ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਕਲਾਕਾਰ ,ਅਦਾਕਾਰ, ਗੀਤਕਾਰ, ਸੰਗੀਤਕਾਰ ਆਪਣੇ ਟੈਲੇਂਟ ਦੇ ਜ਼ਰੀਏ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਹਨ । ਵੱਖਰੇ ਵੱਖਰੇ ਢੰਗ ਦੇ ਨਾਲ ਉਹ ਆਪਣੇ ਟੈਲੇਂਟ ਨੂੰ ਲੋਕਾਂ ਅੱਗੇ ਪੇਸ਼ ਕਰਦੇ ਹਨ ਤੇ ਲੋਕ ਉਨ੍ਹਾਂ ਦੇ ਟੈਲੇਂਟ ਨੂੰ ਵੇਖ ਕੇ ਉਨ੍ਹਾਂ ਨੂੰ ਆਪਣੇ ਦਿਲ ਦੇ ਵਿੱਚ ਜਗ੍ਹਾ ਦਿੰਦੇ ਹਨ । ਪਰ ਕੁਝ ਗੀਤਕਾਰਾਂ , ਸੰਗੀਤਕਾਰਾਂ ਅਤੇ ਅਦਾਕਾਰਾਂ ਦੇ ਵੱਲੋਂ ਕੁਝ ਵੱਖਰੇ ਢੰਗ ਦੇ ਨਾਲ ਜਦੋਂ ਲੋਕਾਂ ਅੱਗੇ ਪਰੋਸਿਆ ਜਾਂਦਾ ਹੈ ਤਾਂ , ਕਈ ਵਾਰ ਲੋਕ ਇਸ ਨੂੰ ਪਸੰਦ ਨਹੀਂ ਕਰਦੇ। ਸਗੋਂ ਇਸ ਦਾ ਵਿਰੋਧ ਕਰਦੇ ਹਨ । ਇੱਥੋਂ ਤਕ ਨੌਬਤ ਆ ਜਾਂਦੀ ਹੈ ਕਿ ਲੋਕ ਵਿਰੋਧ ਦੇ ਵਿਚ ਧਰਨੇ ਪ੍ਰਦਰਸ਼ਨ ਵੀ ਕਰਦੇ ਹਨ । ਇਸੇ ਵਿਚਕਾਰ ਹੁਣ ਇਕ ਗਾਣੇ ਦੇ ਵਿਰੋਧ ਦੇ ਕਾਰਨ ਇਕ ਪ੍ਰਸਿੱਧ ਗਾਇਕਾਂ ਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਹਨ । ਇਹ ਗੋਲੀਆਂ ਚਲਾਉਣ ਦੇ ਦੋਸ਼ ਲੱਖਾ ਸਿਧਾਣਾ ਦੇ ਉੱਪਰ ਲੱਗ ਰਹੇ ਹਨ ।
ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਗਾਇਕਾ ਸੋਨੀ ਮਾਨ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ ਹਨ । ਹਵਾਈ ਫਾਇਰ ਹੋਏ ਹਨ ਤੇ ਸੋਨੀ ਮਾਨ ਦਾ ਦੋਸ਼ ਹੈ ਕਿ ਇਹ ਗੋਲੀਆਂ ਲੱਖਾ ਸਿਧਾਣਾ ਦੇ ਬੰਦਿਆਂ ਦੇ ਵੱਲੋਂ ਉਨ੍ਹਾਂ ਦੇ ਘਰ ਦੇ ਬਾਹਰ ਚਲਾਈਆਂ ਗਈਆਂ ਹਨ । ਉਨ੍ਹਾਂ ਦੇ ਕੋਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਜੋ ਗੀਤ ਗਾਇਆ ਹੈ ਉਸ ਨੂੰ ਲੈ ਕੇ ਉਹ ਮੁਆਫ਼ੀ ਮੰਗਣ । ਇਸ ਸੰਬੰਧੀ ਜਾਣਕਾਰੀ ਸੋਨੀ ਮਾਨ ਦੇ ਵੱਲੋਂ ਖ਼ੁਦ ਆਪਣੇ ਫੇਸਬੁੱਕ ਅਕਾਊਂਟ ਤੇ ਉੱਪਰ ਇੱਕ ਵੀਡੀਓ ਸਾਂਝੀ ਕਰ ਕੇ ਦਿੱਤੀ ਗਈ ਹੈ ।
