ਆਈ ਤਾਜ਼ਾ ਵੱਡੀ ਖਬਰ
ਪੰਜਾਬੀ ਸੱਭਿਅਤਾ ਨੂੰ ਉੱਚਾ ਚੁੱਕਣ ਲਈ ਬਹੁਤ ਸਾਰੇ ਗੀਤਕਾਰਾਂ ,ਲੇਖਕਾ , ਸੰਗੀਤਕਾਰਾਂ ਦਾ ਇਕ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ l । ਜਿਨ੍ਹਾਂ ਨੇ ਆਪਣੀ ਲੇਖਣੀ ਦੇ ਜ਼ਰੀਏ ਪੰਜਾਬੀ ਸੱਭਿਅਤਾ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਪਹੁੰਚਾਉਣ ਦਾ ਕੰਮ ਕੀਤਾ ਹੈ l ਪਰ ਬੀਤੇ ਕੁਝ ਸਮੇਂ ਤੋਂ ਲਗਾਤਾਰ ਇਨ੍ਹਾਂ ਮਹਾਨ ਹਸਤੀਆਂ ਦੇ ਨਾਲ ਜੁੜੀਆਂ ਹੋਈਆਂ ਬੇਹੱਦ ਹੀ ਮੰਦਭਾਗੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਬਹੁਤ ਸਾਰੇ ਕਲਾਕਾਰਾਂ ਵੱਖ ਵੱਖ ਕਾਰਨਾਂ ਦੇ ਕਾਰਨ ਆਪਣੀਆਂ ਜਾਨਾਂ ਗੁਆ ਰਹੇ ਹਨ l ਇਸੇ ਵਿਚਕਾਰ ਇਕ ਹੋਰ ਬੇਹੱਦ ਮੰਦਭਾਗੀ ਖ਼ਬਰ ਸੰਗੀਤ ਜਗਤ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਸੰਗੀਤ ਜਗਤ ਦੇ ਉੱਘੇ ਗੀਤਕਾਰ ਦੇਵ ਥਰੀਕੇ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ l ਜਿਨ੍ਹਾਂ ਦੀ ਮੌਤ ਦੇ ਚਲਦੇ ਪੰਜਾਬੀ ਸੰਗੀਤ ਜਗਤ ਨੂੰ ਇਕ ਅਜਿਹਾ ਘਾਟਾ ਹੋਇਆ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ।
ਜ਼ਿਕਰਯੋਗ ਹੈ ਕਿ ਦੇਵ ਥਰੀਕੇ ਵਾਲਾ ਨੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੂੰ ਕਾਫ਼ੀ ਗੀਤ ਲਿਖ ਕੇ ਦਿੱਤੇ ਸਨ l ਇਸ ਤੋਂ ਇਲਾਵਾ ਉਨ੍ਹਾਂ ਨੇ ਲੋਕ ਕਥਾਵਾਂ ਤੇ ਕਲੀਆਂ ਲਿਖੀਆਂ ਸਨ l ਜਿਨ੍ਹਾਂ ਨੂੰ ਲੋਕਾਂ ਦੇ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ l ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਅੱਜ ਦੇਵ ਥਰੀਕੇ ਵਾਲਾ ਦਾ ਅੰਤਮ ਸਸਕਾਰ ਦੁਪਹਿਰ ਦੇ ਦੋ ਵਜੇ ਕੀਤਾ ਜਾਵੇਗਾ ।
