ਆਈ ਤਾਜਾ ਵੱਡੀ ਖਬਰ
ਇਹ ਸਾਰੀ ਸ੍ਰਿਸ਼ਟੀ ਕੁਦਰਤ ਵਲੋਂ ਚਲਾਏ ਗਏ ਵਰਤਾਰੇ ਅਨੁਸਾਰ ਹੀ ਚਲਦੀ ਹੈ। ਕੁਦਰਤ ਵੱਲੋਂ ਬਣਾਈ ਗਈ ਇਸ ਸ੍ਰਿਸ਼ਟੀ ਦੇ ਵਿੱਚ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਵਿੱਚੋਂ ਕੁਝ ਮਨੁੱਖਤਾ ਦੇ ਭਲੇ ਵਾਸਤੇ ਹੁੰਦੀਆਂ ਹਨ ਜਦ ਕਿ ਕੁਝ ਮਨੁੱਖ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਇਨ੍ਹਾਂ ਵਿੱਚੋਂ ਹੀ ਇੱਕ ਕੁਦਰਤੀ ਘਟਨਾ ਜ਼ਮੀਨ ਦੇ ਅੰਦਰ ਹੁੰਦੀ ਹੈ ਤਾਂ ਭੂਚਾਲ ਪੈਦਾ ਹੁੰਦਾ ਹੈ।
ਹੁਣੇ ਹੁਣੇ ਤਾਜ਼ਾ ਜਾਣਕਾਰੀ ਅਨੁਸਾਰ ਉੱਤਰ ਭਾਰਤ ਵਿੱਚ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੇ ਇਹ ਤੇਜ਼ ਝਟਕੇ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਐਨਸੀਆਰ ਦੇ ਵਿਚ ਰਾਤ ਕਰੀਬ 10:30 ਵਜੇ ਮਹਿਸੂਸ ਕੀਤੇ ਗਏ। ਜਿਸ ਦੇ ਨਾਲ ਸੁੱਤੇ ਹੋਏ ਲੋਕ ਵੀ ਆਪੋ-ਆਪਣੇ ਘਰਾਂ ਤੋਂ ਬਾਹਰ ਆ ਗਏ।
ਨੈਸ਼ਨਲ ਸੈਂਟਰ ਫਾਰ ਸੀਜ਼ਮੋਲੋਜੀ ਦੇ ਅਨੁਸਾਰ, ਪੰਜਾਬ, ਅੰਮ੍ਰਿਤਸਰ ਵਿੱਚ 6.1 ਮਾਪ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜਦੋਂ ਕਿ ਤਾਜਿਕਿਸਤਾਨ ਵਿਚ ਰਾਤ ਦੇ 10.31 ਮਿੰਟ ‘ਤੇ 6.3 ਤੀਬਰਤਾ ਦੇ ਝਟਕੇ ਮਹਿਸੂਸ ਕੀਤੇ ਗਏ। ਚੰਬਾ ਵਿੱਚ ਲਗਾਤਾਰ ਦੋ ਵਾਰ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। 1 ਮਿੰਟ ਵਿੱਚ ਦੋ ਵਾਰੀ ਮਹਿਸੂਸ ਕੀਤੇ ਗਏ.
ਦੱਸਿਆ ਜਾ ਰਿਹਾ ਹੈ ਕਿ ਇਹ ਭੂਚਾਲ ਦੇ ਝਟਕੇ ਕਾਫੀ ਤੇਜ਼ ਸਨ ਜਿਨ੍ਹਾਂ ਦੀ ਤੀਬਰਤਾ ਪੰਜਾਬ ਚ ਇਹ 6.1 ਮਾਪਿਆਂ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਪਹਿਲਾਂ ਭੂਚਾਲ ਦੇ ਝਟਕੇ ਤਾਜਿਕਸਤਾਨ ਵਿੱਚ ਮਹਿਸੂਸ ਕੀਤੇ ਗਏ, ਜਦੋਂਕਿ ਦੂਜਾ ਭੂਚਾਲ ਦਾ ਝਟੱਕਾ ਅੰਮ੍ਰਿਤਸਰ ਵਿੱਚ ਮਹਿਸੂਸ ਕੀਤਾ ਗਿਆ। ਹਾਲਾਂਕਿ, ਅਜੇ ਤੱਕ ਕਿਸੇ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ। ਦੱਸਿਆ ਜਾਂਦਾ ਹੈ ਕਿ ਅਫਗਾਨਿਸਤਾਨ ਵਿੱਚ ਭੂਚਾਲ ਦੀ ਤੀਬਰਤਾ 5.9 ਸੀ। ਭੂਚਾਲ ਦਾ ਕੇਂਦਰ ਪੰਜਾਬ ਦੇ ਅੰਮ੍ਰਿਤਸਰ ਤੋਂ 21 ਕਿਲੋਮੀਟਰ ਦੀ ਦੂਰੀ ‘ਤੇ ਦੱਸਿਆ ਗਿਆ ਹੈ। ਕੁੱਝ ਨਿਊਜ਼ ਚੈਨਲ ਮੁਤਾਬਕ ਇਸ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਵਿੱਚ ਦੱਸਿਆ ਜਾ ਰਿਹਾ ਹੈ ਜਿਸ ਦੀ ਤੀਬਰਤਾ ਰਿਕਟਰ ਸਕੇਲ ਤੇ 7.5 ਦੱਸੀ ਜਾ ਰਹੀ ਹੈ। ਇਸ ਸਾਲ ਦੇ ਵਿਚ ਪਹਿਲਾਂ ਵੀ ਕਈ ਹਲਕੇ ਭੂਚਾਲ ਆਏ ਹਨ ਪਰ ਇਸ ਵਾਰ ਦਾ ਇਹ ਭੂਚਾਲ ਕਾਫੀ ਤੇਜ਼ ਸੀ।ਖਬਰ ਲਿਖੇ ਜਾਣ ਤੱਕ ਇਸ ਦੇ ਨਾਲ ਕਿਸੇ ਵੀ ਜਾਨੀ ਮਾਲੀ ਨੁ-ਕ-ਸਾ-ਨ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਇਹ ਖਬਰ ਬਿਲਕੁਲ ਹੁਣੇ ਹੁਣੇ ਆਈ ਹੈ ਤੁਸੀਂ ਹੋਰ ਜਾਣਕਾਰੀ ਲਈ ਪੰਜਾਬ ਨਿਊਜ਼ ਦੇ ਫੇਸਬੁੱਕ ਪੇਜ ਨਾਲ ਜੁੜੇ ਰਹੋ ਜਿਥੇ ਸਭ ਤੋਂ ਤੇਜ ਅਤੇ ਸਚੀ ਖਬਰ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਦੀ ਹੈ।
Previous Postਗੈਸ ਸਲੰਡਰ ਵਰਤਣ ਵਾਲਿਆਂ ਲਈ ਆਈ ਇਹ ਵੱਡੀ ਖਬਰ – ਹੋਣ ਜਾ ਰਿਹਾ ਇਹ ਕੰਮ
Next Postਹੁਣੇ ਹੁਣੇ ਇਸ ਮਸ਼ਹੂਰ ਸਟਾਰ ਦੀ ਹੋਈ ਮੌਤ ,ਛਾਈ ਸੋਗ ਦੀ ਲਹਿਰ