ਆਈ ਤਾਜਾ ਵੱਡੀ ਖਬਰ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਕਿਸਾਨ ਆਗੂਆਂ ਵੱਲੋਂ 26 ਜਨਵਰੀ ਨੂੰ ਦਿੱਲੀ ਦੀਆਂ ਸੜਕਾਂ ਤੇ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਗਿਆ, ਉਥੇ ਹੀ ਇਹ ਟਰੈਕਟਰ ਪਰੇਡ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੀ ਕੱਢਣ ਦਾ ਐਲਾਨ ਕੀਤਾ ਗਿਆ ਸੀ। ਦਿੱਲੀ ਦੇ ਵਿਚ ਕੀਤੀ ਜਾਣ ਵਾਲੀ ਪਰੇਡ ਦੇ ਵਿੱਚ ਜਿੱਥੇ ਅੱਜ ਕਿਸਾਨ ਸਮੇਂ ਤੋਂ ਪਹਿਲਾਂ ਹੀ ਇਸ ਪਰੇਡ ਵਾਸਤੇ ਰਵਾਨਾ ਹੋ ਗਏ ਸਨ। ਤੇ ਦਿੱਲੀ ਵਿੱਚ ਕਿਸਾਨ ਆਗੂਆਂ ਵੱਲੋਂ ਸ਼ਾਂਤਮਈ ਢੰਗ ਨਾਲ ਇਹ ਟਰੈਕਟਰ ਪਰੇਡ ਕਰਨ ਦੀ ਵਾਰ ਵਾਰ ਅਪੀਲ ਵੀ ਕੀਤੀ ਜਾ ਰਹੀ ਹੈ।
ਉਥੇ ਹੀ ਪੰਜਾਬ ਦੇ ਵਿੱਚ ਪਿੰਡ ਪੱਧਰ ਤੇ ਵੀ ਅੱਜ ਲੋਕ ਕਿਸਾਨਾਂ ਨੂੰ ਹਮਾਇਤ ਦੇਣ ਲਈ, ਅਤੇ ਸਰਕਾਰ ਦੇ ਖਿਲਾਫ ਰੋਸ ਕਰਦੇ ਹੋਏ ਰੋਸ ਮਾਰਚ ਕੱਢ ਰਹੇ ਹਨ। ਹੁਣ ਕਿਸਾਨ ਅੰਦੋਲਨ ਵਿੱਚ ਦੋ ਔਰਤਾਂ ਦੀ ਹੋਈ ਮੌਤ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੰਮ੍ਰਿਤਸਰ ਦੇ ਨਜ਼ਦੀਕ ਪਿੰਡ ਵਲਾਂ ਤੋਂ ਸਾਹਮਣੇ ਆਈ ਹੈ। ਜਿੱਥੇ ਕਿਸਾਨਾਂ ਦੇ ਹੱਕ ਵਿੱਚ ਪਿੰਡ ਦੇ ਲੋਕਾਂ ਵੱਲੋਂ ਇਹ ਰੋਸ ਮਾਰਚ ਕੱਢਿਆ ਜਾ ਰਿਹਾ ਸੀ। ਜਿਸ ਵਿੱਚ ਬਜ਼ੁਰਗ ਕਿਸਾਨ, ਨੌਜਵਾਨ, ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।
ਇਸ ਰੋਸ ਮਾਰਚ ਦੌਰਾਨ ਹੀ ਇੱਕ ਪਾਣੀ ਵਾਲਾ ਟੈਂਕਰ ਵੀ ਇਸ ਵਿੱਚ ਸ਼ਾਮਲ ਸੀ। ਅਚਾਨਕ ਹੀ ਟਰੈਕਟਰ ਸਮੇਤ ਇਹ ਪਾਣੀ ਵਾਲਾ ਟੈਂਕਰ ਚਾਲਕ ਕੋਲੋਂ ਦੋ ਔਰਤਾਂ ਉਪਰ ਚੜ੍ਹਾ ਦਿੱਤਾ ਗਿਆ। ਅਚਾਨਕ ਵਾਪਰੀ ਇਸ ਘਟਨਾ ਵਿੱਚ ਟਰੈਕਟਰ ਅਤੇ ਟੈਂਕਰ ਹੇਠ ਆਈਆਂ ਦੋ ਔਰਤਾਂ ਦੀ ਮੌਤ ਹੋ ਗਈ ਹੈ ਅਤੇ ਹੋਰ ਕਈ ਔਰਤਾਂ ਅਤੇ ਬੱਚੇ ਵੀ ਇਸ ਘਟਨਾ ਵਿਚ ਜ਼ਖਮੀ ਹੋ ਗਏ ਹਨ। ਵਾਪਰੇ ਇਸ ਹਾਦਸੇ ਕਾਰਨ ਇਹ ਸੰਘਰਸ਼ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।
ਇਸ ਰੋਸ ਵਿੱਚ ਭਾਰੀ ਗਿਣਤੀ ਵਿੱਚ ਪਿੰਡ ਦੇ ਲੋਕ ਸ਼ਾਮਲ ਹੋਏ ਸਨ। ਇਸ ਘਟਨਾ ਦੇ ਮੁੱਖ ਦੋ- ਸ਼ੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਦੀ ਪਹਿਚਾਣ ਸੁੱਖ ਪੁੱਤਰ ਗੁਲਜ਼ਾਰ ਸਿੰਘ ਵਾਸੀ ਮੱਖਣ ਵਿੰਡੀ ਵਜੋਂ ਹੋਈ ਹੈ। ਜਾਂਚ ਵਿੱਚ ਦੋਸ਼ੀ ਵੱਲੋਂ ਪੁਲਿਸ ਨੂੰ ਦੱਸਿਆ ਗਿਆ ਹੈ ਕਿ ਉਹ ਟਰੈਕਟਰ ਚਲਾਉਣਾ ਨਹੀਂ ਜਾਣਦਾ ਸੀ। ਇਸ ਕਾਰਨ ਇਹ ਹਾਦਸਾ ਵਾਪਰ ਗਿਆ ਹੈ। ਇਹ ਦੋਸ਼ੀ ਪੇਸ਼ੇ ਵਜੋਂ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Previous Postਹੁਣੇ ਹੁਣੇ ਕਿਸਾਨਾਂ ਨੇ ਲਾਲ ਕਿਲੇ ਤੇ ਲਹਿਰਾਇਆ ਕੇਸਰੀ ਝੰਡਾ – ਦੇਖੋ ਵੱਡੀ ਖਬਰ ਅਤੇ ਤਸਵੀਰਾਂ
Next Postਹੁਣੇ ਹੁਣੇ ਟਰੈਕਟਰ ਪਰੇਡ ਚ ਵਾਪਰ ਗਿਆ ਇਹ ਹਾਦਸਾ – ਤਾਜਾ ਵੱਡੀ ਖਬਰ