ਹੁਣੇ ਹੁਣੇ ਕਿਸਾਨ ਟਰੈਕਟਰ ਰੈਲੀ ਬਾਰੇ ਦਿਲੀ ਤੋਂ ਹੁਣ ਆ ਗਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕੇਂਦਰ ਸਰਕਾਰ ਅਤੇ ਕਿਸਾਨ ਜਥੇ ਬੰਦੀਆਂ ਦੇ ਵਿਚਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ 26 ਨਵੰਬਰ 2020 ਤੋਂ ਚੱਲ ਰਿਹਾ ਵਿ-ਵਾ-ਦ ਉਸੇ ਤਰ੍ਹਾਂ ਜਾਰੀ ਹੈ। ਇਸ ਮਸਲੇ ਦੇ ਹੱਲ ਵਾਸਤੇ ਦੋਵੇਂ ਧਿਰਾਂ ਵੱਲੋਂ ਕਈ ਵਾਰ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ ਪਰ ਅਜੇ ਤੱਕ ਕੋਈ ਵੀ ਗੱਲ ਸਿਰੇ ਨਹੀਂ ਲੱਗ ਸਕੀ। ਜਿਥੇ ਕੇਂਦਰ ਸਰਕਾਰ ਇਹਨਾਂ ਕਾਨੂੰਨਾਂ ਦੇ ਵਿੱਚ ਸੋਧ ਜ਼ਰੀਏ ਇਸ ਮਸਲੇ ਨੂੰ ਖਤਮ ਕਰਨਾ ਚਾਹੁੰਦੀ ਹੈ ਉੱਥੇ ਹੀ ਕਿਸਾਨ ਜਥੇ ਬੰਦੀਆਂ ਦੀ ਇਕੋ ਇਕ ਮੰਗ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਹੈ।

ਕਿਸਾਨਾਂ ਨੇ 26 ਜਨਵਰੀ ਗਣਤੰਤਰ ਦਿਵਸ ਨੂੰ ਦਿੱਲੀ ਵਿੱਚ ਟਰੈਕਟਰ ਮਾਰਚ ਕਰਨ ਦਾ ਐਲਾਨ ਬੀਤੇ ਕਾਫੀ ਦਿਨਾਂ ਤੋਂ ਕਰ ਦਿੱਤਾ ਹੈ। ਜਿਸ ਨੂੰ ਲੈ ਕੇ ਦਿੱਲੀ ਪੁਲਿਸ ਅਤੇ ਕਿਸਾਨਾਂ ਦੇ ਦਰਮਿਆਨ ਇਕ ਮੀਟਿੰਗ ਵੀ ਹੋਈ ਹੈ। ਇਸ ਮੀਟਿੰਗ ਦੇ ਵਿੱਚ ਦਿੱਲੀ ਪੁਲਸ ਨੇ ਇਕ ਗੱਲ ਸਾਫ਼ ਕਰ ਦਿੱਤੀ ਹੈ ਕਿ ਕਿਸਾਨ ਦਿੱਲੀ ਦੇ ਬਾਹਰੀ ਰਿੰਗ ਰੋਡ ਉਪਰ ਕਿਸੇ ਕਿਸਮ ਦੀ ਟਰੈਕਟਰ ਪਰੇਡ ਨਹੀਂ ਕਰ ਸਕਦੇ। ਪਰ ਇਸ ਦੇ ਦੂਜੇ ਪਾਸੇ ਦਿੱਲੀ ਪੁਲਸ ਦਾ ਕਹਿਣਾ ਹੈ ਕਿ ਕਿਸਾਨਾਂ ਨੇ

ਜੇਕਰ ਟਰੈਕਟਰ ਮਾਰਚ ਕਰਨਾ ਹੀ ਹੈ ਤਾਂ ਉਹ ਕੇ ਐਮ ਪੀ ਹਾਈਵੇ ਉੱਪਰ ਕਰ ਸਕਦੇ ਹਨ। ਇਸ ਦੇ ਸੰਬੰਧ ਵਿੱਚ ਕਿਸਾਨ ਜਥੇ ਬੰਦੀਆਂ ਨੇ ਦਿੱਲੀ ਪੁਲਿਸ ਦੇ ਇਸ ਵਿਚਾਰ ਨੂੰ ਸਿਰੇ ਤੋਂ ਨਕਾਰਦੇ ਹੋਏ ਆਖਿਆ ਹੈ ਕਿ ਉਹ ਸਿਰਫ ਤੇ ਸਿਰਫ ਦਿੱਲੀ ਦੇ ਰਿੰਗ ਰੋਡ ਉਪਰ ਹੀ ਮਾਰਚ ਕਰਨਗੇ। ਇਹ ਮੀਟਿੰਗ ਦਿੱਲੀ ਦੇ ਉਤਰੀ ਰੇਂਜ ਦੇ ਜੁਆਇੰਟ ਪੁਲਿਸ ਕਮਿਸ਼ਨਰ ਐਸ ਐਸ ਯਾਦਵ ਅਤੇ ਉਨ੍ਹਾਂ ਦੀ ਅਗਵਾਈ ਵਾਲੀ ਪੁਲਿਸ ਟੀਮ ਵਲੋਂ ਕਿਸਾਨਾਂ ਨਾਲ ਸਿੰਘੂ ਸਰਹੱਦ ਦੇ ਲਾਗੇ ਮੰਤਰਮ ਰਿਜ਼ੋਰਟ ਵਿੱਚ ਕੀਤੀ ਗਈ ਸੀ।

ਇਸ ਤੋਂ ਪਹਿਲਾਂ ਵੀ ਅਜਿਹੀ ਮੀਟਿੰਗ ਦਿੱਲੀ, ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਨਾਲ ਯੂਨੀਅਨ ਮੈਂਬਰਾਂ ਵੱਲੋਂ ਵਿਗਿਆਨ ਭਵਨ ਵਿੱਚ ਕੀਤੀ ਗਈ ਸੀ। ਦਿੱਲੀ ਪੁਲਸ ਦੇ ਇਸ ਸੁਝਾਅ ਉਪਰ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਾਡੇ ਵੱਲੋਂ ਤੈਅ ਕੀਤਾ ਗਿਆ 26 ਜਨਵਰੀ ਦਾ ਪ੍ਰੋਗਰਾਮ ਤੈਅ ਕੀਤੀ ਗਈ ਸਮਾਂ ਸਾਰਨੀ ਅਨੁਸਾਰ ਹੀ ਕੀਤਾ ਜਾਵੇਗਾ। ਸਾਡੇ ਵੱਲੋਂ ਕੱਢੇ ਜਾਣ ਵਾਲੇ ਇਸ ਟਰੈਕਟਰ ਮਾਰਚ ਦੇ ਕਾਰਨ ਕੇਂਦਰ ਸਰਕਾਰ ਉਪਰ ਕਾਫ਼ੀ ਦ-ਬਾ-ਅ ਬਣਿਆ ਹੋਇਆ ਹੈ।