ਹੁਣੇ ਹੁਣੇ ਡੇਰਾ ਬਿਆਸ ਦੀਆਂ ਸੰਗਤਾਂ ਲਈ ਆਈ ਵੱਡੀ ਅਹਿਮ ਖਬਰ

ਆਈ ਤਾਜਾ ਵੱਡੀ ਖਬਰ
ਹਰ ਰੋਜ਼ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਡੇਰਾ ਬਿਆਸ ਵਿਖੇ ਪੁੱਜਦੀਆਂ ਹਨ । ਇੱਥੇ ਪੁੱਜਣ ਵਾਲੀ ਸੰਗਤਾਂ ਦੇ ਵਿੱਚ ਭੰਡਾਰੇ ਨੂੰ ਲੈ ਕੇ ਖਾਸੀ ਉਤਸੁਕਤਾ ਪਾਈ ਜਾਂਦੀ ਹੈ । ਜਿਸ ਦਾ ਇੰਤਜ਼ਾਰ ਸੰਗਤਾਂ ਬੇਸਬਰੀ ਨਾਲ ਕਰਦੀਆਂ ਹਨ । ਭੰਡਾਰੇ ਨੂੰ ਲੈ ਕੇ ਇੱਥੇ ਦੇ ਪ੍ਰਸ਼ਾਸਨ ਵੱਲੋਂ ਵੀ ਸਮੇਂ ਸਮੇਂ ਤੇ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ । ਇਸੇ ਵਿਚਾਲੇ ਹੁਣ ਡੇਰਾ ਬਿਆਸ ਦੀਆਂ ਸੰਗਤਾਂ ਦੇ ਲਈ ਇੱਕ ਵੱਡੀ ਖਬਰ ਹੈ ਕਿ ਹੁਣ ਭੰਡਾਰੇ ਦਾ ਇੰਤਜ਼ਾਰ ਕਰ ਰਹੀ ਸੰਗਤ ਨੂੰ ਹੁਣ ਹੋਰ ਇੰਤਜ਼ਾਰ ਕਰਨ ਦੀ ਜਰੂਰਤ ਨਹੀਂ , ਕਿਉਂਕਿ ਹੁਣ ਤਰੀਕਾਂ ਦਾ ਐਲਾਨ ਹੋ ਚੁੱਕਿਆ ਹੈ ਕਿ ਕਿਹੜੇ ਦਿਨ ਭੰਡਾਰਾ ਹੁਣ ਜਾ ਰਿਹਾ ਹੈ ਤੇ ਕਿਸ ਥਾਂ ਦੇ ਉੱਪਰ ਆਯੋਜਿਤ ਕੀਤਾ ਜਾਵੇਗਾ। ਦਸਦਿਆਂ ਕਿ ਜਲੰਧਰ ਰਾਧਾ ਸੁਆਮੀ ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖਬਰ ਇਹ ਹੈ ਕਿ ਇਸ ਮਹੀਨੇ ਦੀ 15, 22, 29 ਤਾਰੀਖ਼ ਨੂੰ ਡੇਰਾ ਬਿਆਸ ਵਿਖੇ ਭੰਡਾਰੇ ਦਾ ਆਯੋਜਨ ਕੀਤਾ ਜਾਵੇਗਾ । ਜਿਸ ਵਿੱਚ ਬਾਬਾ ਗੁਰਿੰਦਰ ਸਿੰਘ ਢਿੱਲੋਂ ਸਤਿਸੰਗ ਕਰਨਗੇ, ਜਿਸ ਦੇ ਚਲਦੇ ਸੰਗਤਾਂ ਕਾਫੀ ਖੁਸ਼ ਨਜ਼ਰ ਆ ਰਹੀਆਂ ਹਨ । ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਵੀ ਸੰਗਤ ਨੂੰ ਪ੍ਰਸਾਦ ਦਿੱਤਾ ਜਾਵੇਗਾ । ਗੁਰਿੰਦਰ ਸਿੰਘ ਢਿੱਲੋਂ ਸੰਗਤ ਨੂੰ ਦਰਸ਼ਨ ਦੇਣਗੇ। ਹੁਣ ਸੰਗਤਾਂ ਦੇ ਨਾਲ ਸਮਾਂ ਵੀ ਸਾਂਝਾ ਕਰ ਲੈਦੇ ਹਾਂ , ਸਤਿਸੰਗ ਦਾ ਸਮਾਂ ਸਵੇਰੇ 10 ਵਜੇ ਹੋਵੇਗਾ ਜਦੋਂਕਿ ਪਹਿਲਾਂ ਇਹ 9.30 ਵਜੇ ਸੀ। ਦੱਸ ਦਈਏ ਕਿ ਰਾਧਾ ਸੁਆਮੀ ਡੇਰਾ ਬਿਆਸ ‘ਚ ਵੱਡੇ ਪੱਧਰ ‘ਤੇ ਭੰਡਾਰੇ ਅਤੇ ਸਤਿਸੰਗ ਦਾ ਆਯੋਜਨ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਡੇਰਾ ਬਿਆਸ ਦੇ ਸਤਿਸੰਗ ਘਰਾਂ ਨੇ ਸੰਗਤ ਦੀ ਸਹੂਲਤ ਲਈ ਇਕ ਹੋਰ ਵੱਡਾ ਕਾਰਜ ਕੀਤਾ । ਜਿਸ ਕਾਰਨ ਡੇਰਾ ਬਿਆਸ ਦੀ ਸੰਗਤ ਬਹੁਤ ਖ਼ੁਸ਼ ਹੈ। ਸ਼ੁੱਕਰਵਾਰ ਤੋਂ ਐਤਵਾਰ ਤੱਕ ਵੱਡੀ ਗਿਣਤੀ ਵਿੱਚ ਸੰਗਤਾਂ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਦਰਸ਼ਨਾਂ ਅਤੇ ਉਨ੍ਹਾਂ ਦਾ ਸਤਿਸੰਗ ਸੁਣਨ ਲਈ ਬਿਆਸ ਜਾਂਦੀਆਂ ਹਨ। ਜਿਵੇਂ ਹੀ ਇਹ ਖਬਰ ਹੁਣ ਸੰਗਤਾਂ ਤੱਕ ਪਹੁੰਚੀ ਸੰਗਤਾਂ ਦੇ ਵਿੱਚ ਭੰਡਾਰੇ ਦੀਆਂ ਤਰੀਕਾਂ ਨੂੰ ਲੈ ਕੇ ਕਾਫੀ ਖੁਸ਼ੀ ਤੇ ਉਤਸਾਹ ਵੇਖਣ ਨੂੰ ਮਿਲਦਾ ਪਿਆ । ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਵੀ ਇਸ ਨੂੰ ਲੈ ਕੇ ਪ੍ਰਬੰਧ ਸ਼ੁਰੂ ਕਰ ਦਿੱਤੇ ਗਏ ਹਨ।