ਹੁਣੇ ਹੁਣੇ ਕਿਸਾਨ ਆਗੂ ਲੱਖਾ ਸਿਧਾਣੇ ਲਈ ਆਈ ਇਹ ਵੱਡੀ ਚੰਗੀ ਖਬਰ

ਆਈ ਤਾਜਾ ਵੱਡੀ ਖਬਰ

ਪਿਛਲੇ 7 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਿਹਾ ਕਿਸਾਨੀ ਸੰਘਰਸ਼ ਅੱਜ ਵੀ ਜਾਰੀ ਹੈ। ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀਬਾੜੀ ਦੇ ਤਿੰਨਾਂ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਵਿੱਚ ਮੋਰਚਾ ਲਗਾਇਆ ਹੋਇਆ ਹੈ। ਕਿਸਾਨ ਮੋਦੀ ਸਰਕਾਰ ਨੂੰ ਇਨ੍ਹਾਂ ਕਨੂੰਨਾਂ ਨੂੰ ਰੱਦ ਕਰਨ ਲਈ ਆਖ ਰਹੇ ਹਨ ਉਥੇ ਹੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਦੀ ਇਸ ਮੰਗ ਨੂੰ ਸ਼ੁਰੂ ਤੋਂ ਹੀ ਅਣਗੌਲਿਆ ਕੀਤਾ ਜਾ ਰਿਹਾ ਹੈ। ਇਸ ਸੰਘਰਸ਼ ਦੇ ਚਲਦਿਆਂ ਪੰਜਾਬ ਦੇ ਕਿਸਾਨਾਂ ਅਤੇ ਪੁਲਿਸ ਵਾਲਿਆਂ ਵਿੱਚ ਹੋ ਰਹੀਆਂ ਦੀਆਂ ਖ਼ਬਰਾਂ ਆਏ ਦਿਨ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

ਪੰਜਾਬ ਭਰ ਵਿੱਚ ਕਿਸਾਨਾਂ ਨੂੰ ਸਪੋਰਟ ਕਰਨ ਲਈ ਹਜ਼ਾਰਾਂ ਰੈਲੀਆਂ ਕੱਢੀਆਂ ਜਾ ਰਹੀਆਂ ਹਨ ਉੱਥੇ ਦੇਸ਼ ਵਿਦੇਸ਼ ਦੀਆਂ ਪ੍ਰਸਿੱਧ ਹਸਤੀਆਂ ਨੇ ਵੀ ਕਿਸਾਨਾਂ ਨੂੰ ਖੁਲ੍ਹੇ ਆਮ ਆਪਣਾ ਸਮਰਥਨ ਦਿੱਤਾ ਹੈ। ਇਸ ਕਿਸਾਨੀ ਸੰਘਰਸ਼ ਵਿੱਚ ਬਹੁਤ ਸਾਰੀਆਂ ਹਿੰ-ਸਾ ਵੀ ਵੇਖਣ ਨੂੰ ਮਿਲੀਆਂ ਹਨ। 26 ਜਨਵਰੀ ਦੀ ਲਾਲ ਕਿਲੇ ਉੱਤੇ ਹੋਈ ਇਸ ਘਟਨਾ ਬਾਰੇ ਇਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨੀ ਸੰਘਰਸ਼ ਦੇ ਆਗੂ ਲੱਖਾ ਸਿਧਾਣਾ ਜੋ ਕਿ 26 ਜਨਵਰੀ ਨੂੰ ਲਾਲ ਕਿਲੇ ਤੇ ਹੋਈ ਹਿੰ-ਸਾ ਵਿੱਚ ਦੋ-ਸ਼ੀ ਕਰਾਰ ਦਿੱਤੇ ਗਏ ਸਨ ਉਹਨਾਂ ਦੀ ਗ੍ਰਿਫ਼ਤਾਰੀ ਤੇ ਕੋਰਟ ਵੱਲੋਂ ਰੋਕ ਲਗਾ ਦਿੱਤੀ ਗਈ ਹੈ।

ਲਾਲ ਕਿਲਾ ਉਤੇ ਹੋਈ ਇਸ ਘਟਨਾ ਦੌਰਾਨ ਦਿੱਲੀ ਪੁਲਿਸ ਵੱਲੋਂ ਲੱਖਾ ਸਿਧਾਣਾ ਖਿਲਾਫ ਸਖ਼ਤ ਕਾਨੂੰਨੀ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਲੱਖਾ ਨੂੰ ਗ੍ਰਿਫਤਾਰ ਕਰਨ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਵੱਲੋਂ ਲੱਖਾ ਸਿਧਾਣਾ ਦੇ ਬਾਰੇ ਪਤਾ ਦੱਸਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਤੀਸ ਹਜ਼ਾਰੀ ਕੋਰਟ ਵੱਲੋਂ ਲੱਖਾ ਸਿਧਾਣਾ ਦੀ ਗਿਰਫਤਾਰੀ 3 ਜੁਲਾਈ ਤਕ ਲਈ ਟਾਲ ਦਿੱਤੀ ਗਈ ਹੈ ਜਿਸ ਤੇ ਲੱਖਾ ਸਿਧਾਣਾ ਨੂੰ ਇਕ ਵੱਡੀ ਰਾਹਤ ਪ੍ਰਾਪਤ ਹੋਈ।

ਲੱਖਾ ਸਿਧਾਣਾ ਵੱਲੋਂ ਦਿੱਲੀ ਦੀ ਪੁਲਿਸ ਕੋਲੋਂ ਗਿਰਫਤਾਰੀ ਤੋਂ ਬਚਣ ਲਈ ਅੰਤਰਿਮ ਪ੍ਰੋਟੈਕਸ਼ਨ ਦੀ ਅਰਜ਼ੀ ਤੀਸ ਹਜ਼ਾਰੀ ਕੋਰਟ ਵਿਚ ਦਾਇਰ ਕੀਤੀ ਗਈ ਸੀ। ਦਿੱਲੀ ਦੇ ਲਾਲ ਕਿਲੇ ਤੇ ਹੋਈ ਇਹ ਹਿੰ-ਸਾ 26 ਜਨਵਰੀ ਨੂੰ ਕਿਸਾਨਾਂ ਵੱਲੋਂ ਕੀਤੇ ਗਏ ਟਰੈਕਟਰ ਮਾਰਚ ਦੌਰਾਨ ਹੋਈ ਸੀ।