ਹੁਣੇ ਹੁਣੇ ਦੁਨੀਆਂ ਦੇ ਚੋਟੀ ਦੇ ਇਸ ਮਸ਼ਹੂਰ ਖਿਡਾਰੀ ਦੀ ਹੋਈ ਅਚਾਨਕ ਮੌਤ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੇ ਵਿਚ ਜਿਥੇ ਕੋਰੋਨਾ ਵਾਇਰਸ ਨੇ ਸਾਰੇ ਪਾਸੇ ਹਾਹਾਕਾਰ ਮਚਾਈ ਹੋਈ ਹੈ ਹਰ ਰੋਜ ਹਜਾਰਾਂ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਨਾਲ ਹੋ ਰਹੀ। ਇਸ ਸਾਲ ਕੋਰੋਨਾ ਤੋਂ ਇਲਾਵਾ ਵੀ ਬਹੁਤ ਜਿਆਦਾ ਮਾੜੀਆਂ ਖਬਰਾਂ ਸੁਣਨ ਅਤੇ ਦੇਖਣ ਨੂੰ ਮਿਲੀਆਂ ਹਨ। ਕਈ ਮਸ਼ਹੂਰ ਹਸਤੀਆਂ ਵੀ ਇਸ ਸਾਲ ਇਸ ਦੁਨੀਆਂ ਨੂੰ ਸਦਾਂ ਸਦਾਂ ਲਈ ਅਲਵਿਦਾ ਆਖ ਗਈਆਂ ਹਨ। ਅਜਿਹੀ ਹੀ ਇੱਕ ਹੋਰ ਮਾੜੀ ਖਬਰ ਆ ਗਈ ਹੈ ਜਿਸ ਨਾਲ ਖੇਡ ਜਗਤ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਕਈ ਲੋਕ ਇਸ ਸੰਸਾਰ ਤੇ ਆਣ ਕੇ ਅਜਿਹੇ ਕਾਰਨਾਮੇ ਕਰ ਜਾਂਦੇ ਹਨ ਜਿਹਨਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਂਦਾ ਹੈ। ਅਜਿਹੀ ਇੱਕ ਸ਼ਖ਼ਸੀਅਤ ਦੀ ਅੱਜ ਮੌਤ ਹੋ ਗਈ ਹੈ ਵਰਡ ਕੱਪ ਦੇ ਇਤਿਹਾਸ ਚ ਵੱਡਾ ਉਲਟ ਫੇਰ ਕਰਨ ਵਾਲੇ ਸੇਨੇਗਲ ਦੇ ਮਿਡਫੀਲਡਰ ਪਾਪਾ ਬੌਬਾ ਡਿਓਪ ਦੀ ਅਚਾਨਕ ਮੌਤ ਹੋ ਗਈ ਹੈ। ਇਸ ਖਬਰ ਦੇ ਆਉਣ ਨਾਲ ਖੇਡ ਜਗਤ ਵਿਚ ਸੋਗ ਛਾ ਗਿਆ ਹੈ। ਉਹਨਾਂ ਦੀ ਉਮਰ 42 ਸਾਲ ਦੀ ਸੀ।

ਫੁੱਟਬਾਲ ਦੀ ਪ੍ਰਬੰਧ ਕਰਨ ਵਾਲੀ ਫੀਫਾ ਨੇ ਉਹਨਾਂ ਦੀ ਹੋਈ ਅਚਾਨਕ ਮੌਤ ਦੇ ਅਫਸੋਸ ਪ੍ਰਗਟ ਕੀਤਾ ਹੈ। 2002 ਚ ਹੋਏ ਵਿਸ਼ਵ ਕੱਪ ਚ ਡਿਓਪ ਨੇ ਅਜਿਹਾ ਗੋਲ ਕੀਤਾ ਸੀ ਜਿਸ ਨਾਲ ਵਿਸ਼ਵ ਕੱਪ ਵਿਚ ਉਲਟ ਫੇਰ ਹੋ ਗਿਆ ਸੀ ਅਤੇ ਫਰਾਂਸ ਨੂੰ ਸੇਨੇਗਲ ਨੇ 1-0 ਨਾਲ ਹਰਾ ਦਿੱਤਾ ਸੀ। ਇਸ ਮੈਚ ਨਾਲ ਉਹ ਪੂਰੀ ਦੁਨੀਆਂ ਦੇ ਵਿਚ ਮਸ਼ਹੂਰ ਹੋ ਗਏ ਸਨ। ਇਸ ਮੈਚ ਤੋਂ ਬਾਅਦ ਸੇਨੇਗਲ ਕੁਆਰਟਰ ਫਾਈਨਲ ਤੱਕ ਪਹੁੰਚ ਗਿਆ ਸੀ ਜਿਸ ਦੀ ਚਰਚਾ ਸਾਰੀ ਦੁਨੀਆਂ ਤੇ ਹੋਈ ਸੀ ਕਿਓਂ ਕੇ ਸੇਨੇਗਲ ਇਸ ਵਿਸ਼ਵ ਕੱਪ ਵਿਚ ਪਹਿਲੀ ਵਾਰ ਖੇਡ ਰਿਹਾ ਅਤੇ ਉਹਨਾਂ ਦੀ ਟੀਮ ਨੇ ਇਹ ਕਾਰਨਾਮਾ ਕਰ ਕੇ ਦਿਖਾ ਦਿੱਤਾ ਸੀ।