ਆਈ ਤਾਜਾ ਵੱਡੀ ਖਬਰ
ਇਸ ਸਮੇਂ ਜਿਥੇ ਪੰਜਾਬ ਵਿੱਚ ਕੋਰੋਨਾ ਦਾ ਕਹਿਰ ਸਭ ਪਾਸੇ ਵਰਸ ਰਿਹਾ ਹੈ। ਉਥੇ ਹੀ ਸੂਬਾ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਤਾਲਾ ਬੰਦੀ ਕੀਤੀ ਗਈ ਹੈ ਅਤੇ ਰਾਤ ਦਾ ਕਰਫਿਊ ਵੀ ਲਾਗੂ ਕੀਤਾ ਗਿਆ ਹੈ। ਸੂਬੇ ਵਿੱਚ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਇਕੱਠ ਉਪਰ ਵੀ ਪਾਬੰਦੀ ਲਗਾ ਦਿੱਤੀ ਗਈ ਹੈ, ਮ੍ਰਿਤਕ ਅਤੇ ਵਿਆਹ ਸਮਾਗਮ ਵਿੱਚ ਵੀ 10 ਵਿਅਕਤੀਆਂ ਦੇ ਇੱਕਠ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉੱਥੇ ਹੀ ਵਾਪਰਨ ਵਾਲੇ ਭਿਆਨਕ ਸੜਕ ਹਾਦਸਿਆਂ ਵਿੱਚ ਬਹੁਤ ਸਾਰੇ ਲੋਕ ਆਪਣੇ ਪਰਿਵਾਰਾਂ ਤੋਂ ਦੂਰ ਹੋ ਰਹੇ ਹਨ।
ਹਰ ਰੋਜ਼ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਹੁਣ ਪੰਜਾਬ ਵਿੱਚ ਇਸ ਮਸ਼ਹੂਰ ਲੀਡਰ ਸਮੇਤ ਹੋਈਆਂ ਮੌਤਾਂ ,ਜਿਸ ਨਾਲ ਪੰਜਾਬ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਹਰ ਰੋਜ਼ ਹੀ ਸਾਹਮਣੇ ਆਉਣ ਵਾਲੇ ਸੜਕ ਹਾਦਸਿਆਂ ਵਿੱਚ ਅਣਗਿਣਤ ਲੋਕਾਂ ਦੀ ਜਾਨ ਜਾ ਰਹੀ ਹੈ। ਸੜਕ ਹਾਦਸੇ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਦੇ ਪਰਿਵਾਰਾਂ ਵਿੱਚ ਉਹਨਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਹੁਣ ਸਾਹਮਣੇ ਆਈ ਜਾਣਕਾਰੀ ਮੁਤਾਬਕ ਧੂਰੀ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਸੰਦੀਪ ਸਿੰਗਲਾ ਅਤੇ ਉਨ੍ਹਾਂ ਦੇ ਦੋ ਦੋਸਤਾਂ ਦੀ ਸੜਕ ਹਾਦਸੇ ਵਿੱਚ ਮੌਤ ਦੀ ਖਬਰ ਸਾਹਮਣੇ ਆਈ ਹੈ।
ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸੰਦੀਪ ਸਿੰਗਲਾ ਖਮਾਣੋ ਤੋਂ ਲੁਧਿਆਣਾ ਵੱਲ ਆਪਣੇ ਦੋਸਤਾ ਨਾਲ ਜਾ ਰਹੇ ਸੀ। ਇਸ ਦੌਰਾਨ ਉਹ ਆਪਣੀ ਗੱਡੀ ਵਿੱਚੋਂ ਉੱਤਰ ਕੇ ਦੂਜੀ ਗੱਡੀ ਵਿੱਚ ਬੈਠ ਗਏ। ਇਸ ਤੋਂ ਬਾਅਦ ਗੱਡੀ ਅੱਗੇ ਜਾ ਕੇ ਇੱਕ ਟਰਾਲੇ ਨਾਲ ਟੱਕਰਾ ਗਈ। ਕਾਰ ਅਤੇ ਟਰਾਲੇ ਦੀ ਟੱਕਰ ਇੰਨੀ ਭਿਆਨਕ ਸੀ ਕਿ ਤਿੰਨਾਂ ਦੋਸਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ।
ਇਹ ਭਿਆਨਕ ਹਾਦਸਾ ਲੁਧਿਆਣਾ ਦੇ ਨਜਦੀਕ ਵਾਪਰਿਆ ਹੈ। ਇਸ ਹਾਦਸੇ ਦੀ ਖਬਰ ਮਿਲਦੇ ਹੀ ਆਮ ਆਦਮੀ ਪਾਰਟੀ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋ-ਸ-ਟ-ਮਾ-ਰ-ਟ-ਮ ਲਈ ਭੇਜ ਦਿੱਤਾ ਗਿਆ ਹੈ, ਅਤੇ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਵੱਲੋਂ ਇਸ ਘਟਨਾ ਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।
Previous Postਪੰਜਾਬ ਤੋਂ ਮੁਕੇਸ਼ ਅੰਬਾਨੀ ਬਾਰੇ ਆ ਗਈ ਹੁਣ ਇਹ ਮਾੜੀ ਖਬਰ – ਹੋ ਗਿਆ ਇਹ ਕੰਮ
Next Postਅਮਰੀਕਾ ਚ ਪੰਜਾਬੀ ਮੁੰਡੇ ਦੀ ਹੋਈ ਮੌਤ ਫਿਰ ਪੰਜਾਬ ਚ ਵੀ ਵਾਪਰ ਗਿਆ ਇਹ ਭਾਣਾ , ਛਾਇਆ ਇਲਾਕੇ ਚ ਸੋਗ