ਅਜਿਹਾ ਵੀ ਮੰਨਿਆ ਜਾਂਦਾ ਹੈ ਕਿ ਕੁਲਦੀਪ ਮਾਣਕ ਜਿਨ੍ਹਾਂ ਨੇ ਆਪਣੇ ਗੀਤਾਂ ਦੇ ਜ਼ਰੀਏ ਪੂਰੀ ਦੁਨੀਆਂ ਦੇ ਦਿਲਾਂ ਦੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ, ਉਨ੍ਹਾਂ ਨੂੰ ਸਿਖ਼ਰਾਂ ਤਕ ਪਹੁੰਚਾਉਣ ਦੇ ਲਈ ਦੇਵ ਥਰੀਕੇ ਦਾ ਇੱਕ ਵੱਡਾ ਯੋਗਦਾਨ ਰਿਹਾ ਹੈ ਤੇ ਕੁਲਦੀਪ ਮਾਣਕ ਨੂੰ ਉਨ੍ਹਾਂ ਵੱਲੋਂ ਗੀਤ ਲਿਖ ਕੇ ਦਿੱਤੇ ਗਏ ਜਿਸ ਕਾਰਨ ਕੁਲਦੀਪ ਮਾਣਕ ਦੀ ਘਰ ਘਰ ਵਿਚ ਪਛਾਣ ਬਣੀ ।
ਪਰ ਅੱਜ ਇਸ ਮਹਾਨ ਹਸਤੀ ਦੇ ਦੇਹਾਂਤ ਦੇ ਚਲਦੇ ਪੰਜਾਬੀ ਸੰਗੀਤ ਜਗਤ ਨੂੰ ਇਕ ਬਹੁਤ ਵੱਡਾ ਘਾਟਾ ਪਿਆ ਹੈ ਤੇ ਪੰਜਾਬੀ ਸੰਗੀਤ ਜਗਤ ਵਿੱਚ ਇਸ ਸਮੇਂ ਸੋਗ ਦੀ ਲਹਿਰ ਹੈ । ਵੱਖ ਵੱਖ ਪੰਜਾਬੀ ਸੰਗੀਤ ਜਗਤ ਦੇ ਨਾਲ ਜੁੜੀਆਂ ਹਸਤੀਆਂ ਦੇ ਵੱਲੋਂ ਦੇਵ ਥਰੀਕੇ ਦੀ ਤਸਵੀਰ ਸਾਂਝੀ ਕਰਕੇ ਉਨ੍ਹਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ । ਸੋ ਅਸੀਂ ਵੀ ਆਪਣੇ ਚੈਨਲ ਦੇ ਜਾਰੀਏ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ੇ l ਹਾਲਾਂਕਿ ਸੰਗੀਤ ਜਗਤ ਨੂੰ ਅੱਜ ਇੱਕ ਅਜਿਹਾ ਘਾਟਾ ਹੋਇਆ ਹੈ , ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ।
Home ਤਾਜਾ ਖ਼ਬਰਾਂ ਹੁਣੇ ਹੁਣੇ ਪੰਜਾਬੀ ਸੰਗੀਤ ਜਗਤ ਦੇ ਬਾਬਾ ਬੋਹੜ ਦੀ ਦਿੱਲ ਦਾ ਦੌਰਾ ਪੈਣ ਨਾਲ ਹੋਈ ਮੌਤ – ਦੇਸ਼ ਵਿਦੇਸ਼ ਚ ਸੋਗ ਦੀ ਲਹਿਰ
ਤਾਜਾ ਖ਼ਬਰਾਂ
ਹੁਣੇ ਹੁਣੇ ਪੰਜਾਬੀ ਸੰਗੀਤ ਜਗਤ ਦੇ ਬਾਬਾ ਬੋਹੜ ਦੀ ਦਿੱਲ ਦਾ ਦੌਰਾ ਪੈਣ ਨਾਲ ਹੋਈ ਮੌਤ – ਦੇਸ਼ ਵਿਦੇਸ਼ ਚ ਸੋਗ ਦੀ ਲਹਿਰ
Previous PostICU ਚ ਦਾਖਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਾਰੇ ਹੁਣੇ ਹੁਣੇ ਆਈ ਇਹ ਵੱਡੀ ਖਬਰ
Next Postਪੰਜਾਬ ਚ ਕੋਰੋਨਾ ਦੇ ਕਾਰਨ ਇਹਨਾਂ ਵਿਦਿਆਰਥੀਆਂ ਲਈ ਲਿਆ ਗਿਆ ਇਹ ਵੱਡਾ ਫੈਸਲਾ