ਹੁਣੇ ਹੁਣੇ ਪੰਜਾਬ ਚ ਇਥੇ 11 ਅਪ੍ਰੈਲ ਤੋਂ 22 ਅਪ੍ਰੈਲ ਤੱਕ ਲਈ ਹੋ ਗਿਆ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ 

ਜ਼ਿੰਦਗੀ ਵਿਚ ਇਨਸਾਨ ਨੂੰ ਜਿਉਣ ਲਈ ਤਿੰਨ ਮੁੱਢਲੀਆਂ ਲੋੜਾਂ ਵਿੱਚ ਰੋਟੀ ਕੱਪੜਾ ਤੇ ਮਕਾਨ ਦੀ ਜ਼ਰੂਰਤ ਹੁੰਦੀ ਹੈ। ਉੱਥੇ ਹੀ ਪਾਣੀ ਦੇ ਬਿਨਾਂ ਵੀ ਇਨਸਾਨ ਦੀ ਜ਼ਿੰਦਗੀ ਨਹੀਂ ਹੈ। ਦੁਨੀਆਂ ਵਿੱਚ ਹਰ ਇਨਸਾਨ ਨੂੰ ਜ਼ਿੰਦਾ ਰਹਿਣ ਲਈ ਪਾਣੀ ਦੀ ਜ਼ਰੂਰਤ ਪੈਂਦੀ ਹੈ। ਭਾਰਤ ਵਿਚ ਦੇਸ਼ ਵਾਸੀਆਂ ਦਾ ਢਿੱਡ ਭਰਨ ਦੇ ਵਾਸਤੇ ਫ਼ਸਲਾਂ ਨੂੰ ਉਗਾਇਆ ਜਾਂਦਾ ਹੈ। ਇਨ੍ਹਾਂ ਫ਼ਸਲਾਂ ਨੂੰ ਬਿਜਾਈ ਤੋਂ ਲੈ ਕੇ ਪੱਕਣ ਤਕ ਕਈ ਤਰ੍ਹਾਂ ਦੇ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ਤੱਤਾਂ ਦੇ ਵਿੱਚੋਂ ਸਭ ਤੋਂ ਜ਼ਰੂਰੀ ਤੱਤ ਪਾਣੀ ਹੈ। ਜਿਸਦੇ ਬਿਨਾ ਕਿਸੇ ਵੀ ਫ਼ਸਲ ਨੂੰ ਉਗਾਇਆ ਨਹੀਂ ਜਾ ਸਕਦਾ। ਕਣਕ ਦੀ ਖੇਤੀ ਨੂੰ ਸਹੀ ਮਾਤਰਾ ਵਿੱਚ ਸਿੰਜਾਈ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ।

ਹੁਣ ਪੰਜਾਬ ਵਿੱਚ ਇਥੇ 11 ਅਪਰੈਲ ਤੋਂ 22 ਅਪ੍ਰੈਲ ਤੱਕ ਲਈ ਇਹ ਵੱਡਾ ਐਲਾਨ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਿਕਾਸ ਮੰਡਲ ਵੱਲੋਂ ਸਰਹੰਦ ਨਹਿਰ ਦੀ ਬੁਰਜੀ ਨੂੰ ਬਣਾਉਣ ਦੇ ਕੰਮ ਚੱਲਣ ਬਾਰੇ ਖਬਰ ਸਾਹਮਣੇ ਆਈ ਹੈ। ਜਿਸ ਨਾਲ ਕੁੱਝ ਜਗ੍ਹਾ ਉਪਰ ਨਹਿਰੀ ਪਾਣੀ ਦੀ ਸਪਲਾਈ ਕੁਝ ਸਮੇਂ ਲਈ ਬੰਦ ਰਹਿ ਸਕਦੀ ਹੈ। ਲੁਧਿਆਣਾ ਜਲ ਨਿਕਾਸ ਮੰਡਲ ਵੱਲੋਂ ਸਰਹੰਦ ਨਹਿਰ ਦੀ ਬੁਰਜੀ 145700/ ਸੱਚਾ ਤੇ ਇਸਕੇਪ ਰੈਗੂਲੇਟਰ ਬਣਾਉਣ ਦਾ ਕੰਮ ਚੱਲ ਰਿਹਾ ਹੈ।

ਇਸ ਲਈ ਨਹਿਰੀ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ 11 ਅਪਰੈਲ ਤੋਂ 22 ਅਪਰੈਲ 2021 ਨੂੰ ਸਰਹੰਦ ਨਹਿਰ 9 ਨੂੰ ਬੰਦ ਕੀਤਾ ਜਾਵੇਗਾ। ਵਿਭਾਗ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਸ਼ੁਰੂ ਹੋਣ ਤੋਂ ਪਹਿਲਾਂ ਹੀ ਰਜਬਾਹੇ /ਮਾਈਨਰਾ ਦੀ ਸਫ਼ਾਈ ਵੀ ਕੀਤੀ ਜਾਵੇਗੀ। ਇਸ ਲਈ ਸੰਚਾਈ ਵਿਭਾਗ ਵੱਲੋਂ ਪਹਿਲਾਂ ਹੀ ਜਾਣਕਾਰੀ ਬਠਿੰਡਾ ਬਰਾਂਚ ਅਧੀਨ ਆਉਂਦੇ ਪਿੰਡਾਂ ਅਤੇ ਸ਼ਹਿਰਾਂ ਨੂੰ ਦਿੱਤੀ ਗਈ ਹੈ ਤਾਂ ਜੋ ਉਹ ਵਾਟਰ ਵਰਕਸਾਂ ਦੇ ਪਾਣੀ ਵਾਲੇ ਟੈਂਕਰ ਦੇ ਭੰਡਾਰ ਭਰ ਲੈਣ , ਤਾਂ ਜੋ ਨਹਿਰੀ ਪਾਣੀ ਬੰਦ ਹੋਣ ਕਾਰਨ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ।

ਇਸ ਦੀ ਜਾਣਕਾਰੀ ਬਠਿੰਡਾ ਬਰਾਂਚ ਅਧੀਨ ਪੈਂਦੇ ਪਿੰਡਾਂ, ਸ਼ਹਿਰਾਂ ਅਤੇ ਆਮ ਪਬਲਿਕ ,ਜਿਮੀਦਾਰਾ ਅਤੇ ਸਬੰਧਤ ਮਹਿਕਮਿਆਂ ਨੂੰ ਦਿੱਤੀ ਗਈ ਹੈ। ਬਠਿੰਡਾ ਸ਼ਹਿਰੀ ਮੰਡਲ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਰਮਨ ਪ੍ਰੀਤ ਸਿੰਘ ਮਾਨ ਵੱਲੋਂ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਪਹਿਲਾਂ ਇਹ ਕੰਮ 4 ਅਪ੍ਰੈਲ ਤੋਂ 19 ਅਪ੍ਰੈਲ ਤੱਕ ਕੀਤਾ ਜਾਣਾ ਸੀ, ਜੋ ਹੁਣ ਮੁਲਤਵੀ ਕਰਕੇ 11 ਅਪ੍ਰੈਲ ਤੋਂ 22 ਅਪ੍ਰੈਲ ਕੀਤਾ ਗਿਆ ਹੈ। ਬਠਿੰਡਾ ਨਹਿਰ 11 ਅਪ੍ਰੈਲ ਤੋਂ 24 ਅਪ੍ਰੈਲ ਤੱਕ ਬੰਦ ਰਹਿਣ ਦੀ ਸੰਭਾਵਨਾ ਵੀ ਜਤਾਈ ਗਈ ਹੈ।