ਹੁਣੇ ਹੁਣੇ ਕ੍ਰਿਕੇਟ ਜਗਤ ਨੂੰ ਲੱਗਾ ਵੱਡਾ ਝਟੱਕਾ , ਹੋਈ ਚੋਟੀ ਦੀ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ, ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ

ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਲਗਾਤਾਰ ਦੁਖਦਾਈ ਖਬਰਾਂ ਦੇ ਆਉਣ ਦੀ ਖਬਰ ਸਾਹਮਣੇ ਆਈ ਹੀ ਰਹਿੰਦੀ ਹੈ। ਅਜਿਹੀਆਂ ਖਬਰਾਂ ਦਾ ਦੇਸ਼ ਦੇ ਹਾਲਾਤਾਂ ਉੱਪਰ ਵੀ ਗਹਿਰਾ ਅਸਰ ਪੈਂਦਾ ਹੈ ਅਤੇ ਸੋਗ ਦੀ ਲਹਿਰ ਫੈਲ ਜਾਂਦੀ ਹੈ। ਵੱਖ ਵੱਖ ਖੇਤਰਾਂ ਦੀਆਂ ਬਹੁਤ ਸਾਰੀਆਂ ਸਖ਼ਸ਼ੀਅਤਾਂ ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੀਆਂ ਹਨ। ਇਸ ਤੋਂ ਇਲਾਵਾ ਬਹੁਤ ਸਾਰੀਆਂ ਹਸਤੀਆਂ ਕਈ ਹੋਰ ਬਿਮਾਰੀਆਂ ਕਾਰਨ, ਅਤੇ ਵਾਪਰਨ ਵਾਲੇ ਹੋਰ ਬਹੁਤ ਸਾਰੇ ਹਾਦਸਿਆਂ ਕਾਰਨ ਇਸ ਦੁਨੀਆਂ ਤੋ ਜਾ ਚੁੱਕੀਆਂ ਹਨ। ਜਿਨ੍ਹਾਂ ਦੀ ਕਮੀ ਵੱਖ-ਵੱਖ ਖੇਤਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ।

ਉੱਥੇ ਹੀ ਹੁਣ ਕ੍ਰਿਕਟ ਜਗਤ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਜਿੱਥੇ ਚੋਟੀ ਦੀ ਇਸ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਵਾਸੂ ਪਰਾਂਜਪੇ ਦਾ ਦੇਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਮਹਾਨ ਕੋਚ ਵੱਲੋਂ ਹੀ ਭਾਰਤ ਦੇ ਉਸ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੂੰ ਸੰਨੀ ਦਾ ਨਾਮ ਦਿੱਤਾ ਗਿਆ ਸੀ। ਇਸ ਮਹਾਨ ਬੱਲੇਬਾਜ਼ ਵੱਲੋਂ ਮੁੰਬਈ ਦੀ ਟੀਮ ਨਾਲ ਕੋਚ, ਸਿਲੈਕਟਰ, ਮੈਟਰ, ਤੇ ਸਲਾਹਕਾਰ ਦੇ ਰੂਪ ਵਿਚ ਕੰਮ ਸ਼ੁਰੂ ਕੀਤਾ ਸੀ।

ਉਨ੍ਹਾਂ ਨੇ ਭਾਰਤੀ ਕ੍ਰਿਕਟਰ ਮੁੰਬਈ ਕ੍ਰਿਕਟ ਦੇ ਨਾਲ ਛੇ ਦਹਾਕੇ ਤੱਕ ਵੱਖ-ਵੱਖ ਭੁਮਿਕਾ ਦੇ ਨਾਲ ਜੁੜੇ ਰਹੇ। ਉਨ੍ਹਾਂ ਦਸਿਆ ਕਿ ਉਨ੍ਹਾਂ ਨੂੰ ਮੁੰਬਈ ਦੇ ਵਿੱਚ ਦਰੋਣਾਚਾਰੀਆ ਦੇ ਨਾਮ ਨਾਲ ਜਾਣਿਆ ਜਾਦਾ ਸੀ। ਜਿਥੋਂ ਸੁਨੀਲ ਗਾਵਸਕਰ ਅਤੇ ਦਲੀਵ ਵੇਗਸਰਕਰ, ਵਰਗੇ ਖਿਡਾਰੀ ਨਿਕਲੇ ਸਨ ਉੱਥੇ ਹੀ ਉਹ ਦਾਦਰ ਜੂਨੀਅਰ ਟੀਮ ਦੇ ਕਪਤਾਨ ਰਹੇ ਸਨ। ਖੇਡ ਵਿੱਚ ਉਹਨਾਂ ਦਾ ਗਿਆਨ ਅਤੇ ਖਿਡਾਰੀਆਂ ਦੀ ਮਾਨਸਿਕਤਾ ਤੇ ਕੰਮ ਕਰਨ ਦੀ ਉਨ੍ਹਾਂ ਦੀ ਖ਼ੂਬੀ ਉਨ੍ਹਾਂ ਨੂੰ ਖਾਸ ਬਣਾ ਦਿੰਦੀ ਸੀ।

ਉਨ੍ਹਾਂ ਵੱਲੋਂ ਖੇਡੀਆਂ ਗਈਆਂ ਪਾਰੀਆਂ ਦੇ ਅੰਕੜੇ ਉਨ੍ਹਾਂ ਦੀ ਮਹਾਨਤਾ ਨੂੰ ਬਿਆਨ ਕਰਦੇ ਹਨ। ਉਨ੍ਹਾਂ ਵੱਲੋਂ 29 ਫਸਟ ਸ਼੍ਰੇਣੀ ਮੈਚਾਂ ਵਿੱਚ 785 ਦੌੜਾਂ ਦਾ ਯੋਗਦਾਨ ਪਾਇਆ ਗਿਆ ਸੀ। ਉਹ ਹੁਣ ਕਾਫੀ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਜਿਸ ਕਾਰਨ 85 ਸਾਲਾ ਦੀ ਉਮਰ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਆਪਣੇ ਪਰਿਵਾਰ ਵਿੱਚ ਉਹ ਆਪਣੀ ਪਤਨੀ, ਦੋ ਬੇਟੀਆਂ ਅਤੇ ਇੱਕ ਬੇਟੇ ਨੂੰ ਛੱਡ ਗਏ ਹਨ । ਵੱਖ-ਵੱਖ ਸਖਸ਼ੀਅਤਾਂ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।