ਆਈ ਤਾਜਾ ਵੱਡੀ ਖਬਰ
ਦੇਸ਼ ਅੰਦਰ ਰਾਜਧਾਨੀ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉਪਰ ਰੋਜ਼ਾਨਾ ਹੀ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਜੁੜੀਆਂ ਹੋਈਆਂ ਕਈ ਤਰ੍ਹਾਂ ਦੀਆਂ ਖ਼ਬਰਾਂ ਸੁਣਨ ਵਿੱਚ ਆਉਂਦੀਆਂ ਰਹਿੰਦੀਆਂ ਹਨ। ਇਸ ਸਮੇਂ ਇਨ੍ਹਾਂ ਬਾਰਡਰਾਂ ਉਪਰ ਇਕੱਠੇ ਹੋਏ ਲੋਕਾਂ ਦੀ ਲੱਖਾਂ ਦੀ ਗਿਣਤੀ ਦੇ ਵਿਚ ਨਿਰੰਤਰ ਵਾਧਾ ਜਾਰੀ ਹੈ। ਇਸ ਧਰਨੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਸਤੇ ਕਈ ਲੋਕ ਆਪਣੀਆ ਗੱਡੀਆ ਰਾਹੀਂ ਪਹੁੰਚਦੇ ਹਨ। ਇਕ ਅੰਕੜੇ ਮੁਤਾਬਕ ਇਸ ਧਰਨੇ-ਪ੍ਰਦਰਸ਼ਨ ਵਿੱਚ ਰੋਜ਼ਾਨਾ ਹੀ 5 ਤੋਂ 10 ਹਜ਼ਾਰ ਦੇ ਕਰੀਬ ਲੋਕ ਆਉਂਦੇ ਹਨ ਅਤੇ 2 ਤੋ 5 ਹਜ਼ਾਰ ਦੇ ਕਰੀਬ ਲੋਕ ਘਰ ਫੇਰਾ ਪਾਉਣ ਦੇ ਲਈ ਚਲੇ ਜਾਂਦੇ ਹਨ।
ਇਸੇ ਦੌਰਾਨ ਹੀ ਇਸ ਧਰਨੇ ਤੋਂ ਵਾਪਸ ਜਾ ਰਹੇ ਕੁਝ ਲੋਕਾਂ ਦੇ ਨਾਲ ਇੱਕ ਘਟਨਾ ਵਾਪਰ ਗਈ ਜਿਸ ਦੌਰਾਨ ਫਾਇਰਿੰਗ ਵੀ ਕੀਤੀ ਗਈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਘਟਨਾ ਮੰਡੀ ਕਿਲਿਆਂਵਾਲੀ ਨੇੜੇ ਦੱਸੀ ਜਾ ਰਹੀ ਹੈ ਜਿਥੇ ਕੁਝ ਨੌਜਵਾਨ ਸਿੰਘੂ ਬਾਰਡਰ ਤੋਂ ਫਾਰਚੂਨਰ ਕਾਰ ਵਿਚ ਸਵਾਰ ਹੋ ਕੇ ਵਾਪਸ ਘਰ ਆ ਰਹੇ ਸਨ। ਕਾਰ ਵਿੱਚ ਸਵਾਰ ਜਸਵੀਰ ਸਿੰਘ ਜੰਮੂਆਣਾ, ਜਸਪਾਲ ਸਿੰਘ ਜੰਡਵਾਲਾ ਅਤੇ ਮਨਜੀਤ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਸਿੰਘੂ ਬਾਰਡਰ ਤੋਂ ਵਾਪਸ ਆਉਂਦੇ ਸਮੇਂ
ਉਹ ਕੁਝ ਖਾਣ-ਪੀਣ ਦਾ ਸਾਮਾਨ ਲੈਣ ਦੇ ਲਈ ਸਥਾਨਕ ਬੱਸ ਅੱਡੇ ਦੇ ਸਾਹਮਣੇ ਬਣੀਆਂ ਹੋਈਆਂ ਕਰਿਆਨੇ ਦੀਆਂ ਦੁਕਾਨਾਂ ਅੱਗੇ ਰੁਕ ਗਏ। ਉਸੇ ਦੌਰਾਨ ਹੀ ਉਨ੍ਹਾਂ ਦੀ ਫਾਰਚੂਨਰ ਕਾਰ ਅੱਗੇ ਕੁਝ ਆਵਾਰਾ ਪਸ਼ੂ ਆ ਗਏ ਜਿਸ ਕਾਰਨ ਉਹ ਗੱਡੀ ਨੂੰ ਅੱਗੇ ਨਾ ਤੋਰ ਸਕੇ। ਇਸੇ ਦੌਰਾਨ ਹੀ ਉਨ੍ਹਾਂ ਦੇ ਪਿੱਛੇ ਖੜ੍ਹੀ ਹੋਈ ਵਰਨਾ ਗੱਡੀ ਦੇ ਚਾਲਕ ਨੇ ਲਗਾਤਾਰ ਹਾਰਨ ਵਜਾਉਣੇ ਸ਼ੁਰੂ ਕਰ ਦਿੱਤੇ। ਕੁਝ ਦੇਰ ਬਾਅਦ ਹੀ ਵਰਨਾ ਚਾਲਕ ਅਤੇ ਗੱਡੀ ਵਿਚ ਮੌਜੂਦ ਉਸ ਦੇ ਕੁਝ ਹੋਰ ਸਾਥੀਆਂ ਨੇ ਉਨ੍ਹਾਂ ਦੀ ਗੱਡੀ ਦੇ ਬਰਾਬਰ ਆ ਕੇ ਬ-ਹਿ- ਸ ਕਰਨੀ ਸ਼ੁਰੂ ਕਰ ਦਿੱਤੀ।
ਜਿਸ ਤੋਂ ਬਾਅਦ ਉਹ ਅੱਗੇ ਚਲੇ ਗਏ। ਫਾਰਚੂਨਰ ਵਿਚ ਸਵਾਰ ਕਿਸਾਨਾਂ ਨੇ ਦੱਸਿਆ ਕਿ ਅਚਾਨਕ ਹੀ ਮੰਡੀ ਕਿਲਿਆਂਵਾਲੀ ਤੋਂ ਜਦੋਂ ਉਹ ਸ੍ਰੀ ਮੁਕਤਸਰ ਸਾਹਿਬ ਵੱਲ ਜਾ ਰਹੇ ਸਨ ਸਿੰਘੇਵਾਲਾ ਚੌਂਕ ਲਾਗੇ ਵਰਨਾ ਕਾਰ ਸਵਾਰਾਂ ਨੇ ਉਨ੍ਹਾਂ ਦੀ ਗੱਡੀ ਉਪਰ। ਫਾ-ਇ-ਰਿੰ- ਗ। ਕਰਨੀ ਸ਼ੁਰੂ ਕਰ ਦਿੱਤੀ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਮਿਲਦੇ ਸਾਰ ਹੀ ਥਾਣਾ ਮੁਖੀ ਚੰਦਰ ਸ਼ੇਖਰ ਨੇ ਪੀੜਤ ਧਿਰ ਦੇ ਬਿਆਨ ਦਰਜ ਕਰ ਲਏ ਹਨ ਅਤੇ ਮਾਮਲੇ ਦੀ ਛਾਣਬੀਣ ਲਈ ਫੋਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ।
Previous Postਕਿਸਾਨ ਅੰਦੋਲਨ : ਆਖਰ ਹੁਣੇ ਹੁਣੇ ਕੇਂਦਰ ਸਰਕਾਰ ਵਲੋਂ ਆ ਗਈ ਇਹ ਵੱਡੀ ਖਬਰ
Next Postਮੀਂਹ ਤੋਂ ਬਾਅਦ ਹੁਣ ਫਿਰ ਆ ਗਿਆ ਪੰਜਾਬ ਲਈ ਮੌਸਮ ਦਾ ਇਹ ਵੱਡਾ ਅਲਰਟ – ਹੋ ਜਾਵੋ ਸਾਵਧਾਨ