ਹੁਣੇ ਹੁਣੇ ਕੁਦਰਤ ਨੇ ਫਿਰ ਦਿਖਾਇਆ ਹਿਮਾਚਲ ਚ ਆਪਣਾ ਰੰਗ – ਪਈਆਂ ਭਾਜੜਾਂ, ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ

ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਲਗਾਤਾਰ ਕੁਦਰਤੀ ਆਫ਼ਤਾਂ ਦਾ ਆਉਣਾ ਜਾਰੀ ਹੈ ਜਿਸ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਣ ਦੀਆਂ ਖਬਰਾਂ ਆਮ ਹੀ ਸਾਹਮਣੇ ਆ ਰਹੀਆਂ ਹਨ। ਸਾਰੇ ਵਿਸ਼ਵ ਵਿਚ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਅਜਿਹੀਆਂ ਕੁਦਰਤੀ ਆਫ਼ਤਾਂ ਆ ਰਹੀਆਂ ਹਨ ਜਿਸ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਗਈ ਸੀ। ਜਿੱਥੇ ਚੀਨ ਤੋਂ ਸ਼ੁਰੂ ਹੋਣ ਵਾਲੀ ਕਰੋਨਾ ਨੇ ਭਾਰੀ ਤਬਾਹੀ ਮਚਾਈ ਹੈ ਉਥੇ ਹੀ ਵੱਖ ਵੱਖ ਦੇਸ਼ਾਂ ਵਿੱਚ ਹੜ੍ਹ , ਤੂਫਾਨ ,ਭੁਚਾਲ, ਜੰਗਲੀ ਅੱਗ, ਤੇ ਕਈ ਭਿਆਨਕ ਬਿਮਾਰੀਆਂ ਨੇ ਭਾਰੀ ਤਬਾਹੀ ਮਚਾਈ ਹੈ। ਜਿਸ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਵੀ ਚਲ ਰਹੀਆਂ ਹਨ।

ਭਾਰਤ ਵਿੱਚ ਵੀ ਪਿਛਲੇ ਕੁਝ ਦਿਨਾਂ ਤੋਂ ਮੌਸਮ ਦੀ ਤਬਦੀਲੀ ਕਾਰਨ ਕਈ ਹਾਦਸੇ ਵਾਪਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਜਿਥੇ ਪਿਛਲੇ ਕੁਝ ਸਮੇਂ ਤੋਂ ਹਿਮਾਚਲ ਵਿੱਚ ਪਹਾੜ ਖਿਸਕਣ ਅਤੇ ਬਾਰਸ਼ ਹੋਣ ਕਾਰਨ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਉਥੇ ਹੀ ਹੁਣ ਕੁਦਰਤ ਨੇ ਇਕ ਵਾਰ ਫਿਰ ਆਪਣਾ ਕਹਿਰ ਦਿਖਾਇਆ ਹੈ ਜਿੱਥੇ ਹਾਹਾਕਾਰ ਮਚ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਵਾਰ ਫਿਰ ਮੋਹਲੇਧਾਰ ਬਰਸਾਤ ਦੇ ਕਾਰਨ ਉਤਰਾਖੰਡ ਦੇ ਨੈਨੀਤਾਲ ਵਿਚ ਉਸ ਸਮੇਂ ਹਾਹਾਕਾਰ ਮਚ ਗਈ ਜਦੋਂ ਇਕ ਪਹਾੜ ਦਾ ਮਲਬਾ ਖਿਸਕਣ ਦੀ ਖਬਰ ਸਾਹਮਣੇ ਆਈ।

ਇਹ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਨੈਨੀਤਾਲ ਵਿਚ ਵਾਪਰੀ ਦੱਸੀ ਗਈ ਹੈ ਜਿਸ ਬਾਰੇ ਇਕ ਵੀਡੀਓ ਵੀ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਬੱਸ ਚਾਲਕ ਵੱਲੋਂ ਯਾਤਰੀਆਂ ਨੂੰ ਬਚਾਊਣ ਦੇ ਮਕਸਦ ਨਾਲ ਬੱਸ ਨੂੰ ਪਿੱਛੇ ਲਿਜਾਇਆ ਗਿਆ ਹੈ। ਉੱਥੇ ਹੀ ਸਵਾਰੀਆ ਵੱਲੋਂ ਬੱਸ ਵਿਚੋਂ ਉਤਰ ਕੇ ਆਪਣੀ ਜਾਨ ਬਚਾਈ ਗਈ ਹੈ। ਜ਼ਮੀਨ ਦੇ ਖਿਸਕਣ ਕਾਰਨ ਸੜਕ ਦੀ ਕਾਫ਼ੀ ਆਵਾਜਾਈ ਨੂੰ ਰੋਕ ਦਿੱਤਾ ਗਿਆ ਸੀ। ਹੋਣ ਵਾਲੀ ਵਧੇਰੇ ਮੋਹਲੇਧਾਰ ਬਰਸਾਤ ਕਾਰਨ ਪਹਾੜ ਖਿਸਕਣ ਦੀ ਇਹ ਘਟਨਾ ਵਾਪਰੀ ਹੈ।

ਜਿਸ ਵਿਚ ਸਵਾਰੀਆਂ ਨਾਲ ਭਰੀ ਹੋਈ ਬੱਸ ਬਾਲ ਬਾਲ ਬਚ ਗਈ ਹੈ। ਬੱਸ ਚਾਲਕ ਵੱਲੋਂ ਵਰਤੀ ਗਈ ਹੁਸ਼ਿਆਰੀ ਦੇ ਕਾਰਨ ਹੀ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਹਿਮਾਚਲ ਵਿੱਚ ਵੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋਈ ਹੈ ਅਤੇ ਕੁਝ ਦਿਨ ਪਹਿਲਾਂ ਹੀ ਯਾਤਰੀਆਂ ਨਾਲ ਭਰੀ ਹੋਈ ਇੱਕ ਬੱਸ ਪਹਾੜੀ ਦੇ ਖਿਸਕਣ ਕਾਰਨ ਮਲਬੇ ਹੇਠਾਂ ਆ ਗਈ ਸੀ।