ਆਈ ਤਾਜਾ ਵੱਡੀ ਖਬਰ
ਇਸ 2020 ਸਾਲ ਦੇ ਵਿੱਚ ਅਸੀਂ ਇਨੀਆ ਮਹਾਨ ਹਸਤੀਆਂ ਤੋਂ ਦੂਰ ਹੋ ਜਾਵਾਂਗੇ। ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ।ਇਸ ਸਾਲ ਦੇ ਵਿਚ ਇਕ ਤੋਂ ਬਾਅਦ ਇਕ ਇਹੋ ਜਿਹੀਆਂ ਦੁਖਦਾਈ ਖਬਰ ਸੁਣਨ ਨੂੰ ਮਿਲਦੀਆਂ ਰਹੀਆਂ ਹਨ। ਜਿਸ ਤੋਂ ਲੱਗਦਾ ਹੈ ਕਿ ਇਹ ਸਾਲ ਸਿਰਫ ਦੁਖਦਾਈ ਖ਼ਬਰ ਸੁਣਾਉਣ ਲਈ ਹੀ ਆਇਆ ਸੀ। ਇਸ ਸਾਲ ਦੇ ਵਿੱਚ ਬਹੁਤ ਸਾਰੀਆਂ ਅਹਿਮ ਸਖਸ਼ੀਅਤਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈਆਂ। ਜਿਨ੍ਹਾਂ ਵਿੱਚ ਰਾਜਨੀਤਿਕ, ਧਾਰਮਿਕ, ਸੰਗੀਤ, ਖੇਡ ਅਤੇ ਫ਼ਿਲਮ ਇੰਡਸਟਰੀ ਤੇ ਸਾਹਿਤਕ ਦੁਨੀਆਂ ਦੇ ਬਹੁਤ ਸਾਰੇ ਲੋਕ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਆਖ ਗਏ।
ਜਿਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਇਸ ਸਾਲ ਦੇ ਵਿੱਚ ਵਾਪਰੇ ਹਾਦਸੇ ਲੋਕਾਂ ਨੂੰ ਕਦੇ ਵੀ ਭੁੱਲ ਨਹੀਂ ਸਕਦੇ। ਅੱਜ ਪੰਜਾਬੀ ਇੰਡਸਟਰੀ ਤੋਂ ਇਕ ਫਿਰ ਅਜਿਹੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਪ੍ਰਸਿੱਧ ਹਸਤੀ ਦੀ ਹੋਈ ਅਚਾਨਕ ਮੌਤ ਕਾਰਨ, ਪੰਜਾਬੀ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਡੀ ਓ ਪੀ ਅਸ਼ਵਨੀ ਥਾਪਰ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਅਸ਼ਵਨੀ ਥਾਪਰ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਹੁਣ ਤੱਕ ਪੰਜਾਬ ਦੇ ਲਗਭਗ ਹਰ ਗਾਇਕ ਨਾਲ ਕੰਮ ਕੀਤਾ ਸੀ। ਪੰਜਾਬੀ ਇੰਡਸਟਰੀ ਦਾ ਇਕ ਅਹਿਮ ਹਿੱਸਾ ਸਨ। ਜਿਸ ਵਿਚ ਬਦਨਾਮ ਇਸ਼ਕ,ਪੰਮਾ ਜੱਟ , ਰੜਕਾਂ ਮੜਕਾ ਸਣੇ ਕਈ ਗੀਤ ਸ਼ਾਮਲ ਹਨ। ਉਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਅਸ਼ਵਨੀ ਥਾਪਰ ਦੇ ਦੇਹਾਂਤ ਦੀ ਖਬਰ ਹਰਜੀਤ ਹਰਮਨ ਵੱਲੋਂ ਵੀ ਆਪਣੀ ਇੰਸਟਾਗ੍ਰਾਮ ਤੇ ਇਕ ਪੋਸਟ ਪਾ ਕੇ ਸਾਂਝੀ ਕੀਤੀ ਗਈ ਹੈ।
ਜਿਸ ਵਿੱਚ ਹਰਜੀਤ ਹਰਮਨ ਵੱਲੋਂ ਅਸ਼ਵਨੀ ਥਾਪਰ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਪੋਸਟ ਵਿਚ ਹਰਜੀਤ ਹਰਮਨ ਨੇ ਲਿਖਿਆ ਹੈ ਕਿ , ਸਾਡਾ ਵੀਰ ਅਸ਼ਵਨੀ ਥਾਪਰ ਇਸ ਸੰਸਾਰ ਵਿਚ ਨਹੀਂ ਰਿਹਾ। ਮੈਂ ਕਈ ਗੀਤ ਉਨ੍ਹਾਂ ਦੇ ਨਾਲ ਕੀਤੇ । ਖਬਰ ਸੁਣ ਕੇ ਬੜਾ ਦੁੱਖ ਲੱਗਿਆ, ਪਰਮਾਤਮਾ ਵੀਰ ਨੂੰ ਆਪਣੇ ਚਰਨਾ ਚ ਨਿਵਾਸ ਬਖਸ਼ੇ। ਹਰਜੀਤ ਹਰਮਨ ਦੀ ਇਸ ਪੋਸਟ ਉੱਤੇ ਪੰਜਾਬੀ ਸਿਤਾਰਿਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
Previous Postਹੁਣੇ ਹੁਣੇ ਨੂਰ ਦੇ ਪਿੰਡ ਤੋਂ ਆਈ ਇਹ ਵੱਡੀ ਮਾੜੀ ਖਬਰ , ਛਾਇਆ ਸੋਗ
Next Postਅੱਜ ਪੰਜਾਬ ਚ ਆਏ ਏਨੇ ਕੋਰੋਨਾ ਦੇ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