ਹੁਣੇ ਹੁਣੇ ਪੰਜਾਬ ਚ ਇਥੇ ਪਏ ਭਾਰੀ ਗੜੇ , ਮਚੀ ਹਾਹਾਕਾਰ ਹੋਇਆ ਫਸਲਾਂ ਦਾ ਭਾਰੀ ਨੁਕਸਾਨ

ਆਈ ਤਾਜਾ ਵੱਡੀ ਖਬਰ

ਕੁਝ ਦਿਨਾਂ ਤੋਂ ਹੀ ਅਚਾਨਕ ਹੋਈ ਮੌਸਮ ਤਬਦੀਲੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਮੌਸਮ ਦੇ ਇੰਨੀ ਜਲਦੀ ਕਰਵਟ ਬਦਲੀ ਹੈ ਜਿਸ ਬਾਰੇ ਲੋਕਾਂ ਵੱਲੋਂ ਅੰਦਾਜ਼ਾ ਨਹੀਂ ਲਗਾਇਆ ਗਿਆ ਸੀ। ਪੰਜਾਬ ਦੇ ਮੌਸਮ ਵਿਚ ਪਿਛਲੇ ਕੁਝ ਦਿਨਾਂ ਤੋਂ ਤਬਦੀਲੀ ਦੇਖੀ ਜਾ ਰਹੀ ਹੈ। ਜਿੱਥੇ ਲੋਕਾਂ ਨੂੰ ਸਵੇਰੇ-ਸ਼ਾਮ ਠੰਡ ਦਾ ਅਹਿਸਾਸ ਹੁੰਦਾ ਹੈ, ਉਥੇ ਹੀ ਪਿਛਲੇ ਕੁਝ ਦਿਨਾਂ ਦੇ ਸਮੇਂ ਤੋਂ ਗਰਮੀ ਦਾ ਅਹਿਸਾਸ ਵੀ ਹੋ ਰਿਹਾ ਹੈ। ਅਪ੍ਰੈਲ, ਮਈ ਵਿੱਚ ਪੈਣ ਵਾਲੀ ਗਰਮੀ ਇਸ ਵਾਰ ਲੋਕਾਂ ਨੂੰ ਫਰਵਰੀ ਮਹੀਨੇ ਵਿੱਚ ਹੀ ਮਹਿਸੂਸ ਹੋਣੀ ਸ਼ੁਰੂ ਹੋ ਗਈ ਸੀ।

ਜਿੱਥੇ ਹਿਮਾਚਲ ਵਿਚ ਬਰਫਬਾਰੀ ਹੋਈ ਹੈ, ਉੱਥੇ ਪੰਜਾਬ ਅੰਦਰ ਤਾਪਮਾਨ ਵਿੱਚ ਕਾਫੀ ਵਾਧਾ ਦਰਜ ਕੀਤਾ ਗਿਆ ਹੈ। ਪੰਜਾਬ ਦੇ ਵਿੱਚ ਬਹੁਤ ਜਗ੍ਹਾ ਤੇ ਭਾਰੀ ਵਰਖਾ ਦੇ ਨਾਲ ਅਤੇ ਬਿਜਲੀ ਚਮਕਣ ਅਤੇ ਗੜੇ ਪੈਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਇਸ ਬਾਰਿਸ਼ ਨੇ ਲੋਕਾਂ ਨੂੰ ਫੇਰ ਤੋਂ ਸਰਦ ਰੁੱਤ ਦਾ ਅਹਿਸਾਸ ਕਰਵਾ ਦਿੱਤਾ ਹੈ। ਪੰਜਾਬ ਵਿੱਚ ਜਿੱਥੇ ਭਾਰੀ ਮੀਂਹ ਤੇ ਗੜਿਆਂ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ। ਪਿਛਲੇ ਦੋ ਦਿਨਾਂ ਤੋਂ ਮੌਸਮ ਵਿੱਚ ਕਾਫੀ ਤਬਦੀਲੀ ਵੇਖੀ ਗਈ ਸੀ।

ਪਹਾੜੀ ਖੇਤਰਾਂ ਵਿਚ ਹੋਈ ਬਰਫਬਾਰੀ ਕਾਰਨ ਸੀਤ ਲਹਿਰ ਦਾ ਅਸਰ ਪੰਜਾਬ ਵਿੱਚ ਦੇਖਿਆ ਜਾ ਰਿਹਾ ਹੈ। ਹੁਣ ਪੰਜਾਬ ਵਿੱਚ ਇਥੇ ਹੋਈ ਜਬਰਦਸਤ ਗੜੇਮਾਰੀ ਨੇ ਹਾਹਾਕਾਰ ਮਚਾ ਦਿੱਤੀ ਹੈ। ਜਿਸ ਨਾਲ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਮਾਣਾ ਅਤੇ ਉਸਦੇ ਆਸ-ਪਾਸ ਦੇ ਪਿੰਡਾਂ ਵਿੱਚ ਅੱਜ ਜਬਰਦਸਤ ਗੜੇਮਾਰੀ ਹੋਣ ਦਾ ਸਮਾਚਾਰ ਮਿਲਿਆ ਹੈ। ਖੇਤੀਬਾੜੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਡਾਕਟਰ ਇੰਦਰ ਪਾਲ ਸਿੰਘ ਸੰਧੂ ਦਾ ਕਹਿਣਾ ਹੈ ਕਿ ਇਸ ਗੜੇਮਾਰੀ ਨਾਲ ਕਣਕ,

ਚਾਰੇ ਅਤੇ ਸਬਜ਼ੀਆਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਹੋਵੇਗਾ। ਗੜੇ 20 ਤੋ 50 ਗ੍ਰਾਮ ਦੇ ਦੱਸੇ ਗਏ ਹਨ। ਤੇ ਇਨ੍ਹਾਂ ਗੜਿਆਂ ਕਾਰਨ ਕਣਕ ਅਤੇ ਹਾੜ੍ਹੀ ਦੀਆਂ ਹੋਰ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਹੈ। ਅੱਜ ਪੰਜਾਬ ਵਿੱਚ ਬਹੁਤ ਜਗ੍ਹਾ ਦੇ ਉਪਰ ਭਾਰੀ ਮੀਂਹ ਅਤੇ ਗੜੇ ਮਾਰੀ ਹੋਈ ਹੈ। ਜਿਸ ਨੇ ਪੰਜਾਬ ਦੇ ਤਾਪਮਾਨ ਵਿੱਚ ਕਾਫੀ ਤਬਦੀਲੀ ਕਰ ਦਿੱਤੀ ਹੈ। ਸਵੇਰੇ ਹੋਈ ਇਸ ਗੜੇਮਾਰੀ ਨੇ ਮਟਰਾਂ ਅਤੇ ਕਣਕ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਇਸ ਤਰਾਂ ਹੀ ਇਨ੍ਹਾਂ ਗੜਿਆਂ ਦਾ ਅਸਰ ਹਾੜ੍ਹੀ ਦੀਆਂ ਫ਼ਸਲਾਂ ਤੇ ਵੀ ਵੇਖਿਆ ਗਿਆ ਹੈ ,ਜਿਸ ਕਾਰਨ ਇਨ੍ਹਾਂ ਨੂੰ ਭਾਰੀ ਨੁਕਸਾਨ ਹੋਇਆ ਹੈ।