ਹੁਣੇ ਹੁਣੇ ਪੰਜਾਬ ਚ ਏਥੇ ਹੋਇਆ ਵੱਡਾ ਬਲਾਸਟ ਹਿਲ ਗਿਆ ਇਲਾਕਾ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਕੋਟਕਪੂਰਾ ਤੋਂ ਆਏ ਰਹੀ ਹੈ। ਕੋਟਕਪੂਰਾ ਚ ਇੱਕ ਫੈਕਟਰੀ ਜਿਸ ਦਾ ਨਾਮ ਰੋਹਿਤ ਪੇਠਾ ਹੈ ਦੀ ਬੁਆਇਲਰ ਭੱਠੀ ਵਿਚ ਇੱਕ ਜ਼ੋਰਦਾਰ ਧਮਾਕਾ ਹੋ ਗਿਆ। ਹੋਇਆ ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਨਾਲ ਫੈਕਟਰੀ ਦੀਸਾਰੀ ਸ਼ੈੱਡ ਹੀ ਉਡ ਗਈ ਅਤੇ ਫੈਕਟਰੀ ਵਿਚ ਪਪਿਆ ਹੋਇਆ ਸਮਾਨ ਵੀ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਸਥਾਨਕ ਲੋਕਾਂ ਮੁਤਾਬਕ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਨਾਲ ਨੇੜਲੇ ਬਹੁਤ ਸਾਰੇ ਘਰਾਂ ਦੇ ਸ਼ੀਸ਼ੇ ਵੀ ਟੁੱਟ ਗਏ।

ਇਸ ਦੇ ਬਾਰੇ ਚ ਪਵਨ ਕੁਮਾਰ ਫਾਇਰਮੈਨ ਨੇ ਦੱਸਿਆ ਸਾਨੂੰ ਫੋਨ ‘ਤੇ ਇਤਲਾਹ ਮਿਲੀ ਸੀ ਕਿ ਫੈਕਟਰੀ ਵਿਚ ਧਮਾਕਾ ਹੋਇਆ ਹੈ। ਜਿਸ ਤੋਂ ਬਾਅਦ ਅਸੀਂ ਮੌਕੇ ‘ਤੇ ਪਹੁੰਚੇ ਅਤੇ ਹਾਲਾਤ ‘ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਲੀ ਤੋਰ ਤੇ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ।