ਆਈ ਤਾਜਾ ਵੱਡੀ ਖਬਰ
ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ।ਦੇਸ਼-ਵਿਦੇਸ਼ ਤੋਂ ਸਭ ਲੋਕਾਂ ਵੱਲੋਂ ਇਨ੍ਹਾਂ ਕਿਸਾਨ ਜਥੇਬੰਦੀਆਂ ਦੀ ਹਮਾਇਤ ਕੀਤੀ ਜਾ ਰਹੀ ਹੈ। ਪੰਜਾਬ ਦੇ ਵਿੱਚ ਹਰ ਵਰਗ ਦੇ ਲੋਕ ਕਿਸਾਨਾਂ ਦੀ ਹਮਾਇਤ ਕਰਨ ਲਈ ਦਿੱਲੀ ਕੂਚ ਕਰ ਰਹੇ ਹਨ। ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਦੋ ਮਹੀਨਿਆਂ ਤੋਂ ਲਗਾ ਤਾਰ ਧਰਨੇ ਰੋਸ ਪ੍ਰਦਰਸ਼ਨ ਤੇ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਨ੍ਹਾਂ ਧਰਨਿਆਂ ਦੇ ਵਿੱਚ ਬਹੁਤ ਸਾਰੀਆਂ ਦੁੱਖਦਾਈ ਖ਼ਬਰਾਂ ਵੀ ਸੁਣਨ ਨੂੰ ਮਿਲਦੀਆਂ ਰਹੀਆਂ ਹਨ।
ਹੁਣ ਫਿਰ ਦਿੱਲੀ ਧਰਨੇ ਤੋਂ ਪੰਜਾਬ ਲਈ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਕਿਸਾਨ ਜਥੇਬੰਦੀਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਧਰਨੇ ਦੌਰਾਨ ਬਹੁਤ ਸਾਰੇ ਕਿਸਾਨਾਂ ਦੀ ਮੌਤ ਹੋਣ ਦੀਆਂ ਖ਼ਬਰਾਂ ਮਿਲਦੀਆਂ ਰਹੀਆਂ ਹਨ। ਇਨ੍ਹਾਂ ਧਰਨਿਆਂ ਦੇ ਦੌਰਾਨ ਬਹੁਤ ਸਾਰੇ ਪਰਿਵਾਰਾਂ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਦਿੱਲੀ ਦੇ ਟਿਕਰੀ ਬਾਰਡਰ ਉੱਪਰ ਮੋਰਚੇ ਤੇ ਡਟੇ ਹੋਏ ਕਿਸਾਨ ਦੀ ਦਿਲ ਦਾ ਦੌ- ਰਾ ਪੈਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਹ ਕਿਸਾਨ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਸ ਸੰਘਰਸ਼ ਨਾਲ ਜੁੜਿਆ ਹੋਇਆ ਸੀ । ਬੀਕੇਯੂ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਹਰਜਿੰਦਰ ਬੱਗੀ ਨੇ ਦੱਸਿਆ ਯੂਨੀਅਨ ਦਾ ਸਰਗਰਮ ਮੈਂਬਰ ਲਖਵੀਰ ਸਿੰਘ ਦੀ ਬੁੱਧਵਾਰ ਰਾਤ ਨੂੰ ਹਾਲਤ ਗੰਭੀਰ ਹੋਈ ਸੀ ਤੇ ਦਿਲ ਦਾ ਦੌਰਾ ਪੈਣ ਕਾਰਨ ਹਾਲਤ ਗੰਭੀਰ ਹੋਣ ਤੇ ਪੀਜੀਆਈ ਰੋਹਤਕ ਦਾਖਲ ਕਰਵਾਇਆ ਗਿਆ। ਜਿੱਥੇ ਉਸ ਕਿਸਾਨ ਨੂੰ ਡਾਕਟਰਾਂ ਵੱਲੋਂ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ।
ਲਖਵੀਰ ਸਿੰਘ ਇਸ ਸੰਘਰਸ਼ ਦੇ ਵਿੱਚ ਮਿਹਨਤ ਨਾਲ ਲੰਗਰ ਦੀ ਸੇਵਾ ਕਰ ਰਿਹਾ ਸੀ। ਪਿੰਡ ਬਾਦਲ ਵਿਖੇ ਕੀਤੇ ਗਏ ਸੰਘਰਸ਼ ਵਿੱਚ ਵੀ ਉਸ ਵੱਲੋਂ ਸਰਗਰਮੀ ਨਾਲ ਵਧ ਚੜ੍ਹ ਕੇ ਯੋਗਦਾਨ ਪਾਇਆ ਗਿਆ ਸੀ। ਮ੍ਰਿਤਕ 50 ਸਾਲਾ ਲਖਵੀਰ ਸਿੰਘ ਆਪਣੇ ਪਰਿਵਾਰ ਵਿੱਚ ਪਿੱਛੇ ਪਤਨੀ, ਬੇਟੇ, ਅਤੇ ਬੇਟੀ ਨੂੰ ਛੱਡ ਗਿਆ ਹੈ। ਮ੍ਰਿਤਕ ਲਖਬੀਰ ਸਿੰਘ ਨੇ ਆਪਣੇ ਪਿੰਡ ਲਾਲੇਆਣਾ, ਤਲਵੰਡੀ ਸਾਬੋ , ਬਠਿੰਡਾ ਦੇ ਹੋਰ ਵਿਅਕਤੀਆਂ ਨਾਲ ਵਾਪਸ ਪਿੰਡ ਆਉਣ ਤੋਂ ਮਨ੍ਹਾ ਕਰ ਦਿੱਤਾ ਸੀ।
ਉਸ ਵੱਲੋਂ ਕਿਹਾ ਗਿਆ ਸੀ ਕਿ ਜਾਂ ਤਾਂ ਉਹ ਮਰ ਕੇ ਘਰ ਜਾਵੇਗਾ , ਜਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ। ਇਸ ਸੰਘਰਸ਼ ਦੌਰਾਨ ਹੀ ਬੁੱਧਵਾਰ ਨੂੰ ਦੋ ਕਿਸਾਨਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਸੀ ਜਿਨ੍ਹਾਂ ਵਿੱਚ ਕਿਸਾਨ ਗੁਰਜੰਟ ਸਿੰਘ 60 ਵਰ੍ਹਿਆਂ ਦਾ ਸੀ , ਅਤੇ ਗੁਰਬਚਨ ਸਿੰਘ 85 ਸਾਲ ਸ਼ਾਮਿਲ ਸਨ। ਜਿਨ੍ਹਾਂ ਦੇ ਪਰਿਵਾਰਾਂ ਨੂੰ ਸੂਬਾ ਸਰਕਾਰ ਵੱਲੋਂ ਪੰਜ-ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ ।ਸਭ ਜਥੇਬੰਦੀਆਂ ਵੱਲੋਂ ਮ੍ਰਿਤਕ ਲਖਬੀਰ ਸਿੰਘ ਦੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਵਾਸਤੇ ਢੁਕਵੇਂ ਮੁਆਵਜ਼ੇ ਦੀ ਮੰਗ ਵੀ ਕੀਤੀ ਗਈ।
Previous Postਹੁਣੇ ਹੁਣੇ ਕਿਸਾਨਾਂ ਦੀ ਕੇਂਦਰ ਨਾਲੋਂ ਮੀਟਿੰਗ ਹੋਈ ਖਤਮ – ਹੋਈ ਹੋਈ ਗਲ੍ਹ ਜੋ ਸੋਚ ਰਹੇ ਸੀ
Next Postਅੰਮ੍ਰਿਤਸਰ ਏਅਰਪੋਰਟ ਤੋਂ ਆਈ ਅਜਿਹੀ ਖਬਰ ਹਰ ਕੋਈ ਰਹਿ ਗਿਆ ਹੈਰਾਨ – ਸਾਰੇ ਪਾਸੇ ਹੋ ਰਹੀ ਚਰਚਾ