ਆਈ ਤਾਜ਼ਾ ਵੱਡੀ ਖਬਰ
ਹਾਦਸਾ ਜਦੋਂ ਵੀ ਕਿਸੇ ਥਾਂ ਤੇ ਵਾਪਰਦਾ ਹੈ ਤਾਂ ਭਾਰੀ ਤਬਾਹੀ ਦੇ ਨਾਲ ਨਾਲ ਲੋਕਾਂ ਵਿਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰ ਜਾਂਦਾ ਹੈ । ਹਰ ਰੋਜ਼ ਕਿਤੇ ਨਾ ਕਿਤੇ ਇਹ ਹਾਦਸੇ ਵਾਪਰ ਕੇ ਕਈ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਕਰਦੇ ਹਨ । ਕਈ ਹਾਦਸੇ ਮਨੁੱਖ ਦੀਆਂ ਅਣਗਹਿਲੀਆਂ ਅਤੇ ਲਾਪਰਵਾਹੀ ਦੇ ਕਾਰਨ ਵੀ ਵਾਪਰਦੇ ਹਨ। ਜ਼ਿਆਦਾਤਰ ਹਾਦਸੇ ਵਾਪਰਨ ਦਾ ਮੁੱਖ ਇਹੀ ਕਾਰਨ ਮੰਨਿਆ ਜਾਂਦਾ ਹੈ ਕਿਉਂਕਿ ਲਾਪਰਵਾਹੀ ਅਤੇ ਅ-ਣ-ਗ-ਹਿ-ਲੀ ਦੋ ਅਜਿਹੀਆਂ ਚੀਜ਼ਾਂ ਹਨ , ਜਿਨ੍ਹਾਂ ਦੇ ਕਾਰਨ ਕਈ ਵੱਡੇ ਹਾਦਸੇ ਵਾਪਰ ਕੇ ਵਿਅਕਤੀ ਦਾ ਸਭ ਕੁਝ ਤਬਾਹ ਹੋ ਜਾਂਦਾ ਹੈ । ਕੁਝ ਅਜਿਹੇ ਵੀ ਹਾਦਸੇ ਵਾਪਰਦੇ ਹਨ ਜੋ ਦਿਲ ਦਹਿਲਾਉਣ ਵਾਲੇ ਹੁੰਦੇ ਨੇ ਤੇ ਜਿਨ੍ਹਾਂ ਨੂੰ ਵੇਖ ਕੇ ਲੂ ਕੰਡੇ ਤਕ ਖੜ੍ਹੇ ਹੋ ਜਾਂਦੇ ਹਨ ।
ਅਜਿਹਾ ਹੀ ਇਕ ਦਿਲ ਦਹਿਲਾਉਣ ਵਾਲਾ ਹਾਦਸਾ ਵਾਪਰਿਆ ਹੈ , ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿਚ ।ਦਰਅਸਲ ਜਲੰਧਰ ਸ਼ਹਿਰ ਦੇ ਅਰਬਨ ਅਸਟੇਟ ਫੇਸ ਇੱਕ ਨੇਡ਼ੇ ਪੀ ਪੀ ਆਰ ਮਾਲ ਰੋਡ ਤੇ ਇਕ ਕਬਾੜ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗੀ ਗਈ । ਅੱਗ ਇੰਨੀ ਜ਼ਿਆਦਾ ਭਿਆਨਕ ਸੀ ਕਿ ਅੱਗ ਦੀਆਂ ਲਪਟਾਂ ਨੇ ਭਿਆਨਕ ਰੂਪ ਧਾਰ ਲਿਆ ਤੇ ਚਾਰੇ ਪਾਸੇ ਧੂੰਆਂ ਹੀ ਧੂੰਆਂ ਨਜ਼ਰ ਆ ਰਿਹਾ ਸੀ । ਇਸ ਅੱਗ ਦਾ ਧੂੰਆਂ ਇੰਨਾ ਤੇਜ਼ੀ ਦੇ ਨਾਲ ਫੈਲ ਗਿਆ ਕੀ ਇਹ ਧੂੰਆਂ ਕੂਲ ਰੋਡ ਚੌਕ ਤੱਕ ਦਿਖਾਈ ਦੇ ਰਿਹਾ ਸੀ ।
