ਹੁਣੇ ਹੁਣੇ ਪੰਜਾਬ ਚ ਇਥੇ ਲਗੇ ਲਾਸ਼ਾਂ ਦੇ ਢੇਰ ਸਕੇ ਭਰਾਵਾਂ ਸਮੇਤ ਏਨੀਆਂ ਹੋਈਆਂ ਮੌਤਾਂ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੀ ਸ਼ੁਰੂਆਤ ਤੇ ਸਭ ਲੋਕਾਂ ਵੱਲੋਂ ਜਿੰਦਗੀ ਵਿੱਚ ਨਵੇਂ ਰੰਗ ਭਰਨ ਬਾਰੇ ਸੋਚਿਆ ਗਿਆ ਸੀ। ਪਰ ਇਸ ਸਾਲ ਦੇ ਵਿੱਚ ਵੀ ਵਾਪਰਨ ਵਾਲੇ ਸੜਕ ਹਾਦਸਿਆਂ ਦੀਆਂ ਦੁੱਖ ਭਰੀਆਂ ਖ਼ਬਰਾਂ ਲਗਾ ਤਾਰ ਸਾਹਮਣੇ ਆ ਰਹੀਆਂ ਹਨ। ਆਏ ਦਿਨ ਕੋਈ ਨਾ ਕੋਈ ਅਜਿਹਾ ਸੜਕ ਹਾਦਸਾ ਸਾਹਮਣੇ ਆ ਜਾਂਦਾ ਹੈ ਜੋ ਸਭ ਨੂੰ ਝੰ-ਜੋ-ੜ ਕੇ ਰੱਖ ਦਿੰਦਾ ਹੈ। ਅਜਿਹੇ ਹਾਦਸੇ ਉਨ੍ਹਾਂ ਸੱਭ ਲੋਕਾਂ ਦੇ ਦਿਲ ਵਿੱਚ ਡ-ਰ ਪੈਦਾ ਕਰ ਦਿੰਦੇ ਹਨ ਜੋ ਰੋਜ਼ ਹੀ ਆਵਾਜਾਈ ਦੇ ਜ਼ਰੀਏ ਆਪਣੇ ਕੰਮ ਲਈ ਆਉਂਦੇ ਜਾਂਦੇ ਹਨ।

ਰੋਜ਼ਾਨਾ ਹੀ ਹੋਣ ਵਾਲੇ ਇਹਨਾਂ ਸੜਕੀ ਹਾਦਸਿਆਂ ਕਾਰਨ ਲੋਕਾਂ ਦੀ ਜਿੰਦਗੀ ਉਪਰ ਅਸਰ ਹੋ ਰਿਹਾ ਹੈ। ਜਿੱਥੇ ਹੁਣ ਤੱਕ ਕਿਸਾਨੀ ਸੰਘਰਸ਼ ਵਿੱਚ ਬਹੁਤ ਸਾਰੇ ਕਿਸਾਨ ਸ਼-ਹੀ-ਦ ਹੋ ਚੁੱਕੇ ਹਨ। ਉੱਥੇ ਹੀ ਇਸ ਸਾਲ ਦੇ ਪਹਿਲੇ ਮਹੀਨੇ ਦੇ ਅੰਦਰ ਹੀ ਬਹੁਤ ਸਾਰੇ ਲੋਕ ਭਿਆਨਕ ਸੜਕ ਹਾਦਸਿਆਂ ਦੇ ਸ਼ਿਕਾਰ ਹੋ ਚੁੱਕੇ ਹਨ। ਹੁਣ ਪੰਜਾਬ ਵਿੱਚ ਇੱਕ ਜਗ੍ਹਾ ਹੋਏ ਸੜਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਮੌਤਾਂ ਹੋਣ ਕਾਰਨ ਸੋਗ ਦੀ ਲਹਿਰ ਛਾ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਮੱਖੂ ਦੇ ਨਜ਼ਦੀਕ ਗਿੱਦੜ ਪਿੰਡੀ ਪੁਲ ਉੱਪਰ ਵਾਪਰੀ ਹੈ।

ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਕੁਝ ਲੋਕ ਛੋਟੇ ਹਾਥੀ ਤੇ ਸਵਾਰ ਹੋ ਕੇ ਜਲੰਧਰ ਨੇੜੇ ਕਰਤਾਰਪੁਰ ਵਿਖੇ ਮਾਲ ਗੱਡੀਆਂ ਦੀ ਲਦਾਈ ਭਰਨ ਦਾ ਕੰਮ ਕਰਨ ਜਾ ਰਹੇ ਸਨ । ਉਸ ਵੇਲੇ ਹੀ ਇਸ ਛੋਟੇ ਹਾਥੀ ਦੀ ਟੱ-ਕ-ਰ ਸਾਹਮਣੇ ਆ ਰਹੇ ਟਰਾਲੇ ਨਾਲ ਹੋ ਗਈ। ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ,ਇਸ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਅਤੇ ਬਹੁਤ ਸਾਰੇ ਲੋਕਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਾਇਆ ਗਿਆ ਹੈ। ਇਸ ਹਾਦਸੇ ਵਿਚ ਮਰਨ ਵਾਲਿਆਂ ਦੀ ਪਹਿਚਾਣ ਰੇਸ਼ਮ ਸਿੰਘ 35 ਸਾਲ ਅਤੇ ਸੁਖਚੈਨ ਸਿੰਘ 28 ਸਾਲ, ਜੋ ਸਕੇ ਭਰਾ ਸਨ,

ਇਨ੍ਹਾਂ ਤੋਂ ਬਿਨਾਂ ਅਮਰਜੀਤ ਸਿੰਘ ,ਸੂਬਾ ਸਿੰਘ ,ਸੂਰਜ ਅਤੇ ਸੁੱਚਾ ਸਿੰਘ ਸਮੇਤ 6 ਹੋਰ ਮਜਦੂਰਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਖ਼ਮੀ ਹੋਏ ਲੋਕਾਂ ਵਿਚ ਇਕ ਦਰਜਨ ਲੋਕ ਸ਼ਾਮਲ ਹਨ ਜਿਨ੍ਹਾਂ ਨੂੰ ਗੰਭੀਰ ਹਾਲਤ ਵਿਚ ਨੇੜੇ ਦੇ ਹਸਪਤਾਲ ਵਿਚ ਮੁੱਢਲੀ ਸਹਾਇਤਾ ਦੇਣ ਤੋਂ ਬਾਦ ਵੱਡੇ ਪ੍ਰਾਈਵੇਟ ਹਸਪਤਾਲਾਂ ਵਿਚ ਰੈਫਰ ਕੀਤਾ ਗਿਆ ਹੈ। ਇਹ ਸਭ ਲੋਕ ਮੱਲਾਂ ਵਾਲਾ ਦੇ ਪਿੰਡ ਕਾਮਲ ਵਾਲਾ ਖ਼ੁਰਦ ਬਸਤੀ ਚੰਦੇ ਵਾਲੀ ਦੇ ਰਹਿਣ ਵਾਲੇ ਸਨ। ਇਸ ਘਟਨਾ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਹੈ।