ਹੁਣੇ ਹੁਣੇ ਕਿਸਾਨਾਂ ਨੂੰ ਮਾਲੋ ਮਾਲ ਕਰਨ ਵਾਲੀ ਆ ਗਈ ਇਹ ਵੱਡੀ ਖਬਰ – ਸੁਣ ਕਿਸਾਨਾਂ ਚ ਛਾਈ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਦੁਨੀਆਂ ਵਿੱਚ ਇੱਕ ਕਿਸਾਨ ਹੀ ਅਜਿਹਾ ਇਨਸਾਨ ਹੈ ਜੋ ਪੂਰੀ ਦੁਨੀਆਂ ਦਾ ਢਿੱਡ ਭਰਨ ਲਈ ਅੰਨ ਪੈਦਾ ਕਰਦਾ ਹੈ। ਜਿਸ ਨੂੰ ਪੈਦਾ ਕਰਨ ਲਈ ਪੂਰੀ ਮਿਹਨਤ ਅਤੇ ਮੁਸ਼ੱਕਤ ਕੀਤੀ ਜਾਂਦੀ ਹੈ। ਕਿਸਾਨਾਂ ਵੱਲੋਂ ਫਸਲਾਂ ਦੇ ਉਤਪਾਦਨ ਨੂੰ ਵਧਾਉਣ ਲਈ ਵੀ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਦੇਸ਼ ਦੀ ਸਰਕਾਰ ਵਲੋ ਕਿਸਾਨਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਤਰ੍ਹਾਂ ਦੇ ਐਲਾਨ ਵੀ ਕੀਤੇ ਜਾ ਰਹੇ ਹਨ। ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਨੂੰ 2022 ਤੱਕ ਦੁੱਗਣੀ ਕਰਨ ਲਈ ਖੇਤੀ ਕਾਨੂੰਨ ਵੀ ਲਾਗੂ ਕੀਤੇ ਗਏ ਸਨ ਪਰ ਇਨ੍ਹਾਂ ਤਿੰਨ ਖੇਤੀ ਕਾਨੂੰਨਾਂ ਦਾ ਕਿਸਾਨਾਂ ਵੱਲੋਂ ਵਿ-ਰੋ-ਧ ਕੀਤਾ ਜਾ ਰਿਹਾ ਹੈ।

ਹੁਣ ਕਿਸਾਨਾਂ ਨੂੰ ਮਾਲੋ-ਮਾਲ ਕਰਨ ਵਾਲੀ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਕਿਸਾਨਾਂ ਵਿਚ ਖੁਸ਼ੀ ਦੀ ਲਹਿਰ ਫੈਲ ਗਈ ਹੈ। ਮੇਰਠ ਵਿਚ ਸਥਿਤ ਸਰਦਾਰ ਵੱਲਭ ਭਾਈ ਪਟੇਲ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਇਕ ਖੋਜ ਕੀਤੀ ਗਈ ਹੈ ਅਤੇ ਉਸ ਦੇ ਅਧਾਰ ਤੇ ਹੀ ਫਸਲ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਦੂਜੀਆਂ ਫ਼ਸਲਾਂ ਦੇ ਮੁਕਾਬਲੇ ਵਧੇਰੇ ਝਾੜ ਦੇਣ ਵਾਲੀ ਹੈ। ਵਿਗਿਆਨੀਆਂ ਵੱਲੋਂ ਇਹ ਫਸਲ ਬਾਸਮਤੀ ਦੀ ਅਜਿਹੀ ਕਿਸਮ ਤਿਆਰ ਕੀਤੀ ਗਈ ਹੈ ਜੋ ਉਤਪਾਦਕਾਂ ਨੂੰ ਮਾਲੋਮਾਲ ਕਰ ਸਕਦੀ ਹੈ।

ਖਾਸ ਗੱਲ ਇਹ ਹੈ ਕਿ ਝੋਨੇ ਦੀ ਨਵੀਂ ਕਿਸਮ ਪੂਸਾ ਬਾਸਮਤੀ 1 ਲੱਗਭੱਗ 15 ਤੋਂ 20 ਦਿਨ ਪਹਿਲਾਂ ਪੱਕਣ ਤੋਂ ਬਾਅਦ ਤਿਆਰ ਹੋ ਜਾਂਦੀ ਹੈ। ਇਸ ਨੂੰ ਬਣਾਉਣ ਵਾਲ਼ੇ ਵਿਗਿਆਨੀਆਂ ਅਨੁਸਾਰ ਇਸ ਕਿਸਮ ਦੇ ਝਾੜ ਦੀ ਸਮਰੱਥਾ ਪ੍ਰਤੀ ਹੈਕਟੇਅਰ ਵਿੱਚ 63 ਕੁਇੰਟਲ ਤੱਕ ਪਾਈ ਗਈ ਹੈ। ਨਗੀਨਾ ਵੱਲਭ ਬਾਸਮਤੀ ਪੂਸਾ ਬਾਸਮਤੀ 1 ਨਾਲੋਂ 39% ਤੇ ਇਸ ਸਮੇਂ ਕਿਸਾਨਾਂ ਦੁਆਰਾ ਬੀਜੀਆਂ ਗਈਆ 123% ਵਧੇਰੇ ਝਾੜ ਦੇਵੇਗੀ।

ਨਗੀਨਾ ਰਿਸਾਰਚ ਸੈਂਟਰ ਵਿਚ ਵਿਕਸਤ ਹੋਣ ਕਾਰਨ ਇਸ ਕਿਸਮ ਨੂੰ ਯੂਨੀਵਰਸਿਟੀ ਨੇ ਨਗੀਨਾ ਵੱਲਭ ਬਾਸਮਤੀ 1 ਨਾਮ ਦਿੱਤਾ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੂੰ ਜਲਦੀ ਹੀ ਇਸ ਬਾਰੇ ਨੋਟੀਫਿਕੇਸ਼ਨ ਮਿਲ ਜਾਵੇਗੀ। ਬਾਸਮਤੀ ਝੋਨੇ ਦੀ ਨਵੀਂ ਕਿਸਮ ਖੇਤੀਬਾੜੀ ਯੂਨੀਵਰਸਿਟੀ ਦੇ ਨਗੀਨਾ ਰਿਸਰਚ ਸੈਂਟਰ ਨੇ ਤਿਆਰ ਕੀਤੀ ਹੈ। ਇਸ ਖਬਰ ਦੀ ਜਾਣਕਾਰੀ ਮਿਲਦੇ ਹੀ ਕਿਸਾਨਾਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ।