ਆਈ ਤਾਜਾ ਵੱਡੀ ਖਬਰ
ਖੇਤੀ ਕਨੂੰਨਾਂ ਨੂੰ ਲੈ ਕੇ ਦਿੱਲੀ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਦਿੱਲੀ ਪਹੁੰਚਣ ਦੇ ਵਿੱਚ ਭਾਰੀ ਮੁ-ਸ਼-ਕਿ-ਲਾਂ ਦਾ ਸਾਹਮਣਾ ਕਰਨਾ ਪਿਆ ਸੀ। ਦਿੱਲੀ ਅਤੇ ਹਰਿਆਣਾ ਪੁਲਿਸ ਵੱਲੋਂ ਲਗਾਈਆਂ ਹੋਈਆਂ ਰੋਕਾਂ ਨੂੰ ਪਾਰ ਕਰਦੇ ਹੋਏ ਕਿਸਾਨ ਦਿੱਲੀ ਕੂਚ ਕਰ ਗਏ ਸਨ ,ਉਸ ਤੋਂ ਬਾਦ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਦਾਖਲ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਨਿਰੰਕਾਰੀ ਸਮਾਗਮ ਗਰਾਊਂਡ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ।
ਉੱਥੇ ਹੀ ਕਿਸਾਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਤੋਂ ਸੜਕ ਤੇ ਹੀ ਆਪਣਾ ਅੰਦੋਲਨ ਜਾਰੀ ਰੱਖਣ ਦੀ ਮੰਗ ਕੀਤੀ ਸੀ। ਉਥੇ ਹੀ ਦਿੱਲੀ ਵਿੱਚ ਕਿਸਾਨਾਂ ਨੇ ਹੁਣ ਇਕ ਵੱਡਾ ਐਲਾਨ ਕਰਤਾ ਹੈ ਜਿਸ ਨੂੰ ਸੁਣ ਕੇ ਕੇਂਦਰ ਸਰਕਾਰ ਹੈਰਾਨ ਰਹਿ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਵਿਚ ਦਾਖਿਲ ਹੋਏ ਕਿਸਾਨ ਜਥੇਬੰਦੀਆਂ ਵੱਲੋਂ ਮੀਟਿੰਗ ਕਰਕੇ ਆਪਣੀ ਅਗਲੀ ਰਣਨੀਤੀ ਤੈਅ ਕੀਤੀ ਗਈ ਹੈ।
ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਦਿੱਲੀ ਬਾਰਡਰ ਤੇ ਹੀ ਧਰਨਾ ਦੇਣ ਦਾ ਫੈਸਲਾ ਕੀਤਾ। ਉਨ੍ਹਾਂ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਧਰਨੇ ਲਈ ਦਿੱਤੀ ਗਈ ਜਗ੍ਹਾ ਬੁਰਾੜੀ ਨਹੀਂ ਜਾਵਾਂਗੇ। ਕਿਸਾਨ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ਤੇ ਹੀ ਡਟੇ ਹੋਏ ਹਨ। ਉਧਰ ਪੰਜਾਬ ਦੇ ਕਿਸਾਨਾਂ ਨੂੰ ਦੇਖਦੇ ਹੋਏ ਯੂਪੀ ਦੇ ਕਿਸਾਨ ਵੀ ਯੂਪੀ ਗੇਟ ਤੇ ਜਮਾ ਹੋਣਗੇ ਤੇ ਫਿਰ ਦਿੱਲੀ ਵਿਚ ਦਾਖਲ ਹੋਣਗੇ। ਉਥੇ ਹੀ ਕੁਝ ਕਿਸਾਨਾਂ ਦੇ ਜਥੇ ਮੇਰਠ ਤੋਂ ਗਾਜ਼ੀਆਬਾਦ ਆਉਣ ਦੀ ਵੀ ਸੂਚਨਾ ਮਿਲੀ ਹੈ। ਮੇਰਠ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਦੱਸਿਆ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕਰਨ ਵਿਚ ਨਾਕਾਮ ਰਹੀ ਹੈ।
ਜਿਸ ਕਰਕੇ ਅਸੀਂ ਦਿੱਲੀ ਵਿਚ ਪਰਵੇਸ਼ ਕਰਾਂਗੇ। ਆਮ ਆਦਮੀ ਪਾਰਟੀ ਵੱਲੋਂ ਵੀ ਇਸ ਕਿਸਾਨ ਅੰਦੋਲਨ ਨੂੰ ਭਰਪੂਰ ਸਮਰਥਨ ਦਿਤਾ ਜਾ ਰਿਹਾ ਹੈ। ਉਨ੍ਹਾਂ ਭਰੋਸਾ ਦਿਵਾਇਆ ਹੈ ਕਿ ਕਿਸਾਨ ਜਿੱਥੇ ਵੀ ਪ੍ਰਦਰਸ਼ਨ ਕਰਨਗੇ, ਆਮ ਆਦਮੀ ਪਾਰਟੀ ਉਨ੍ਹਾਂ ਦਾ ਪੂਰਨ ਸਹਿਯੋਗ ਕਰੇਗੀ ਅਤੇ ਉਨ੍ਹਾਂ ਦਾ ਖਿਆਲ ਰੱਖੇਗੀ।
ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਵੀ ਤੈਅ ਕੀਤਾ ਹੈ ਕਿ ਜਦੋਂ ਤਕ ਕੇਂਦਰ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਉਸ ਸਮੇਂ ਤੱਕ ਕਿਸਾਨ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ਤੇ ਹੀ ਧਰਨਾ ਦਿੰਦੇ ਰਹਿਣਗੇ। ਕਿਸਾਨਾਂ ਨੇ ਕਿਹਾ ਹੈ ਕਿ ਉਹ ਪੂਰੀ ਤਿਆਰੀ ਦੇ ਨਾਲ ਇਸ ਅੰਦੋਲਨ ਲਈ ਦਿੱਲੀ ਆਏ ਹਨ। ਕਿਸਾਨਾਂ ਨੇ ਕਿਹਾ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਕੋਲ ਆਪਣਾ ਰਾਸ਼ਨ ਮੌਜੂਦ ਹੈ। ਜਿਸ ਕਰਕੇ ਉਹ ਛੇ ਮਹੀਨੇ ਤੱਕ ਵੀ ਆਪਣਾ ਅੰਦੋਲਨ ਜਾਰੀ ਰੱਖ ਸਕਦੇ ਹਨ।
Previous Postਪੰਜਾਬ ਚ ਇਥੇ 20 ਜਨਵਰੀ 2021 ਤੱਕ ਲਈ ਜਾਰੀ ਹੋਇਆ ਇਹ ਹੁਕਮ – ਲੱਗੀ ਇਹ ਪਾਬੰਦੀ
Next Postਪੰਜਾਬ ਚ ਇਥੇ ਸਕੂਲ ਦੇ ਟੀਚਰ ਦੀ ਹੋ ਗਈ ਕੋਰੋਨਾ ਨਾਲ ਮੌਤ, ਮਾਪਿਆਂ ਅਤੇ ਬੱਚਿਆਂ ਚ ਸੋਗ ਦੀ ਲਹਿਰ