ਹੁਣੇ ਹੁਣੇ ਕੱਲ੍ਹ ਦੁਪਹਿਰ 12 ਤੋਂ 2 ਵਜੇ ਤੱਕ ਲਈ ਇੰਡੀਆ ਚ ਇਹਨਾਂ ਲੋਕਾਂ ਲਈ ਹੋਇਆ ਇਹ ਐਲਾਨ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਜਿਥੇ ਸਾਰੇ ਲੋਕਾਂ ਵੱਲੋਂ ਮੁਸ਼ਕਿਲ ਦੇ ਦੌਰ ਵਿੱਚ ਵਰਤੇ ਜਾਣ ਵਾਸਤੇ ਆਪਣੇ ਪੈਸੇ ਨੂੰ ਬੈਂਕਾਂ ਵਿਚ ਜਮ੍ਹਾ ਕੀਤਾ ਜਾਂਦਾ ਹੈ। ਉਥੇ ਹੀ ਮੁਸ਼ਕਿਲ ਦੇ ਦੌਰ ਵਿਚ ਇਸ ਪੈਸੇ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਦੇਸ਼ ਅੰਦਰ ਮੌਜੂਦ ਬੈਂਕਾਂ ਵੱਲੋਂ ਆਪਣੇ ਗਾਹਕਾਂ ਨੂੰ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਜਾਰੀ ਕੀਤੀਆਂ ਜਾਂਦੀਆਂ ਹਨ ਜਿਸ ਦਾ ਉਨ੍ਹਾਂ ਨੂੰ ਫਾਇਦਾ ਹੋ ਸਕੇ। ਕਰੋਨਾ ਦੇ ਦੌਰ ਵਿੱਚ ਵੀ ਲੋਕਾਂ ਵੱਲੋਂ ਆਪਣੀ ਜਮਾਪੁੰਜੀ ਨੂੰ ਮੁਸ਼ਕਿਲ ਦੇ ਸਮੇਂ ਵਿੱਚ ਵਰਤੋਂ ਵਿਚ ਲਿਆਂਦਾ ਗਿਆ ਸੀ। ਉਸ ਸਮੇਂ ਲੋਕਾਂ ਦੇ ਕਾਰੋਬਾਰ ਠੱਪ ਹੋ ਗਏ ਸਨ ਅਤੇ ਲੋਕ ਬੇਰੁਜ਼ਗਾਰ ਹੋਣ ਕਾਰਨ ਆਰਥਿਕ ਤੌਰ ਤੇ ਕਮਜ਼ੋਰ ਹੋ ਚੁੱਕੇ ਸਨ।

ਉਥੇ ਹੀ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ਵੱਲੋਂ ਵੀ ਆਪਣੇ ਗਾਹਕਾਂ ਲਈ ਕਈ ਤਰ੍ਹਾਂ ਦੀਆਂ ਯੋਜਨਾਵਾਂ ਉਲੀਕੀਆਂ ਜਾਂਦੀਆਂ ਹਨ। ਹੁਣ ਕੱਲ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਲਈ ਭਾਰਤ ਵਿੱਚ ਇਨਾਂ ਲੋਕਾਂ ਲਈ ਇਹ ਐਲਾਨ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟਵਿਟਰ ਉਪਰ ਸਟੇਟ ਬੈਂਕ ਆਫ ਇੰਡੀਆ ਵੱਲੋਂ ਆਪਣੇ ਗਾਹਕਾਂ ਲਈ ਇਕ ਐਲਾਨ ਕੀਤਾ ਗਿਆ ਹੈ। ਜਿਸ ਵਿਚ 15 ਸਤੰਬਰ ਨੂੰ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਲਈ ਕੁਝ ਸੇਵਾਵਾਂ ਬੰਦ ਰਹਿਣਗੀਆਂ।

ਇਸ ਦੋ ਘੰਟੇ ਦੇ ਸਮੇਂ ਦੇ ਵਿੱਚ ਕੋਈ ਵੀ ਲੈਣ-ਦੇਣ ਗਾਹਕਾਂ ਵੱਲੋਂ ਨਹੀਂ ਕੀਤਾ ਜਾ ਸਕਦਾ। ਜਿਸ ਦੀ ਜਾਣਕਾਰੀ ਬੈਂਕ ਵੱਲੋਂ ਆਪਣੇ ਟ-ਵਿ-ਟ-ਰ ਅਕਾਊਂਟ ਉਪਰ ਜਾਰੀ ਕਰ ਦਿੱਤੀ ਗਈ ਹੈ, ਕਿ ਗਾਹਕ ਯੂ ਪੀ ਆਈ ਸੇਵਾ,ਯੋਨੋ, ਯੋਨੋ ਲਾਈਟ, ਇੰਟਰਨੇਟ ਬੈਂਕਿੰਗ, ਅਤੇ ਹੋਰ ਸੇਵਾਵਾਂ ਦੀ ਵਰਤੋਂ ਇਸ ਸਮੇਂ ਦੇ ਵਿੱਚ ਨਹੀਂ ਕਰ ਸਕਦੇ। ਬੈਂਕ ਵੱਲੋਂ ਵੈਸੇ ਤਾਂ ਬੈਂਕਿੰਗ ਸੇਵਾਵਾਂ ਬੰਦ ਕਰਨ ਦਾ ਕੰਮ ਰਾਤ ਦੇ ਸਮੇਂ ਵਧੇਰੇ ਕੀਤਾ ਜਾਂਦਾ ਹੈ। ਤਾਂ ਜੋ ਰਾਤ ਦੇ ਸਮੇਂ ਗਾਹਕਾਂ ਨੂੰ ਕਿਸੇ ਤਰ੍ਹਾਂ ਦੀਆਂ ਸਮੱਸਿਆਵਾਂ ਪੇਸ਼ ਨਾ ਆ ਸਕਣ।

ਦਿਨ ਦੇ ਸਮੇਂ ਇਨ੍ਹਾਂ ਸੇਵਾਵਾਂ ਨੂੰ ਜਾਰੀ ਰੱਖਿਆ ਜਾਂਦਾ ਹੈ। ਬੈਂਕ ਦੀਆਂ ਸੇਵਾਵਾਂ ਵਿੱਚ ਰੱਖ ਰਖਾਵ ਦੇ ਕੁਝ ਬਦਲਾਅ ਦੇ ਚਲਦੇ ਹੋਏ, ਅਤੇ ਸਾਂਭ ਸੰਭਾਲ ਲਈ ਬੈਂਕ ਵੱਲੋਂ ਹੁਣ ਕੁਝ ਸੇਵਾਵਾਂ ਨੂੰ 15 ਸਤੰਬਰ ਨੂੰ ਦੋ ਘੰਟਿਆਂ ਲਈ ਮੁਅੱਤਲ ਕੀਤਾ ਜਾ ਰਿਹਾ ਹੈ। ਇਸ ਲਈ ਗਾਹਕ ਸਮੇਂ ਸਿਰ ਆਪਣੇ ਕੰਮ ਕਰ ਸਕਦੇ ਹਨ।