ਆਈ ਤਾਜਾ ਵੱਡੀ ਖਬਰ
ਪੰਜਾਬ ਦੇ ਵਿੱਚ ਖੇਤੀ ਕਨੂੰਨਾਂ ਨੂੰ ਲੈ ਕੇ ਜਾਰੀ ਧਰਨਿਆਂ ਦੇ ਵਿੱਚ ਕੁਝ ਹਾਦਸੇ ਹੋਣ ਦੀਆਂ ਖ਼ਬਰਾਂ ਕੁਝ ਦਿਨਾਂ ਤੋਂ ਮਿਲ ਰਹੀਆਂ ਨੇ। ਪਿਛਲੇ ਕਾਫੀ ਦਿਨਾਂ ਤੋਂ ਖੇਤੀ ਕਾਨੂੰਨਾ ਦਾ ਵਿਰੋਧ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ। ਜਿਸ ਦੇ ਤਹਿਤ ਰੇਲਵੇ ਲਾਈਨਾਂ ਤੇ ਧਰਨੇ ਤੇ ਪ੍ਰਦਰਸ਼ਨ ਜਾਰੀ ਹਨ । ਉੱਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਰਿਲਾਇੰਸ ਦੇ ਪੇਟ੍ਰੋਲ ਪੰਪ ਅਤੇ ਟੋਲ ਪਲਾਜ਼ਾ ਤੇ ਧਰਨੇ ਦਿੱਤੇ ਜਾ ਰਹੇ ਹਨ।ਤਾਂ ਜੋ ਕਿਸਾਨ ਜਥੇਬੰਦੀਆਂ ਖੇਤੀ ਕਰ ਉਨ੍ਹਾਂ ਨੂੰ ਰੱਦ ਕਰਵਾ ਸਕਣ।
ਇਨ੍ਹਾਂ ਧਰਨਿਆਂ ਦੇ ਵਿੱਚ ਹੀ ਕੁਝ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਜਿਸ ਨਾਲ ਕਿਸਾਨ ਜਥੇਬੰਦੀਆਂ ਨੂੰ ਬਹੁਤ ਦੁੱਖ ਪਹੁੰਚਦਾ ਹੈ।ਕੁਝ ਦਿਨ ਪਹਿਲਾਂ ਹੀ ਇਕ ਧਰਨੇ ਦੌਰਾਨ ਕਿਸਾਨ ਆਗੂ ਦੀ ਮੌਤ ਹੋਈ ਸੀ। ਜਿਸ ਦਾ ਕਾਰਨ ਹਾਰਟ ਅਟੈਕ ਹੋਣਾ ਦੱਸਿਆ ਗਿਆ ਸੀ। ਇਸ ਤਰ੍ਹਾਂ ਹੀ ਹੋਰ ਧਰਨਿਆਂ ਦੌਰਾਨ ਦੋ ਜਗ੍ਹਾ ਦੇ ਉੱਪਰ ਮੌਤਾਂ ਹੋਣ ਦੀ ਜਾਣਕਾਰੀ ਮਿਲੀ ਹੈ। ਪੰਜਾਬ ਦੇ ਵਿੱਚ ਧਰਨੇ ਦੌਰਾਨ ਇੱਕ ਕਿਸਾਨ ਆਗੂ ਤੇ ਇੱਕ ਕਿਸਾਨ ਆਗੂ ਦੀ ਮਾਤਾ ਦੀ ਮੌਤ ਦੀ ਖ਼ਬਰ ਆਈ ਹੈ।
ਤੇ ਇਕ ਖ਼ਬਰ ਸੰਗਰੂਰ ਧਰਨੇ ਵਿੱਚ ਹੋਈ ਕਿਸਾਨ ਦੀ ਮੌਤ ਦੀ ਆਈ ਸੀ। ਇਸ ਤਰਾਂ ਬੀਤੇ ਦਿਨੀਂ ਵੀ ਇਕ ਹੋਰ ਕਿਸਾਨ ਦੀ ਮੌਤ ਹੋਣ ਦੀ ਖਬਰ ਆਈ ਸੀ। ਜਿਸ ਦੀ ਮੌਤ ਹਾਰਟ ਅਟੈਕ ਕਾਰਨ ਹੋਈ ਸੀ। ਅੱਜ ਫੇਰ ਕਿਸਾਨ ਅੰਦੋਲਨ ਤੋਂ ਇਕ ਹੋਰ ਮਾੜੀ ਖਬਰ ਸਾਹਮਣੇ ਆਈ ਹੈ। ਜਿਥੇ ਫਿਰ ਤੋਂ ਮੌਤ ਦਾ ਤਾਂਡਵ ਹੋਇਆ ਹੈ ਤੇ ਕਿਸਾਨ ਜਥੇਬੰਦੀਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਮਹੂਰੀ ਕਿਸਾਨ ਸਭਾ ਦੀ ਅਗਵਾਈ ਹੇਠ ਬੁਟਾਰੀ ਵਿਖੇ ਰੇਲ ਰੋਕੋ ਅੰਦੋਲਨ ਵਿੱਚ ਸ਼ਾਮਲ ਕਿਸਾਨ ਦੀ ਮੌਤ ਹੋ ਗਈ ਹੈ।
ਜਿੱਥੇ ਸਾਰੀ ਕਿਸਾਨ ਸਭਾ ਵਿੱਚ ਸੋਗ ਦੀ ਲਹਿਰ ਹੈ। ਦੱਸਿਆ ਗਿਆ ਹੈ ਕਿ ਮ੍ਰਿਤਕ ਦੀ ਪਛਾਣ ਜੋਂਗਿੰਦਰ ਸਿੰਘ 58 ਸਾਲ ਵਾਸੀ ਚੀਮਾ ਕਲਾ ਵਜੋਂ ਹੋਈ ਹੈ। ਇਹ ਕਿਸਾਨ ਲਗਾਤਾਰ ਰੇਲ ਰੋਕੋ ਅੰਦੋਲਨ ਦੇ ਵਿੱਚ ਸ਼ਾਮਲ ਹੋ ਰਿਹਾ ਸੀ। ਇਸ ਕਿਸਾਨ ਦੀ ਅਚਾਨਕ ਦਿਲ ਦਾ ਦੌ- ਰਾ ਪੈਣ ਕਾਰਨ ਮੌਤ ਹੋ ਗਈ ਹੈ। ਸਾਰੇ ਜਮਹੂਰੀ ਕਿਸਾਨ ਸਭਾ ਵੱਲੋਂ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਹੈ
Previous Postਹੁਣੇ ਹੁਣੇ ਰਹਾਇਸ਼ੀ ਇਲਾਕੇ ਚ ਇਥੇ ਹਵਾਈ ਜਹਾਜ ਹੋਇਆ ਕਰੇਸ਼ ,ਹੋਈਆਂ ਮੌਤਾਂ ਛਾਇਆ ਸੋਗ
Next Postਹੋ ਗਿਆ ਇਹ ਵੱਡਾ ਐਲਾਨ – ਕਨੇਡਾ ਜਾਣ ਵਾਲਿਆਂ ਲਈ ਆਈ ਚੰਗੀ ਖਬਰ