ਆਈ ਤਾਜਾ ਵੱਡੀ ਖਬਰ
ਆਪਣੇ ਹੱਕਾਂ ਦੀ ਮੰਗ ਕਰ ਰਹੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਕਿਸਾਨ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿਚ ਇਕੱਠੇ ਹੋਏ ਹਨ। ਇਹ ਕਿਸਾਨ 26 ਨਵੰਬਰ ਤੋਂ ਦਿੱਲੀ ਵਿਖੇ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਹ ਰੋਸ-ਪ੍ਰਦਰਸ਼ਨ ਕੇਂਦਰ ਸਰਕਾਰ ਵੱਲੋਂ ਸੋਧ ਕਰਕੇ ਜਾਰੀ ਕੀਤੇ ਗਏ ਨਵੇ ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਕੀਤਾ ਜਾ ਰਿਹਾ ਹੈ। ਕਿਸਾਨ ਕਿਸੇ ਵੀ ਹਾਲ ਵਿਚ ਖੇਤੀ ਕਾਨੂੰਨਾਂ ਨੂੰ ਨਹੀਂ ਮੰਨਣਾ ਚਾਹੁੰਦੇ ਇਸ ਲਈ ਉਹ ਇਹ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਉਧਰ ਦੂਜੇ ਪਾਸੇ ਸਰਕਾਰ ਕਿਸਾਨਾਂ ਨੂੰ ਇਸ ਕਾਨੂੰਨ ਦੇ ਫਾਇਦੇ ਦੱਸ ਕੇ ਇਸ ਖੇਤੀ ਅੰਦੋਲਨ ਨੂੰ ਖਤਮ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਪਿਛਲੇ 15 ਦਿਨਾਂ ਤੋਂ ਲਗਾ ਤਾਰ ਡਟੇ ਹਨ ਅਤੇ ਕਿਸਾਨਾਂ ਵੱਲੋਂ ਸਰਕਾਰ ਦਾ ਲਿਖਤੀ ਪ੍ਰਸਤਾਵ ਵੀ ਰੱਦ ਕਰ ਦਿੱਤਾ ਗਿਆ ਹੈ। ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਕਿ ਕਿਸਾਨ ਅੱਜ ਦੁਪਹਿਰ 2 ਵਜੇ ਆਪਣੇ
ਬਾਕੀ ਕਿਸਾਨ ਜਥੇ ਬੰਦੀਆਂ ਦੇ ਆਗੂਆਂ ਦੇ ਨਾਲ ਸਿੰਘੂ ਬਾਰਡਰ ਉਪਰ ਹੀ ਮੀਟਿੰਗ ਕਰਨਗੇ ਜਿਸ ਵਿੱਚ ਕਿਸਾਨਾਂ ਦਾ ਵੱਡੀ ਗਿਣਤੀ ਵਿਚ ਆਉਣਾ ਸ਼ੁਰੂ ਹੋ ਗਿਆ ਹੈ। ਇਸ ਮੀਟਿੰਗ ਦੇ ਵਿਚ ਉਹ ਅਗਾਂਹ ਵਾਲੀ ਰਣਨੀਤੀ ਉਪਰ ਵਿਚਾਰ ਕਰਨਗੇ। ਕੱਲ ਸਰਕਾਰ ਵੱਲੋਂ ਕਿਸਾਨਾਂ ਨੂੰ ਇੱਕ ਲਿਖਤੀ ਪ੍ਰਸਤਾਵ ਭੇਜਿਆ ਗਿਆ ਸੀ ਜਿਸ ਨੂੰ ਸਮੂਹ ਕਿਸਾਨ ਜਥੇ ਬੰਦੀਆਂ ਵੱਲੋਂ ਰੱਦ ਕਰ ਦਿੱਤਾ ਗਿਆ ਸੀ। ਕਿਸਾਨਾਂ ਦਾ ਇਸ ਦੌਰਾਨ ਸਿਰਫ ਇੱਕੋ ਹੀ ਕਹਿਣਾ ਸੀ
ਕਿ ਉਹ ਇਨ੍ਹਾਂ ਕੀਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਹਨ ਨਾ ਕਿ ਇਨ੍ਹਾਂ ਦੇ ਨਫੇ ਨੁਕਸਾਨ ਨੂੰ ਸਮਝਣਾ। ਜੇਕਰ ਕੇਂਦਰ ਸਰਕਾਰ ਖੇਤੀ ਕਰਨ ਉਨ੍ਹਾਂ ਨੂੰ ਰੱਦ ਨਹੀਂ ਕਰਦੀ ਤਾਂ ਉਹ ਇਸੇ ਤਰ੍ਹਾਂ ਨਿਰੰਤਰ ਧਰਨੇ ਉਪਰ ਬੈਠੇ ਰਹਿਣਗੇ ਅਤੇ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਇਸ ਸਮੇਂ 5 ਹਜ਼ਾਰ ਦੀ ਗਿਣਤੀ ਦੇ ਵਿੱਚ ਜੇਕਰ ਕਿਸਾਨ ਘਰ ਫੇਰਾ ਪਾਉਣ ਜਾ ਰਹੇ ਹਨ ਤਾਂ 3 ਗੁਣਾ ਵੱਧ 20 ਹਜ਼ਾਰ ਦੀ ਗਿਣਤੀ ਦੇ ਨਾਲ ਕਿਸਾਨ ਅਤੇ ਹੋਰ ਲੋਕ ਇਸ ਧਰਨੇ ਦੇ ਵਿਚ ਸ਼ਾਮਲ ਹੋ ਰਹੇ ਹਨ। ਇਨ੍ਹਾਂ ਸਾਰੇ ਸਬੰਧਤ ਲੋਕਾਂ ਅਤੇ ਕਿਸਾਨਾਂ ਦੀ ਇਕੋ ਇਕ ਮੰਗ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਹੈ।
Previous Postਮਸ਼ਹੂਰ ਕੀਰਤਨੀਏ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੂੰ ਹੋਇਆ ਕੋਰੋਨਾ, ਹੋ ਰਹੀਆਂ ਅਰਦਾਸਾਂ
Next Postਇੰਡੀਆ ਦੀ ਇਸ ਮਸ਼ਹੂਰ ਹਸਤੀ ਦੀ ਹੋਈ ਅਚਾਨਕ ਮੌਤ , ਛਾਇਆ ਸੋਗ