ਹੁਣੇ ਹੁਣੇ ਪੰਜਾਬੀ ਫਿਲਮ ਜਗਤ ਦਾ ਡਿਗਿਆ ਥੰਮ – ਫ਼ਿਲਮੀ ਜਗਤ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਗੱਲ ਕੀਤੀ ਜਾਵੇ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਦੀ ਤਾਂ ਅਸੀਂ ਇਨੀਆ ਮਹਾਨ ਹਸਤੀਆਂ ਤੋਂ ਦੂਰ ਹੋ ਜਾਵਾਂਗੇ। ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਇਸ ਸਾਲ ਦੇ ਵਿਚ ਇਕ ਤੋਂ ਬਾਅਦ ਇਕ ਇਹੋ ਜਿਹੀਆਂ ਦੁਖਦਾਈ ਖਬਰ ਸੁਣਨ ਨੂੰ ਮਿਲਦੀਆਂ ਰਹੀਆਂ ਹਨ। ਜਿਸ ਤੋਂ ਲੱਗਦਾ ਹੈ ਕਿ ਇਹ ਸਾਲ ਸਿਰਫ ਦੁਖਦਾਈ ਖ਼ਬਰ ਸੁਣਾਉਣ ਲਈ ਹੀ ਆਇਆ ਹੈ। ਦੇਸ਼ ਦੇ ਵਿੱਚ ਇਸ ਸਾਲ ਦੇ ਇਨ੍ਹਾਂ ਤਿੰਨ ਮਹੀਨਿਆਂ ਵਿੱਚ ਬਹੁਤ ਸਾਰੀਆਂ ਅਹਿਮ ਸਖਸ਼ੀਅਤਾ ਇਸ ਸੰਸਾਰ ਨੂੰ ਅਲਵਿਦਾ ਆਖ ਗਈਆਂ। ਜਿਨ੍ਹਾਂ ਵਿੱਚ ਰਾਜਨੀਤਿਕ , ਖੇਡ ਧਾਰਮਿਕ, ਸੰਗੀਤ, ਅਤੇ ਫ਼ਿਲਮ ਇੰਡਸਟਰੀ ਤੇ ਸਾਹਿਤਕ ਦੁਨੀਆਂ ਦੇ ਬਹੁਤ ਸਾਰੇ ਲੋਕ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਆਖ ਗਏ।

ਜਿਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। covid-19 ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਲੋਕਾਂ ਦੀ ਜਾਨ ਗਈ ਉਥੇ ਹੀ ਕੁਝ ਬਿਮਾਰੀਆਂ ਦੇ ਚੱਲਦੇ ਤੇ ਕੁਝ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਗਏ । ਇਸ ਸਾਲ ਦੇ ਵਿੱਚ ਵਾਪਰੇ ਹਾਦਸੇ ਲੋਕਾਂ ਨੂੰ ਕਦੇ ਵੀ ਭੁੱਲ ਨਹੀਂ ਸਕਦੇ। ਅੱਜ ਪੰਜਾਬੀ ਫਿਲਮ ਇੰਡਸਟਰੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਚੋਟੀ ਦੇ ਮਸ਼ਹੂਰ ਪੰਜਾਬੀ ਅਦਾਕਾਰ ਦੀ ਅਚਾਨਕ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ, ਜਿਸ ਨਾਲ ਸੋਗ ਦੀ ਲਹਿਰ ਫੈਲ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਹੁਣੇ ਹੁਣੇ ਮਸ਼ਹੂਰ ਪੰਜਾਬੀ ਅਦਾਕਾਰ ਸ਼ਤੀਸ਼ ਕੌਲ ਦੀ ਮੌਤ ਹੋ ਦੀ ਖਬਰ ਸਾਹਮਣੇ ਆਈ ਹੈ। ਉਹਨਾਂ ਦੀ ਮੌਤ ਦਾ ਕਾਰਨ ਕੋਰੋਨਾ ਦੱਸਿਆ ਜਾ ਰਿਹਾ ਹੈ। ਜਿਦਾਂ ਹੀ ਉਹਨਾਂ ਦੀ ਮੌਤ ਦੀ ਖਬਰ ਆਈ ਪੰਜਾਬੀ ਫਿਲਮ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਵੱਖ ਵੱਖ ਫ਼ਿਲਮੀ ਹਸਤੀਆਂ ਵਲੋਂ ਉਹਨਾਂ ਦੀ ਹੋਈ ਅਚਾਨਕ ਮੌਤ ਦੇ ਉਪਰ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

ਸ਼ਤੀਸ਼ ਕੌਲ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਉਹਨਾਂ ਦਾ ਜਨਮ 26 ਸਤੰਬਰ 1948 ਨੂੰ ਹੋਇਆ ਸੀ ਅਤੇ ਉਹ 72 ਸਾਲਾਂ ਦੇ ਸਨ। ਪੰਜਾਬੀ ਫਿਲਮ ਜਗਤ ਨੂੰ ਉਹਨਾਂ ਨੇ ਸੈਂਕੜੇ ਫ਼ਿਲਮਾਂ ਦਿੱਤੀਆਂ ਹਨ।