ਆਈ ਤਾਜਾ ਵੱਡੀ ਖਬਰ
ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਕਾਬਲੀਅਤ ਦੇ ਆਧਾਰ ਤੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਜਾਂਦੀ ਹੈ। ਤੇ ਉਨ੍ਹਾਂ ਦੀ ਉਸ ਪਹਿਚਾਣ ਲਈ ਉਹਨਾ ਨੂੰ ਦੁਨੀਆਂ ਸਾਲਾਂ ਤੱਕ ਯਾਦ ਰੱਖਦੀ ਹੈ। ਬਹੁਤ ਸਾਰੀਆਂ ਸਖਸ਼ੀਅਤਾ ਜੋ ਸੰਗੀਤ ਜਗਤ, ਰਾਜਨੀਤਿਕ ਜਗਤ ,ਖੇਡ ਜਗਤ ਨਾਲ ਸਬੰਧ ਰੱਖਦੀਆਂ ਹਨ। ਕਿਸੇ ਨਾ ਕਿਸੇ ਘਟਨਾ ਦਾ ਸ਼ਿਕਾਰ ਹੋਣ ਕਾਰਨ ਸੁਰਖੀਆਂ ਚ ਆਈਆਂ ਹਨ। ਪਿਛਲੇ ਸਾਲ ਜਿਥੇ ਵਿਸ਼ਵ ਵਿਚ ਫੈਲੀ ਹੋਈ ਕਰੋਨਾ ਨੇ ਬਹੁਤ ਸਾਰੀਆਂ ਮਹਾਨ ਹਸਤੀਆਂ ਨੂੰ ਹਮੇਸ਼ਾ ਲਈ ਦੂਰ ਕਰ ਦਿੱਤਾ ਹੈ।
ਉੱਥੇ ਹੀ ਉਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਆਏ ਦਿਨ ਕਿਸੇ ਨਾ ਕਿਸੇ ਮਹਾਨ ਹਸਤੀ ਦਾ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਣ ਦਾ ਸਿਲਸਿਲਾ ਲਗਾ ਤਾਰ ਜਾਰੀ ਹੈ। ਹੁਣ ਸੰਗੀਤ ਜਗਤ ਤੋਂ ਆਈ ਇਕ ਸੋਗ ਮਈ ਖ਼ਬਰ ਕਾਰਨ ਫਿਰ ਤੋ ਸੋਗ ਦੀ ਲਹਿਰ ਫੈਲ ਗਈ ਹੈ। ਹੁਣ ਮਸ਼ਹੂਰ ਤੇ ਵਿਸ਼ਵ ਪ੍ਰਸਿੱਧ ਕਲਾਸੀਕਲ ਗਾਇਕ ਉਸਤਾਦ ਗ਼ੁਲਾਮ ਮੁਸਤਫਾ ਖਾਨ ਸਾਹਿਬ ਦੇ ਦੇਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਖਬਰ ਨਾਲ ਉਨ੍ਹਾਂ ਦੇ ਚਾਹੁਣ ਵਾਲੇ ਪ੍ਰਸ਼ੰਸਕਾ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਉਨ੍ਹਾਂ ਦੀ ਮੌਤ ਦੀ ਜਾਣਕਾਰੀ ਉਨ੍ਹਾਂ ਦੇ ਬੇਟੇ ਰੱਬਾਣੀ ਮੁਸਤਫਾ ਖਾਨ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਦੇ ਬੇਟੇ ਨੇ ਦੱਸਿਆ ਕਿ ਉਹ 15 ਸਾਲ ਪਹਿਲਾਂ ਬਰੇਨ ਸਟ੍ਰੋਕ ਦੇ ਸ਼ਿਕਾਰ ਹੋ ਗਏ ਸਨ, ਤੇ ਕਾਫੀ ਲੰਮੇ ਸਮੇਂ ਤੋਂ ਅਧਰੰਗ ਤੋਂ ਪੀੜਤ ਸਨ। ਇਸ ਬੀਮਾਰੀ ਦੇ ਚੱਲਦੇ ਹੋਏ ਅੱਜ ਦੁਪਹਿਰ ਵੇਲੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਹ ਆਪਣੇ ਪਰਿਵਾਰ ਵਿੱਚ ਪਿੱਛੇ ਚਾਰ ਬੇਟੇ,4 ਬੇਟੀਆਂ ਅਤੇ ਪਤਨੀ ਨੂੰ ਛੱਡ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਪੂਰੇ ਰੀਤੀ ਰਿਵਾਜਾਂ ਅਨੁਸਾਰ ਸ਼ਾਮ 7:30 ਵਜੇ ਸਾਂਤਾ ਕਰੂਜ਼ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ।
ਉਨ੍ਹਾਂ ਦੇ ਜਾਣ ਨਾਲ ਸੰਗੀਤ ਦੇ ਖੇਤਰ ਵਿਚ ਇੱਕ ਬਹੁਤ ਵੱਡਾ ਘਾਟਾ ਪਿਆ ਹੈ। ਉਨ੍ਹਾਂ ਨੇ ਆਸ਼ਾ ਭੌਂਸਲੇ, ਗੀਤਾ ਦੱਤ, ਮੰਨਾ ਡੇ, ਸੋਨੂੰ ਨਿਗਮ ,ਹਰਿਹਰਾਨ, ਸ਼ਾਨ ਵਰਗੇ ਨਾਮਵਰ ਗਾਇਕਾਂ ਦੇ ਕਰੀਅਰ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ। ਸਾਰੇ ਗਾਇਕ ਉਹਨਾਂ ਨੂੰ ਆਪਣਾ ਸਲਾਹਕਾਰ ਮੰਨਦੇ ਸਨ। ਉਨ੍ਹਾਂ ਨੂੰ 1991 ਵਿਚ ਪਦਮ ਸ਼੍ਰੀ,2006 ਵਿਚ ਪਦਮ ਭੂਸ਼ਣ ਅਤੇ 2018 ਵਿੱਚ ਦੁਬਾਰਾ ਪਦਮ ਭੂਸ਼ਨ ਨਾਲ ਨਿਵਾਜਿਆ ਗਿਆ ਸੀ,ਤੇ ਸੰਗੀਤ ਨਾਟਕ ਅਕਾਦਮੀ ਐਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ।
Previous Postਵਿਦੇਸ਼ ਚ ਪੰਜਾਬੀ ਨੌਜਵਾਨ ਨੂੰ ਇਸ ਤਰਾਂ ਮਿਲੀ ਦਰਦਨਾਕ ਮੌਤ , ਛਾਇਆ ਪੰਜਾਬ ਚ ਸੋਗ
Next Postਸਾਵਧਾਨ ਹੁਣੇ ਹੁਣੇ ਪੰਜਾਬ ਲਈ ਜਾਰੀ ਹੋਇਆ ਮੌਸਮ ਦਾ ਇਹ ਵੱਡਾ ਅਲਰਟ