇ ਤੋਂ 2:30 ਵਜੇ ਤੱਕ ਚੱਲਦੇ ਸਨ। ਹੁਣ ਇਹ ਸਮਾਂ ਘੱਟ ਕਰਕੇ 8 ਤੋਂ 2 ਕਰ ਦਿੱਤਾ ਗਿਆ ਹੈ।