ਹੁਣੇ ਹੁਣੇ ਪੰਜਾਬ ਚ ਦੁਕਾਨਾਂ ਖੋਲਣ ਦੇ ਸਮੇਂ ਬਾਰੇ ਹੋ ਗਿਆ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਕੈਪਟਨ ਸਰਕਾਰ ਦਾ ਇਹ ਆਖਰੀ ਬਜਟ ਹੈ। ਕਿਉਂਕਿ ਸੂਬੇ ਅੰਦਰ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣਗੀਆਂ। ਅੱਜ ਵਿਧਾਨ ਸਭਾ ਵਿੱਚ ਪੇਸ਼ ਕੀਤੇ ਜਾ ਰਹੇ 2021-22 ਦੇ ਬਜਟ ਦੌਰਾਨ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਵਿਧਾਨ ਸਭਾ ਵਿੱਚ ਅੱਜ ਪੇਸ਼ ਕੀਤੇ ਜਾ ਰਹੇ ਬਜਟ ਵਿੱਚ ਕਈ ਅਹਿਮ ਐਲਾਨ ਕੀਤੇ ਜਾ ਰਹੇ ਹਨ। ਇਹ ਬਜਟ ਹਰ ਵਰਗ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੇਸ਼ ਕੀਤਾ ਗਿਆ ਹੈ ।

ਜਿਸ ਵਿੱਚ ਕਿਸਾਨਾਂ ਦੇ ਕਰਜ਼ਾ ਮੁਆਫੀ ਲਈ 2021-22 ਦੇ ਬਜਟ ਵਿਚ 1721 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਔਰਤਾਂ ਲਈ ਮੁਫਤ ਸਫਰ, ਗਰੀਬ ਵਰਗ ਨੂੰ ਦਿੱਤੀ ਜਾ ਰਹੀ ਸ਼ਗਨ ਸਕੀਮ ਵਿੱਚ, ਪੈਨਸ਼ਨ ਵਿੱਚ ਵਾਧਾ, ਕਰਦੇ ਹੋਏ ਗਰੀਬ ਵਰਗ ਨੂੰ ਬਹੁਤ ਸਾਰੀ ਰਾਹਤ ਦਿੱਤੀ ਗਈ ਹੈ, ਸਰਕਾਰੀ ਕਾਲਜਾਂ ਅਤੇ ਸਕੂਲਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਫ੍ਰੀ ਟਰਾਂਸਪੋਰਟ ਬੱਸਾਂ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ।

ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਆਜ਼ਾਦੀ ਘੁਲਾਟੀਆਂ ਨੂੰ ਇਕ ਕਿਲੋ ਵਾਟ ਤੱਕ ਪ੍ਰਤੀ 300 ਯੂਨਿਟ ਤੇ ਐਸ.ਸੀ.ਸੀ., ਬੀਸੀ, ਗੈਰ ਐਸ.ਸੀ, ਬੀਪੀਐਲ ਗਾਹਕਾਂ ਨੂੰ 1 ਇਕ ਕਿਲੋਵਾਟ ਤੱਕ ਪ੍ਰਤੀ ਮਹੀਨਾ ਯੂਨਿਟ ਮੁਫਤ ਬਿਜਲੀ ਮਿਲਦੀ ਰਹੇਗੀ। ਹੁਣ ਪੰਜਾਬ ਚ ਦੁਕਾਨਾਂ ਖੋਲਣ ਦੇ ਸਮੇਂ ਬਾਰੇ ਹੋ ਗਿਆ ਇਹ ਵੱਡਾ ਐਲਾਨ । ਜਿਸ ਨਾਲ ਦੁਕਾਨਦਾਰਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਅੱਜ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੇ ਗਏ ਬਜਟ ਦੌਰਾਨ ਪੰਜਾਬ ਸਰਕਾਰ ਨੇ ਸੂਬੇ ਦੇ ਦੁਕਾਨਦਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ।

ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਐਲਾਨ ਕੀਤਾ ਗਿਆ ਕਿ ਸੂਬੇ ‘ਚ ਹੁਣ 365 ਦਿਨ ਦੁਕਾਨਦਾਰ ਆਪਣੀਆਂ ਦੁਕਾਨਾਂ ਖੁੱਲ੍ਹੀਆਂ ਰੱਖ ਸਕਣਗੇ। ਹੁਣ ਤੱਕ ਸੂਬੇ ‘ਚ ਕੈਮਿਸਟ ਦੀਆਂ ਦੁਕਾਨਾਂ ਹੀ ਦੇਰ ਰਾਤ ਤੱਕ ਜਾਂ ਪੂਰੀ ਰਾਤ ਖੁੱਲ੍ਹੀਆਂ ਰਹਿੰਦੀਆਂ ਹਨ। ਕੁੱਝ ਦੁਕਾਨਦਾਰਾਂ ਨੂੰ ਬੇਸ਼ੱਕ ਇਸ ਮਾਮਲੇ ‘ਚ ਮਨਜ਼ੂਰੀ ਦੇ ਨਾਲ ਰਾਹਤ ਦਿੱਤੀ ਗਈ ਹੈ। ਪਰ ਹੁਣ ਪੂਰੇ ਪੰਜਾਬ ਦੇ ਦੁਕਾਨਦਾਰਾਂ ਨੂੰ ਬਿਨਾਂ ਕਿਸੇ ਮਨਜ਼ੂਰੀ ਦੇ ਇਹ ਸਹੂਲਤ ਮਿਲ ਸਕੇਗੀ। ਸਰਕਾਰ ਵੱਲੋਂ ਇਹ ਅਹਿਮ ਐਲਾਨ ‘ਪੰਜਾਬ ਦੁਕਾਨ ਅਤੇ ਵਣਜ ਸੰਸਥਾਨ ਐਕਟ-1958’ ਤਹਿਤ ਕੀਤਾ ਗਿਆ ਹੈ। ਸਰਕਾਰ ਦੇ ਹੁਕਮਾਂ ਮੁਤਾਬਕ ਆਉਣ ਵਾਲੇ ਸਮੇਂ ‘ਚ 24 ਘੰਟਿਆਂ ਲਈ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ੍ਹ ਸਕਣਗੇ। ਇਸ ਦਾ ਮਕਸਦ ਸੂਬੇ ‘ਚ ਅਰਥ ਵਿਵਸਥਾ ਨੂੰ ਵਧਾਉਣਾ ਅਤੇ ਵਧੇਰੇ ਰੁਜ਼ਗਾਰ ਪੈਦਾ ਕਰਨਾ ਹੈ। ਇਸ ਤੋਂ ਪਹਿਲਾਂ ਰਾਤ ਨੂੰ ਇਕ ਸਮਾਂ ਹੱਦ ਤੱਕ ਹੀ ਦੁਕਾਨਾਂ ਖੁੱਲ੍ਹੀਆਂ ਰੱਖੀਆਂ ਜਾ ਸਕਦੀਆਂ ਸਨ।