ਆਈ ਤਾਜ਼ਾ ਵੱਡੀ ਖਬਰ
ਬੀਤੇ ਦਿਨੀਂ ਪੰਜਾਬ ਦੀ ਸਿਆਸਤ ‘ ਚ ਵੱਡੀ ਹਲਚਲ ਵੇਖਣ ਨੂੰ ਮਿਲੀ l ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੱਲ੍ਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ । ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਬਣੇਗਾ? ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਹੁਣ ਕੌਣ ਸੰਭਾਲੇਗਾ ? ਪੂਰੇ ਪੰਜਾਬ ਦੀਆਂ ਨਜ਼ਰਾਂ ਵੀ ਇਸ ਤੇ ਟਿੱਕੀਆਂ ਹੋਈਆਂ ਨੇ ਕਿ ਆਖਿਰਕਾਰ ਪੰਜਾਬ ਦਾ ਮੁੱਖ ਮੰਤਰੀ ਕੌਣ ਹੋਵੇਗਾ ?
ਕਿਉਂਕਿ ਕਾਂਗਰੇਸ ਪਾਰਟੀ ਦੇ ਵਿਚ ਚਾਲ ਰਹੀ ਕੰਟੋ ਕਲੇਸ਼ ਦੇ ਚਲਦੇ ਬੀਤੇ ਦਿਨੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਆਪਣਾ ਅਸਤੀਫਾ ਪੰਜਾਬ ਦੇ ਗਵਰਨਰ ਨੂੰ ਸੌਂਪ ਦਿੱਤਾ ਗਿਆ ਹੈ ।ਇਸੇ ਦੇ ਚੱਲਦਿਆਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਨਾਉਣ ਨੂੰ ਲੈ ਕੇ ਅੱਜ ਕਾਂਗਰਸੀ ਵਿਧਾਇਕਾਂ ਦੀ ਬੈਠਕ ਹੋਣ ਜਾ ਰਹੀ ਸੀ l ਗਿਆਰਾਂ ਵਜੇ ਇਹ ਬੈਠਕ ਹੋਣੀ ਸੀ l ਪਰ ਇਸ ਬੈਠਕ ਨੂੰ ਹੁਣ ਟਾਲ ਦਿੱਤਾ ਗਿਆ ਹੈ । ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਹੁਣ ਪੰਜਾਬ ਦੇ ਵਿਧਾਇਕ ਦਲ ਦੀ ਬੈਠਕ ਨਹੀਂ ਹੋਵੇਗੀ, ਸਗੋਂ ਕਿ ਹੁਣ ਸਿੱਧਾ ਹਾਈਕਮਾਂਡ ਨਵੇਂ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਕਰੇਂਗਾ ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਲੈ ਕੇ ਕਾਫੀ ਚਰਚਾਵਾਂ ਛਿੜੀਆਂ ਹੋਈਆਂ ਨੇ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਤੇ ਕੌਣ ਮੁੱਖ ਮੰਤਰੀ ਦੀ ਕੁਰਸੀ ਤੇ ਆਪਣਾ ਰਾਜ ਜਮਾਵੇਗਾ ।ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਬਹੁਤ ਸਾਰੇ ਆਗੂਆਂ ਦੇ ਪੰਜਾਬ ਦੇ ਮੁੱਖ ਮੰਤਰੀ ਬਣਨ ਨੂੰ ਲੈ ਕੇ ਨਾਮ ਸਾਹਮਣੇ ਆ ਰਹੇ ਹਨ l ਦੂਜੇ ਪਾਸੇ ਕਾਂਗਰਸ ਹਾਈਕਮਾਂਡ ਨੇ ਪੰਜਾਬ ਦੇ ਅਗਲੇ ਮੁੱਖ ਮੰਤਰੀ ਦਾ ਚਿਹਰਾ ਆਮ ਸਹਿਮਤੀ ਦੇ ਨਾਲ ਚੁਣਨ ਦੇ ਲਈ ਇਕ ਮੁਹਿੰਮ ਵਿੱਢੀ ਹੋਈ ਹੈ l
ਇਸ ਅਹੁਦੇ ਦੇ ਲਈ ਕੁਝ ਸੀਨੀਅਰ ਕਾਂਗਰਸੀ ਆਗੂਆਂ ਦੀ ਦਾ ਨਾਮ ਪੇਸ਼ ਕੀਤਾ ਗਿਆ ਸੀ l ਪਰ ਉਨ੍ਹਾਂ ਵੱਲੋਂ ਮੁੱਖ ਮੰਤਰੀ ਬਣਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ l ਸੋ ਹੁਣ ਇਹ ਵੇਖਣਾ ਬਹੁਤ ਹੀ ਦਿਲਚਸਪ ਹੋਵੇਗਾ ਕਿ ਪੰਜਾਬ ਦਾ ਅਗਲਾ ਕਿਹੜਾ ਕਾਂਗਰਸੀ ਲੀਡਰ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲੇਗਾ l
Previous Postਪੰਜਾਬ ਚ ਨਵੇਂ ਮੁੱਖ ਮੰਤਰੀ ਬਣਨ ਨੂੰ ਲੈ ਕੇ ਨਵਜੋਤ ਸਿੱਧੂ ਬਾਰੇ ਆਈ ਇਹ ਵੱਡੀ ਖਬਰ
Next Postਵਿਦੇਸ਼ ਤੋਂ ਆਏ ਇੱਕ ਫੋਨ ਨੇ ਪੰਜਾਬ ਚ ਪ੍ਰੀਵਾਰ ਤੋੜਤੇ ਸੁਪਨੇ , ਵਿਛ ਗਏ ਸੱਥਰ