ਇਸ ਦੇ ਨਾਲ ਹੀ ਸੋਨੀ ਮਾਨ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਜੋ ਗੋਲੀਆਂ ਚਲਾਈਆਂ ਗਈਆਂ ਹਨ ਉਸ ਦੇ ਚੱਲਦੇ ਮਸਾਂ ਉਨ੍ਹਾਂ ਤੇ ਉਨ੍ਹਾਂ ਦੇ ਮਾਪਿਆਂ ਨੇ ਆਪਣੀ ਜਾਨ ਬਚਾਈ ਹੈ । ਇਸ ਦੇ ਨਾਲ ਹੀ ਸੋਨੀ ਮਾਣ ਦੇ ਵੱਲੋਂ ਆਪਣੇ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਵੀਡੀਓ ਦੇ ਵਿਚ ਜਿੱਥੇ ਪੂਰੀ ਘਟਨਾ ਦੀਆਂ ਤਸਵੀਰਾਂ ਦਿਖਾਈਆਂ ਜਾ ਰਹੀਆਂ ਹਨ, ਉੱਥੇ ਹੀ ਉਨ੍ਹਾਂ ਕਿਹਾ ਕਿ ਲੱਖਾ ਸਿਧਾਣਾ ਦੇ ਵੱਲੋਂ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਗਾਣੇ ਨੂੰ ਲੈ ਕੇ ਇੰਨਾ ਜ਼ਿਆਦਾ ਵਿਵਾਦ ਕਿਉਂ ਹੋ ਰਿਹਾ ਹੈ ।
ਜ਼ਿਕਰਯੋਗ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਸਾਰੇ ਕਲਾਕਾਰਾਂ ਦੇ ਵੱਲੋਂ ਕਿਸਾਨਾਂ ਨੂੰ ਭਰਪੂਰ ਸਮਰਥਨ ਦਿੱਤਾ ਗਿਆ । ਕਈ ਕਲਾਕਾਰਾਂ ਦੇ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਕੇ ਗੀਤ ਵੀ ਕੱਢੇ ਗਏ ਤੇ ਕਈ ਅਦਾਕਾਰ ਕਿਸਾਨਾਂ ਦੇ ਨਾਲ ਪਹਿਲੇ ਦਿਨ ਤੋਂ ਜੁੜ ਕੇ ਅੱਜ ਵੀ ਉਨ੍ਹਾਂ ਦੇ ਨਾਲ ਖੜ੍ਹੇ ਹਨ । ਉਨ੍ਹਾਂ ਵਿੱਚੋਂ ਸੋਨੀ ਮਾਨ ਅਤੇ ਲੱਖਾ ਸਿਧਾਣਾ ਵੀ ਅਜਿਹੇ ਚਿਹਰੇ ਹਨ, ਜਿਨ੍ਹਾਂ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਕੇ ਕਿਸਾਨਾਂ ਦਾ ਸਾਥ ਦਿੱਤਾ । ਪਰ ਅੱਜ ਇਹ ਦੋਵੇਂ ਪ੍ਰਸਿੱਧ ਹਸਤੀਆਂ ਦੇ ਨਾਲ ਸਬੰਧਤ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹੈ , ਜੋ ਸਭ ਨੂੰ ਹੈਰਾਨ ਅਤੇ ਪ੍ਰੇਸ਼ਾਨ ਕਰ ਰਹੀਆਂ ਹਨ ।
Previous Postਹੁਣ ਪੰਜਾਬ ਦੇ ਇਸ ਸਕੂਲ ਚੋਂ ਆਏ 4 ਵਿਦਿਆਰਥੀ ਪੌਜੇਟਿਵ ਸਕੂਲ ਨੂੰ ਕੀਤਾ ਗਿਆ ਬੰਦ
Next Postਸਕੂਲ ਬੱਸ ਦਾ ਹੋਇਆ ਹੋਇਆ ਰੋਡਵੇਜ ਦੀ ਬੱਸ ਨਾਲ ਭਿਆਨਕ ਹਾਦਸਾ – ਮਚੀ ਹਾਹਾਕਾਰ