ਆਈ ਤਾਜਾ ਵੱਡੀ ਖਬਰ
ਪੰਜਾਬ ਅੰਦਰ ਚੋਣਾਂ ਨੂੰ ਲੈ ਕੇ ਇਸ ਸਮੇਂ ਸਿਆਸਤ ਕਾਫੀ ਭਖੀ ਹੋਈ ਹੈ ਕਿਉਂਕਿ ਪੰਜਾਬ ਵਿੱਚ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ 21 ਦਸੰਬਰ ਨੂੰ ਹੋਣ ਜਾ ਰਹੀਆਂ ਹਨ,ਜਿਸ ਨੂੰ ਲੈ ਕੇ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਜੋਰ ਸ਼ੋਰ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਹੁਣ ਪੰਜਾਬ ਵਿੱਚ ਇੱਕ ਜਗ੍ਹਾ ਤੇ ਸਕੂਲ ਬੰਦ ਰਹਿਣ ਅਤੇ ਦੋ ਦਿਨ ਦੀ ਛੁੱਟੀ ਦਾ ਐਲਾਨ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੋਣਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਲੁਧਿਆਣਾ ਦੇ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤ ਦੀਆਂ ਚੋਣਾਂ ਨੂੰ ਲੈ ਕੇ ਜ਼ਿਲਾ ਚੋਣ ਅਫਸਰ ਅਤੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਲੁਧਿਆਣਾ ਜ਼ਿਲ੍ਹਾ ਦੇ ਅੰਦਰ ਪੈਂਦੇ ਸਾਰੇ ਸਕੂਲਾਂ ਵਿੱਚ 20 ਅਤੇ 21 ਦਸੰਬਰ ਨੂੰ ਛੁੱਟੀ ਕੀਤੇ ਜਾਣ ਲਈ ਪੱਤਰ ਜਾਰੀ ਕਰਕੇ ਹੁਕਮ ਦੇ ਦਿੱਤੇ ਗਏ ਹਨ। ਕਿਉਂਕਿ ਵੱਖ ਵੱਖ ਸਕੂਲਾਂ ਤੋਂ ਚੋਣ ਸਮਗਰੀ ਅਤੇ ਪੋਲਿੰਗ ਅਮਲੇ ਨੂੰ ਲਿਜਾਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਲਈ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਕਿਉਂਕਿ ਅਮਲੇ ਨੂੰ ਲਿਜਾਣ ਲਈ ਅਤੇ ਚੋਣ ਸਮੱਗਰੀ ਨੂੰ ਲਿਜਾਣ ਲਈ ਸਕੂਲੀ ਬੱਸਾਂ ਵੀ ਉਪਲੱਬਧ ਕਰਵਾਈਆਂ ਗਈਆਂ ਹਨ। ਇਸ ਲਈ ਬੱਚਿਆਂ ਨੂੰ ਬੱਸਾਂ ਦੀ ਘਾਟ ਦੇ ਚਲਦਿਆਂ ਹੋਇਆਂ ਸਕੂਲ ਆਉਣ ਜਾਣ ਵਿੱਚ ਮੁਸ਼ਕਿਲ ਹੋ ਸਕਦੀ ਹੈ ਅਤੇ ਦੋ ਦਿਨ ਦੀ ਛੁੱਟੀ ਕੀਤੀ ਗਈ ਹੈ। ਲੁਧਿਆਣਾ ਜ਼ਿਲ੍ਹੇ ਦੇ ਜਿਨਾਂ ਸਕੂਲਾਂ ਦੀਆਂ ਬੱਸਾਂ ਚੋਣਾਂ ਦੌਰਾਨ ਵਰਤੀਆਂ ਗਈਆਂ ਹਨ ਉਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ ।
ਗੁਲਜ਼ਾਰ ਕਾਲਜ, ਲਿਬੜਾ
ਗੁਰੂ ਨਾਨਕ ਪਬਲਿਕ ਸਕੂਲ, ਸਰਾਭਾ ਨਗਰ
ਗੁਰੂ ਨਾਨਕ ਪਬਲਿਕ ਸਕੂਲ, ਮਾਡਲ ਟਾਊਨ
ਬੀ. ਸੀ. ਐੱਮ. ਸਕੂਲ, ਸੈਕਟਰ-32
ਲੇਕਵੁੱਡ ਪਬਲਿਕ ਸਕੂਲ, ਠੱਕਰਵਾਲ
ਬਾਲ ਭਾਰਤੀ ਸਕੂਲ, ਦੁੱਗਰੀ
ਜੈਨ ਪਬਲਿਕ ਸਕੂਲ, ਜਮਾਲਪੁਰ
ਰਿਆਨ ਪਬਲਿਕ ਸਕੂਲ, ਸੈਕਟਰ-32
ਟੈਗੋਰ ਪਬਲਿਕ ਸਕੂਲ, ਸਾਹਨੇਵਾਲ
ਸਪ੍ਰਿੰਗਡੇਲ ਪਬਲਿਕ ਸਕੂਲ, ਸ਼ੇਰਪੁਰ ਚੌਕ
ਇੰਡੋ-ਕੈਨੇਡੀਅਨ ਸਕੂਲ ਲਾਦੀਆਂ
ਪੀਸ ਪਬਲਿਕ ਸਕੂਲ, ਮੁੱਲਾਂਪੁਰ
ਸੈਕਰਡ ਹਾਰਟ ਸਕੂਲ, ਜੇ-ਬਲਾਕ, ਬੀ. ਆਰ. ਐੱਸ. ਨਗਰ
ਡੀ. ਸੀ. ਐੱਮ. ਯੈੱਸ ਸਕੂਲ, ਫਿਰੋਜ਼ਪੁਰ ਰੋਡ
ਡੀ. ਸੀ. ਐੱਮ. ਪ੍ਰੈਜ਼ੀਡੈਂਸੀ ਸਕੂਲ, ਸੈਕਟਰ-39
ਗੁਰੂ ਨਾਨਕ ਇੰਟਰਨੈਸ਼ਨਲ ਸਕੂਲ, ਮਾਡਲ ਟਾਊਨ
ਸਤਪਾਲ ਮਿੱਤਲ ਸਕੂਲ, ਦੁੱਗਰੀ
ਵਰਧਮਾਨ ਸਕੂਲ, ਚੰਡੀਗੜ੍ਹ ਰੋਡ
ਸੈਕਰਡ ਹਾਰਟ ਸਕੂਲ, ਸਾਹਨੇਵਾਲ
ਸੈਕਰਡ ਹਾਰਟ ਸਕੂਲ, ਸੈਕਟਰ-39
ਡੀ. ਏ. ਵੀ. ਸਕੂਲ, ਬੀ. ਆਰ. ਐੱਸ. ਨਗਰ
ਡੀ. ਏ. ਵੀ. ਸਕੂਲ, ਪੱਖੋਵਾਲ ਰੋਡ
ਬੀ. ਸੀ. ਐੱਮ. ਸਕੂਲ, ਸ਼ਾਸਤਰੀ ਨਗਰ
ਦਿੱਲੀ ਪਬਲਿਕ ਸਕੂਲ, ਸਾਊਥ ਸਿਟੀ
ਇਨ੍ਹਾਂ ਸਾਰੇ ਸਕੂਲਾਂ ਦੀਆਂ ਬੱਸਾਂ ਵਰਤੋਂ ਵਿੱਚ ਲਿਆਂਦੀਆਂ ਜਾ ਰਹੀਆਂ ਹਨ।