ਇਸ ਅੱਗ ਨੂੰ ਫੈਲਦਾ ਵੇਖ ਕੇ ਮੌਕੇ ਤੇ ਦਮਕਲ ਵਿਭਾਗ ਦੀਆਂ ਟੀਮਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਜਿਨ੍ਹਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ । ਫਿਲਹਾਲ ਅਜੇ ਤਕ ਅੱਗ ਲੱਗਣ ਦੇ ਕਾਰਨ ਸਾਫ ਨਹੀਂ ਹੋ ਸਕੇ ਹਨ । ਇਸ ਗੁਦਾਮ ਵਿੱਚ ਲੱਗੀ ਅੱਗ ਹੌਲੀ ਹੌਲੀ ਤੇਜ਼ੀ ਦੇ ਨਾਲ ਨੇੜੇ ਸਥਿਤ ਝੁੱਗੀਆਂ ਦੇ ਕੋਲ ਪਹੁੰਚ ਗਈ ਤੇ ਕਈ ਝੁੱਗੀਆਂ ਵੀ ਇਸ ਅੱਗ ਦੀ ਲਪੇਟ ਵਿੱਚ ਆ ਕੇ ਬੁਰੀ ਤਰ੍ਹਾਂ ਨਾਲ ਸੜ ਕੇ ਸੁਆਹ ਹੋ ਗਈਆਂ । ਕਈ ਝੁੱਗੀਆਂ ਦੇ ਵਿਚ ਪਿਆ ਘਰੇਲੂ ਸਾਮਾਨ ਸੜ ਕੇ ਸਵਾਹ ਹੋ ਗਿਆ।
ਮੌਕੇ ਤੇ ਇਸ ਸੰਬੰਧੀ ਪੁਲਸ ਨੂੰ ਜਾਣਕਾਰੀ ਦਿੱਤੀ ਗਈ ਤੇ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ । ਤੇ ਜਿਨ੍ਹਾਂ ਆਲੇ ਦੁਆਲੇ ਦੇ ਲੋਕਾਂ ਦੀਆਂ ਝੁੱਗੀਆਂ ਇਸ ਅੱਗ ਦੀ ਲਪੇਟ ਵਿੱਚ ਆ ਗਈਆਂ ਸਨ , ਉਨ੍ਹਾਂ ਝੁੱਗੀਆਂ ਚ ਮੌਜ਼ੂਦ ਲੋਕਾਂ ਨੂੰ ਪੁਲੀਸ ਨੇ ਬਹੁਤ ਹੀ ਮੁਸ਼ੱਕਤ ਨਾਲ ਬਾਹਰ ਕੱਢਿਆ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ । ਅਜੇ ਤੱਕ ਅੱਗ ਲੱਗਣ ਦੇ ਕਾਰਨ ਸਾਫ ਨਹੀਂ ਹੋ ਪਾਏ ਹਨ ਅਤੇ ਨਾ ਹੀ ਪਤਾ ਚੱਲਿਆ ਹੈ ਕਿ ਇਸ ਘਟਨਾ ਦੌਰਾਨ ਕਿੰਨਾ ਕੁ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ ।
Previous Postਹੁਣੇ ਹੁਣੇ ਪੰਜਾਬ ਦੇ ਇਸ ਮਸ਼ਹੂਰ ਲੀਡਰ ਤੇ ਹੋਇਆ ਵੱਡਾ ਹਮਲਾ ਹੋਈ ਗੋਲੀਆਂ ਦੀ ਬਰਸਾਤ , ਮੱਚੀ ਹਾਹਾਕਾਰ
Next Postਸਾਵਧਾਨ ਹੋ ਜਾਵੋ ਪੰਜਾਬ ਚ ਬਿਜਲੀ ਦੇ ਲੱਗ ਸਕਦੇ ਹਨ ਵੱਡੇ ਵੱਡੇ ਕੱਟ – ਹੁਣ ਆਈ ਇਹ ਤਾਜਾ ਵੱਡੀ ਖਬਰ